ਸੀਏਟਲ ''ਚ ਭਾਰਤੀ-ਅਮਰੀਕੀ ਬੀਬੀ ਕਰ ਰਹੀ ਪ੍ਰਦਰਸ਼ਨਕਾਰੀਆਂ ਦੀ ਅਗਵਾਈ

6/15/2020 6:20:12 PM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿਚ 46 ਸਾਲਾ ਭਾਰਤੀ-ਅਮਰੀਕੀ ਸਾਫਟਵੇਅਰ ਇੰਜੀਨੀਅਰ ਸੀਏਟਲ ਵਿਚ 'ਕਾਲੇ ਲੋਕਾਂ ਦਾ ਜੀਵਨ ਮਾਇਨੇ ਰੱਖਦਾ ਹੈ' ਸਿਰਲੇਖ ਵਾਲੇ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰਨ ਵਾਲਿਆਂ ਵਿਚ ਮੋਹਰੀ ਹੈ। ਇਹ ਵਿਰੋਧ ਪ੍ਰਦਰਸ਼ਨ ਸੀਏਟਲ ਦੇ ਮੁੱਖ ਖੇਤਰ ਜਿਸ ਨੂੰ ਹੁਣ 'ਕੈਪੀਟਲ ਹਿੱਲ ਖੁਦਮੁਖਤਿਆਰੀ ਖੇਤਰ (CHAZ)' ਕਿਹਾ ਜਾ ਰਿਹਾ ਹੈ ਵਿਚ ਹੋ ਰਹੇ ਹਨ। ਇਸ ਖੇਤਰ ਤੋਂ ਸਥਾਈ ਤੌਰ 'ਤੇ ਸ਼ਹਿਰ ਦੇ ਪੁਲਸ ਅਧਿਕਾਰੀਆਂ ਨੂੰ ਬਾਹਰ ਰੱਖਣ ਲਈ ਮੋਰਚਾਬੰਦੀ ਹੋ ਰਹੀ ਹੈ। ਫੌਕਸ ਨਿਊਜ਼ ਦੇ ਮੁਤਾਬਕ ਸੀਏਟਲ ਸਿਟੀ ਕੌਂਸਲਵੁ ਮਨ ਸ਼ਮਾ ਸਾਵੰਤ ਇਸ ਖੇਤਰ ਤੋਂ ਪੁਲਸ ਨੂੰ ਬਾਹਰ ਹੀ ਰੱਖਣ ਲਈ ਕਾਰਕੁੰਨਾਂ ਨੂੰ ਉਤਸ਼ਾਹਿਤ ਕਰ ਰਹੀ ਹੈ। ਮਿਨੀਆਪੋਲਿਸ ਵਿਚ ਪੁਲਸ ਹਿਰਾਸਤ ਵਿਚ ਕਾਲੇ ਅਮਰੀਕੀ ਵਿਅਕਤੀ ਜੌਰਜ ਫਲਾਈਡ ਦੀ ਮੌਤ ਤੋਂ ਬਾਅਦ ਹੀ ਅਮਰੀਕਾ ਵਿਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਇੱਥੇ ਪ੍ਰਦਰਸ਼ਨਕਾਰੀਆਂ ਅਤੇ ਪੁਲਸ ਵਿਚ ਕਈ ਹਫਤਿਆਂ ਤੋਂ ਗਤੀਰੋਧ ਜਾਰੀ ਹੈ।

ਮਹਾਰਾਸ਼ਟਰ ਦੇ ਪੁਣੇ ਵਿਚ ਜਨਮੀ ਸਾਵੰਤ ਨੇ ਪ੍ਰਦਰਸ਼ਨਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ 6 ਬਲਾਕ ਵਾਲੇ ਇਸ ਖੇਤਰ ਵਿਚ ਆਪਣੀ ਪਕੜ ਮਜ਼ਬੂਤ ਬਣਾਏ ਰਹਿਣ, ਜਿਸ ਨੂੰ ਉਹਨਾਂ ਨੇ 'ਨੌ ਕੌਪ' ਮਤਲਬ ਪੁਲਸ ਦੀ ਮਨਾਹੀ ਵਾਲਾ ਖੇਤਰ ਘੋਸ਼ਿਤ ਕੀਤਾ ਹੋਇਆ ਹੈ। ਉਹਨਾਂ ਨੇ ਟਵੀਟ ਕਰ ਕੇ ਕਿਹਾ,''ਸਾਡੇ ਅੰਦੋਲਨ ਨੂੰ ਪੂਰਬੀ ਸੂਬੇ ਦੀ ਪੁਲਸ ਨੂੰ ਵਾਪਸ ਨਹੀਂ ਦਿੱਤਾ ਜਾਣਾ ਯਕੀਨੀ ਕਰਨਾ ਚਾਹੀਦਾ ਹੈ ਅਤੇ ਇਹ ਵੀ ਯਕੀਨੀ ਕੀਤੇ ਜਾਣ ਦੀ ਲੋੜ ਹੈ ਇਸ ਨੂੰ ਸਥਾਈ ਤੌਰ 'ਤੇ ਭਾਈਚਾਰਕ ਕੰਟਰੋਲ ਵਾਲੇ ਖੇਤਰ ਵਿਚ ਬਦਲ ਦਿੱਤਾ ਜਾਵੇ। ਮੇਰਾ ਦਫਤਰ ਪੂਰਬੀ ਸੂਬੇ ਨੂੰ ਰੈਸਟੋਰੇਟਿਵ ਜਸਟਿਸ (ਇਕ ਅਜਿਹੀ ਪ੍ਰਣਾਲੀ ਜਿਸ ਵਿਚ ਅਪਰਾਧ ਕਰਨ ਵਾਲੇ ਨੂੰ ਪੀੜਤ ਅਤੇ ਭਾਈਚਾਰੇ ਦੇ ਨਾਲ ਗੱਲਬਾਤ ਕਰ ਕੇ ਉਸ ਵਿਚ ਸੁਧਾਰ ਲਿਆਉਣ ਦੇ ਰਸਤੇ ਲੱਭੇ ਜਾਂਦੇ ਹਨ) ਦਾ ਭਾਈਚਾਰਕ ਕੇਂਦਰ ਬਣਾਉਣ ਲਈ ਬਿੱਲ ਲਿਆ ਰਿਹਾ ਹੈ। 

PunjabKesari

ਮੰਗਲਵਾਰ ਨੂੰ ਉਹਨਾਂ ਨੇ ਇਕ ਅਜਿਹੇ ਪ੍ਰਦਰਸ਼ਨ ਵਿਚ ਹਿੱਸਾ ਲਿਆ ਜਿਸ ਵਿਚ ਪੁਲਸ ਦੀ ਡਿਫੰਡ (ਪੁਲਸ ਦੇ ਬਜਟ ਵਿਚ ਕਟੌਤੀ ਕਰ ਕੇ ਉਸ ਰਾਸ਼ੀ ਦੀ ਵਰਤੋਂ ਸਿੱਖਿਆ, ਸਿਹਤ, ਲੋਕਾਂ ਨੂੰ ਰਿਹਾਇਸ਼ ਮੁਹੱਈਆ ਕਰਾਉਣ ਵਿਚ ਕੀਤੀ ਜਾਵੇ) ਕਰਨ ਦੀ ਗੱਲ ਕਹੀ ਜਾ ਰਹੀ ਸੀ। ਇਸ ਵਿਚ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਹਿੱਸਾ ਲਿਆ। ਇਸ ਦੌਰਾਨ ਉਹਨਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਸਿਟੀ ਹਾਲ ਵਿਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਮੇਅਰ ਜੈਨੀ ਡਰਕਨ ਦੇ ਅਸਤੀਫੇ ਦੀ ਵੀ ਮੰਗ ਕੀਤੀ। 

ਸਾਲ 1973 ਵਿਚ ਜਨਮੀ ਸਾਵੰਤ ਦਾ ਪਾਲਣ ਪੋਸ਼ਣ ਮੁੰਬਈ ਵਿਚ ਹੋਇਆ ਅਤੇ ਉਹਨਾਂ ਨੇ ਬਾਅਦ ਵਿਚ ਮੁੰਬਈ ਯੂਨੀਵਰਸਿਟੀ ਤੋਂ 1994 ਵਿਚ ਕੰਪਿਊਟਰ ਸਾਈਂਸ ਦੀ ਪੜ੍ਹਾਈ ਕੀਤੀ। ਸਾਵੰਤ ਵਿਆਹ ਤੋਂ ਬਾਅਦ ਅਮਰੀਕਾ ਆ ਗਈ ਅਤੇ ਬਾਅਦ ਵਿਚ ਉਹਨਾਂ ਨੇ ਕੰਪਿਊਟਰ ਇੰਜੀਨੀਅਰਿੰਗ ਛੱਡਣ ਦਾ ਫੈਸਲਾ ਲਿਆ। ਇਸ ਮਗਰੋਂ ਉਹਨਾਂ ਨੇ ਉੱਤਰੀ ਕੈਰੋਲੀਨਾ ਸਟੇਟ ਯੂਨੀਵਰਸਿਟੀ ਤੋਂ ਅਰਥ ਸ਼ਾਸ਼ਤਰ ਵਿਚ ਪੀ.ਐੱਚ.ਡੀ. ਡਿਗਰੀ ਹਾਸਲ ਕੀਤੀ। ਉਹ 2006 ਵਿਚ ਸੋਸ਼ਲਿਸਟ ਅਲਟਰਨੇਟ ਨਾਲ ਜੁੜੀ ਅਤੇ 2013 ਵਿਚ ਕੌਂਸਲਵੁਮਨ ਬਣੀ। 


Vandana

Content Editor Vandana