ਭਾਰਤ-ਨੇਪਾਲ ਸਰਹੱਦ ''ਤੇ ਨੇਪਾਲੀ ਪੁਲਸ ਨਾਲ ਝੜਪ, 8 ਭਾਰਤੀ ਕਾਰੋਬਾਰੀ ਜ਼ਖਮੀ
Monday, May 24, 2021 - 05:12 PM (IST)

ਕਾਠਮੰਡੂ (ਭਾਸ਼ਾ): ਨੇਪਾਲ-ਭਾਰਤ ਸਰਹੱਦ 'ਤੇ ਮਹੋਤਾਰੀ ਜ਼ਿਲ੍ਹੇ ਵਿਚ ਨੇਪਾਲੀ ਪੁਲਸ ਦੇ ਨਾਲ ਝੜਪ ਵਿਚ 8 ਭਾਰਤੀ ਕਾਰੋਬਾਰੀ ਜ਼ਖਮੀ ਹੋ ਗਏ ਹਨ। ਸੋਮਵਾਰ ਨੂੰ ਮੀਡੀਆ ਵਿਚ ਆਈਆਂ ਖ਼ਬਰਾਂ ਵਿਚ ਇਹ ਜਾਣਕਾਰੀ ਦਿੱਤੀ ਗਈ। ਸਰਕਾਰੀ ਅਖ਼ਬਾਰ 'ਰਾਇਜਿੰਗ ਨੇਪਾਲ' ਦੀ ਇਕ ਰਿਪੋਰਟ ਮੁਤਾਬਕ ਇਹ ਘਟਨਾ ਐਤਵਾਰ ਰਾਤ ਨੂੰ ਉਸ ਸਮੇਂ ਵਾਪਰੀ, ਜਦੋਂ ਭਾਰਤੀ ਕਾਰੋਬਾਰੀਆਂ ਨੇ ਮਤਿਹਾਰੀ ਨਗਰ ਨਿਗਮ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਜਾਂਚ ਲਈ ਬਣਾਈ ਗਈ ਇਕ ਅਸਥਾਈ ਚੌਕੀ ਅਤੇ ਹੈਲਪ ਡੈਸਕ ਨੂੰ ਢਹਿ-ਢੇਰੀ ਕਰ ਦਿੱਤਾ।
ਵੈਬਸਾਈਟ 'ਮਾਈ ਰਿਪਬਲਿਕ' ਮੁਤਾਬਕ ਹਥਿਆਰਬੰਦ ਪੁਲਸ ਦਾ ਇਕ ਜਵਾਨ ਅਤੇ 8 ਭਾਰਤੀ ਕਾਰੋਬਾਰੀ ਝੜਪ ਵਿਚ ਜ਼ਖਮੀ ਹੋ ਗਏ। ਮਤਿਹਾਰੀ ਸੀਮਾ ਚੌਕੀ ਦੇ ਪੁਲਸ ਇੰਸਪੈਕਟਰ ਬਲਰਾਮ ਗੌਤਮ ਨੇ ਦੱਸਿਆ ਕਿ ਐਤਵਾਰ ਰਾਤ 8 ਵਜੇ 50-60 ਭਾਰਤੀ ਨਾਗਰਿਕਾਂ ਨੇ ਸਰਹੱਦ 'ਤੇ ਤਾਇਨਾਤ ਜਵਾਨਾਂ 'ਤੇ ਪੱਥਰਬਾਜ਼ੀ ਕੀਤੀ। ਉਹਨਾਂ ਨੇ ਦੱਸਿਆ ਕਿ ਭਾਰਤੀ ਨਾਗਰਿਕਾਂ ਨੇ ਸ਼ਰਾਬ ਪੀਤੀ ਹੋਈ ਸੀ। ਮਹੋਤਾਰੀ ਜ਼ਿਲ੍ਹੇ ਵਿਚ ਮਤਿਹਾਰੀ ਨਗਰ ਨਿਗਮ ਦੀ ਕਰੀਬ ਡੇਢ ਕਿਲੋਮੀਟਰ ਲੰਬੀ ਸਰੱਹਦ ਬਿਹਾਰ ਵਿਚ ਮਧਵਾਪੁਰ ਬਾਜ਼ਾਰ ਨਾਲ ਲੱਗਦੀ ਹੈ।
ਪੜ੍ਹੋ ਇਹ ਅਹਿਮ ਖਬਰ - ਇਟਲੀ 'ਚ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਕੇਸ ਸਟੇਟ ਕੌਂਸਲ ਪੁੱਜਾ, ਸੰਗਤਾਂ ਨੂੰ ਜਲਦ ਮਿਲ ਸਕਦੀ ਹੈ ਖ਼ੁਸ਼ਖ਼ਬਰੀ
ਖ਼ਬਰ ਮੁਤਾਬਕ ਇਸ ਹਮਲੇ ਵਿਚ ਡਿਊਟੀ 'ਤੇ ਤਾਇਨਾਤ ਜਵਾਨ ਵਿਵੇਕ ਧਾਕਲ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਹਨ।ਉੱਥੇ ਇਕ ਭਾਰਤੀ ਕਾਰੋਬਾਰੀ ਨੇ ਕਿਹਾ ਕਿ ਇੰਸਪੈਕਟਰ ਗੌਤਮ ਨੇ ਜਵਾਨਾਂ ਨੂੰ ਆਲੂ, ਪਿਆਜ਼ ਅਤੇ ਚੌਲ ਆਯਾਤ ਕਰ ਰਹੇ ਵਪਾਰੀਆਂ ਨੂੰ ਕੁੱਟਣ ਲਈ ਕਿਹਾ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪੁਲਸ ਨੇ ਭਾਰਤੀ ਕਾਰੋਬਾਰੀਆਂ ਦੇ ਖ਼ਿਲਾਫ਼ ਬਿਨਾਂ ਕਾਰਨ ਬਲ ਦੀ ਵਰਤੋਂ ਕੀਤੀ।