ਟਰੰਪ ਵਿਕਟਰੀ ਲਈ ਪਹਿਲੀ ਭਾਰਤੀ-ਅਮਰੀਕੀ ਮੈਗਾ ਮੀਟ ਸੀਰੀਜ਼ ਤੇਲਗੂ, ਹਿੰਦੀ ਤੇ ਗੁਜਰਾਤੀ ''ਚ ਆਯੋਜਿਤ

8/14/2020 6:22:44 PM

ਵਾਸ਼ਿੰਗਟਨ (ਰਾਜ ਗੋਗਨਾ): ਟਰੰਪ ਵਿਕਟਰੀ ਲਈ ਤੇਲਗੂ, ਹਿੰਦੀ ਅਤੇ ਗੁਜਰਾਤੀ ਭਾਸ਼ਾ ਵਿੱਚ ਆਪਣੀ ਪਹਿਲੀ ਭਾਰਤੀ-ਅਮਰੀਕੀ ਐਮ.ਏ.ਜੀ.ਏ ਮੀਟ-ਅਪ ਸੀਰੀਜ਼ ਦੀ ਮੇਜ਼ਬਾਨੀ ਕੀਤੀ ਗਈ।ਇਸ ਲੜੀ ਨੇ ਕਮਿਊਨਿਟੀ ਮੈਂਬਰਾਂ ਨੂੰ ਰਾਸ਼ਟਰਪਤੀ ਟਰੰਪ ਦੇ "ਵਾਅਦੇ ਪੂਰੇ ਕੀਤੇ" ਦੀ ਨੀਤੀ ਦੇ ਏਜੰਡੇ ਦੇ ਫਾਇਦਿਆਂ ਨੂੰ ਸਮਝਣ ਵਿੱਚ ਸਹਾਇਤਾ ਕੀਤੀ।ਇਸ ਦੇ ਨਾਲ ਹੀ ਦੱਸਿਆ ਕਿ ਸਾਨੂੰ 4 ਸਾਲਾਂ ਲਈ ਟਰੰਪ ਦੀ ਕਿਉਂ ਲੋੜ ਹੈ। ਮੀਟਿੰਗਾਂ ਵਿਚ ਵੋਟਰ ਰਜਿਸਟ੍ਰੇਸ਼ਨ ਦੀ ਮਹੱਤਤਾ ਉੱਤੇ ਵੀ ਜ਼ੋਰ ਦਿੱਤਾ ਗਿਆ।ਲਗਭਗ 70% ਏਸ਼ੀਅਨ ਪੈਸੀਫਿਕ ਅਮਰੀਕੀ ਘਰ ਤੋਂ ਹੀ ਅੰਗ੍ਰੇਜ਼ੀ ਤੋਂ ਇਲਾਵਾ ਕਈ ਹੋਰ ਭਾਸ਼ਾ ਵਿੱਚ ਬੋਲਦੇ ਹਨ।  

ਟਰੰਪ ਵਿਕਟਰੀ ਵਿਚ ਸਾਰੇ ਏਸ਼ੀਅਨ ਪੈਸੀਫਿਕ ਅਮਰੀਕਨਾਂ ਨੂੰ ਉਨ੍ਹਾਂ ਦੀ ਮਾਤ ਭਾਸ਼ਾ ਵਿੱਚ ਮੈਗਾ ਮੀਟ-ਅਪ ਅਤੇ ਟਰੰਪ ਵਿਕਟਰੀ ਲੀਡਰਸ਼ਿਪ ਇਨੀਸ਼ੀਏਟਿਵ (ਟੀਵੀਐਲਆਈ) ਦੀ ਸਿਖਲਾਈ ਦੁਆਰਾ ਸ਼ਾਮਲ ਕੀਤਾ ਗਿਆ। ਟਰੰਪ ਦੀ ਵਿਕਟਰੀ ਲਈ ਭਾਰਤੀ ਮੂਲ ਦੇ ਲੋਕ ਵਿਅਕਤੀਗਤ ਅਮਰੀਕੀ ਸੱਭਿਆਚਾਰਕ ਦੇ ਬਾਰੇ ਸਿੱਖਣ ਲਈ ਸਮਾਂ ਅਤੇ ਤਾਕਤ ਲੈ ਕੇ ਏਸ਼ੀਅਨ ਪੈਸੀਫਿਕ ਅਮਰੀਕਨਾਂ ਵਿਚ ਆਪਣੀ ਪਹੁੰਚ ਵਿੱਚ ਬਹੁਤ ਅੱਗੇ ਵੱਧ ਰਹੇ ਹਨ। ਟਰੰਪ ਅਤੇ ਉਸ ਦੀ ਰਿਪਬਲਿਕਨ ਪਾਰਟੀ ਭਾਰਤੀ ਕਮਿਊਨਿਟੀ ਦੀ ਪਰਵਾਹ ਕਰਦੇ ਹਨ, ਨਾ ਕਿ  ਵਟਾਂ ਹੀ ਲੈਂਦੇ ਹਨ। ਇਸ ਗੱਲ ਦਾ ਪ੍ਰਗਟਾਵਾ ਕਾਰਾ ਕੈਲਡਵੈਲ, ਆਰ ਐਨ ਸੀ ਦੀ ਉਪ ਨਿਰਦੇਸ਼ਕ ਨੇ ਮੀਡੀਆ ਸਾਹਮਣੇ ਕੀਤਾ।

ਪੜ੍ਹੋ ਇਹ ਅਹਿਮ ਖਬਰ- ਰੂਸ ਵੱਲੋਂ ਕੋਰੋਨਾ ਵੈਕਸੀਨ ਦੇ ਦਾਅਦੇ ਦੇ ਬਾਅਦ ਸੀਨੀਅਰ ਡਾਕਟਰ ਨੇ ਦਿੱਤਾ ਅਸਤੀਫਾ 

ਕਈ ਭਾਰਤੀ ਭਾਸ਼ਾਵਾਂ ਜਿਵੇਂ ਕਿ ਗੁਜਰਾਤੀ, ਤੇਲਗੂ ਅਤੇ ਹਿੰਦੀ ਵਿਚ ਮੈਗਾ ਮੀਟ-ਅਪ ਸੀਰੀਜ਼ ਰਾਹੀ ਹੁਣ ਭਾਰਤੀਆ ਨੂੰ ਵੱਡੀ ਸਫਲਤਾ ਮਿਲ ਰਹੀ ਹੈ। ਜਿਸ ਵਿੱਚ ਤਾਮਿਲ, ਕੰਨੜਾ ਮਲਿਆਲਮ, ਮਰਾਠੀ ਅਤੇ ਪੰਜਾਬੀ ਭਾਸ਼ਾ ਵਿੱਚ ਅਗਲੇ ਆਉਣ ਵਾਲੇ ਦਿਨਾਂ ਵਿੱਚ ਅਜਿਹੀਆਂ ਕਾਨਫਰੰਸਾਂ ਦਾ ਫੈਸਲਾ ਲਿਆ ਗਿਆ ਹੈ। ਹੁਣ ਅਗਸਤ ਦਾ ਮਹੀਨਾ ਹੈ ਅਤੇ ਚੋਣ ਪ੍ਰਕਿਰਿਆ ਸਿਰਫ ਵੱਧਣ ਦੀ ਉਮੀਦ ਵਿੱਚ ਹੈ। ਖੁਸ਼ ਰਾਵੇਲ ਨੇ ਭਾਰਤੀ ਰਿਪਬਲਿਕਨ ਮਹਿਲਾ ਪ੍ਰਧਾਨ ਅਤੇ ਯੂ.ਐਸ.ਏ ਦੀ ਸਹਿ-ਸੰਸਥਾਪਕ ਕਾਰਾ ਅਤੇ ਯੂਐਸਆਈਐਮਪੀਏਸੀਟੀ ਦੇ ਸਹਿ-ਸੰਸਥਾਪਕ ਅਤੇ ਬੋਰਡ ਦੇ ਮੈਂਬਰ ਬਦਰੀ ਸਿੰਘ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਦਾ 4 ਸਾਲ ਦੇ ਸਮੇਂ ਦਾ ਹੋਰ ਰਹਿਣਾ ਭਾਰਤੀ ਅਮਰੀਕੀਆਂ ਲਈ ਬਹੁਤ ਸੁਨਹਿਰੀ ਦੌਰ ਬਣਨ ਜਾ ਰਿਹਾ ਹੈ। ਜੋ ਇੱਕ ਸਿੱਧੇ ਭਾਸ਼ਣਕਾਰ ਵਜੋਂ, ਰਾਸ਼ਟਰਪਤੀ ਟਰੰਪ ਇੱਕ ਅਜਿਹੇ ਵਿਅਕਤੀ ਦੇ ਰੂਪ ਵਿੱਚ ਖੜ੍ਹੇ ਹੋ ਗਏ ਹਨ, ਜੋ ਇੱਕ ਆਰਥਿਕ ਤੌਰ 'ਤੇ ਖੁਸ਼ਹਾਲ ਅਮਰੀਕਾ ਨੂੰ ਪ੍ਰਦਾਨ ਕਰ ਸਕਦੇ ਹਨ। 

ਰਾਸ਼ਟਰਪਤੀ ਨੇ ਦਿਖਾਇਆ ਵੀ ਹੈ ਕਿ ਉਹ ਇਕ ਚੰਗੇ ਮਿੱਤਰ ਹਨ।ਭਾਰਤ ਅਤੇ ਭਾਰਤੀ-ਅਮਰੀਕੀ ਇਸ 'ਤੇ ਭਰੋਸਾ ਵੀ ਕਰਦੇ ਹਨ।  ਬੁਲਾਰਿਆਂ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਦੇ ਮੁੜ ਚੋਣ ਮੁਹਿੰਮ ਦਾ ਹਿੱਸਾ ਬਣਨ ਲਈ ਸਾਡੇ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਵਲੰਟੀਅਰ ਸ਼ਾਮਲ ਹੋਣਗੇ ਅਤੇ ਆਉਣ ਵਾਲੇ ਦਿਨਾਂ ਵਿੱਚ ਅਜਿਹੀਆਂ ਕਾਨਫਰੰਸਾਂ ਦੀ ਝੜੀ ਲਗਾਉਣ ਲਈ ਉਹਨਾਂ ਨੇ ਪੂਰੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਅਮਰੀਕਨ ਸਿੱਖਸ ਵੀ ਇਸ ਵਿੱਚ ਲਾਮਬੰਦ ਹੋ ਰਹੇ ਹਨ। ਜਿਸ ਦਾ ਪ੍ਰਗਟਾਵਾ ਜਸਦੀਪ ਸਿੰਘ ਜੱਸੀ ਚੇਅਰਮੈਨ ਸਿੱਖਸ ਆਫ ਅਮਰੀਕਾ ਨੇ ਕੀਤਾ।


Vandana

Content Editor Vandana