ਭਾਰਤ-ਯੂ.ਏ.ਈ. ਸਾਂਝੀ ਕਮਿਸ਼ਨ ਦੀ ਮੀਟਿੰਗ ਦੀ ਸਹਿ-ਪ੍ਰਧਾਨਗੀ ਕਰੇਗੀ ਸੁਸ਼ਮਾ ਸਵਰਾਜ
Sunday, Dec 02, 2018 - 06:57 PM (IST)

ਦੁਬਈ (ਭਾਸ਼ਾ)- ਆਰਥਿਕ ਅਤੇ ਤਕਨੀਕੀ ਸਹਿਯੋਗ ਲਈ ਭਾਰਤ-ਯੂ.ਏ.ਈ. ਸਾਂਝੇ ਕਮਿਸ਼ਨ ਦੇ 12ਵੇਂ ਸੈਸ਼ਨ ਦੀ ਮੀਟਿੰਗ ਕੀਤੀ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਆਪਣੇ ਹਮਰੁਤਬਾ ਸ਼ੇਖ ਅਬਦੁੱਲਾ ਬਿਨ ਜਾਇਦ ਅਲ ਨਹਿਯਾਨ ਨਾਲ ਸਹਿ ਪ੍ਰਧਾਨਗੀ ਕਰੇਗੀ। ਇਹ ਮੀਟਿੰਗ ਤਿੰਨ ਅਤੇ ਚਾਰ ਦਸੰਬਰ ਨੂੰ ਖਾੜੀ ਦੇਸ਼ ਦੀ ਉਨ੍ਹਾਂ ਦੀ ਯਾਤਰਾ ਦੌਰਾਨ ਆਬੂਧਾਬੀ ਵਿਚ ਹੋਵੇਗੀ। ਤਕਰੀਬਨ 50 ਅਰਬ ਅਮਰੀਕੀ ਡਾਲਰ ਦੇ ਦੋ ਪੱਖੀ ਵਪਾਰ ਨਾਲ ਭਾਰਤ ਅਤੇ ਯੂ.ਏ.ਈ. ਇਕ ਦੂਜੇ ਦੇ ਸਭ ਤੋਂ ਵੱਡੇ ਕਾਰੋਬਾਰੀ ਭਾਈਵਾਲ ਹਨ ਅਤੇ ਉਨ੍ਹਾਂ ਨੇ ਇਕ-ਦੂਜੇ ਦੇ ਇਥੇ ਮਜ਼ਬੂਤ ਨਿਵੇਸ਼ ਕੀਤਾ ਹੈ।
ਯੂ.ਏ.ਈ. ਭਾਰਤ ਨੂੰ ਤੇਲ ਦਰਾਮਦ ਕਰਨ ਵਾਲਾ 6ਵਾਂ ਸਭ ਤੋਂ ਵੱਡਾ ਸਰੋਤ ਹੈ ਅਤੇ ਇਥੇ ਭਾਰਤੀ ਭਾਈਚਾਰੇ ਦੇ ਤਕਰੀਬਨ 33 ਲੱਖ ਲੋਕ ਰਹਿੰਦੇ ਹਨ। ਯੂ.ਏ.ਈ. ਵਿਚ ਭਾਰਤ ਦੇ ਰਾਜਦੂਤ ਨਵਦੀਪ ਸਿੰਘ ਸੂਰੀ ਨੇ ਕਿਹਾ ਕਿ ਅਸੀਂ ਭਾਰਤ-ਯੂ.ਏ.ਈ. ਸਾਂਝੇ ਕਮਿਸ਼ਨ ਦੀ ਸਹਿ-ਪ੍ਰਧਾਨਗੀ ਕਰਨ ਲਈ ਵਿਦੇਸ਼ ਮੰਤਰੀ ਦੇ ਆਬੂ ਧਾਬੀ ਦੌਰੇ ਨੂੰ ਲੈ ਕੇ ਭੱਬਾਂ ਭਾਰ ਹਾਂ। ਸੂਰੀ ਨੇ ਕਿਹਾ ਕਿ ਮੰਤਰੀ ਦਾ ਦੌਰਾ ਸਰਕਾਰ ਦੇ ਸਭ ਤੋਂ ਉੱਚੇ ਪੱਧਰ 'ਤੇ ਦੋ ਪੱਖੀ ਵਾਰਤਾ ਨੂੰ ਜਾਰੀ ਰੱਖਣ ਦਾ ਇਕ ਮਹੱਤਵਪੂਰਨ ਮੌਕਾ ਹੈ।
ਇਹ ਮੁੱਖ ਖੇਤਰੀ ਅਤੇ ਸੰਸਾਰਕ ਮੁੱਦਿਆਂ 'ਤੇ ਨਜ਼ਰੀਆ ਸਾਂਝਾ ਕਰਨ ਅਤੇ ਸਾਡੀ ਸਮੱਗਰ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤੀ ਦੇਣ ਦੇ ਲਿਹਾਜ਼ ਨਾਲ ਵੀ ਅਹਿਮ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਉੱਚ ਪੱਧਰੀ ਦੌਰੇ ਊਰਜਾ ਅਤੇ ਖੁਰਾਕ ਸੁਰੱਖਿਆ, ਅਰਥਵਿਵਸਥਾ, ਰੱਖਿਆ ਅਤੇ ਦੂਜੇ ਖੇਤਰਾਂ ਵਿਚ ਨਵਾਂ ਖੰਡ ਜੋੜਣ ਵਿਚ ਮਦਦ ਕਰਦੇ ਹਨ। ਯੂ.ਏ.ਈ. ਦੇ ਵਿਦੇਸ਼ ਮੰਤਰੀ ਦੇ ਨਾਲ ਸਵਰਾਜ ਆਬੂ-ਧਾਬੀ ਵਿਚ ਗਾਂਧੀ-ਜਾਇਦ ਡਿਜੀਟਲ ਮਿਊਜ਼ਿਮ ਦਾ ਵੀ ਉਦਘਾਟਨ ਕਰੇਗੀ।