ਕੈਨੇਡਾ 'ਚ ਭਾਰਤੀ ਮੂਲ ਦੇ ਵਿਅਕਤੀ ਨੇ ਹਾਊਸ ਆਫ ਕਾਮਨਜ਼ ਸੀਟ 'ਤੇ ਕੀਤਾ ਕਬਜ਼ਾ

07/27/2023 2:57:30 PM

ਟੋਰਾਂਟੋ (ਆਈ.ਏ.ਐੱਨ.ਐੱਸ.)- ਇੰਡੋ-ਕੈਨੇਡੀਅਨ ਉਮੀਦਵਾਰ ਸ਼ੁਵਾਲਯ ਮਜੂਮਦਾਰ ਨੇ ਅਲਬਰਟਾ ਸੂਬੇ ਦੇ ਫੈਡਰਲ ਇਲੈਕਟੋਰਲ ਡਿਸਟ੍ਰਿਕਟ ਕੈਲਗਰੀ ਹੈਰੀਟੇਜ ਦੀ ਉਪ-ਚੋਣ ਜਿੱਤਣ ਤੋਂ ਬਾਅਦ ਹਾਊਸ ਆਫ ਕਾਮਨਜ਼ ਦੀ ਸੀਟ ਹਾਸਲ ਕਰ ਲਈ ਹੈ। ਇਹ ਵੱਕਾਰੀ ਸੀਟ, ਜੋ ਕਿ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਆਪਣੀ ਸੇਵਾਮੁਕਤੀ ਤੱਕ ਸੰਭਾਲੀ ਸੀ, ਪਿਛਲੇ ਸਾਲ ਸੰਸਦ ਮੈਂਬਰ ਬੌਬ ਬੈਂਜ਼ੇਨ ਦੇ ਅਸਤੀਫਾ ਦੇਣ ਤੋਂ ਬਾਅਦ ਖਾਲੀ ਹੋ ਗਈ ਸੀ। ਗਲੋਬਲ ਨਿਊਜ਼ ਦੀ ਰਿਪੋਰਟ ਅਨੁਸਾਰ 43 ਸਾਲਾ ਮਜੂਮਦਾਰ ਨੇ 15,803 ਵੋਟਾਂ ਨਾਲ ਕੰਜ਼ਰਵੇਟਿਵ ਪਾਰਟੀ ਲਈ ਸੀਟ ਹਾਸਲ ਕੀਤੀ, ਜਦੋਂ ਕਿ ਲਿਬਰਲ ਉਮੀਦਵਾਰ ਇਲੀਅਟ ਵੇਨਸਟੀਨ 3,463 ਵੋਟਾਂ ਨਾਲ ਦੂਜੇ ਸਥਾਨ 'ਤੇ ਰਹੇ। 

ਨਤੀਜਿਆਂ ਤੋਂ ਬਾਅਦ ਵੇਨਸਟੀਨ ਨੇ ਮਜੂਮਦਾਰ ਨੂੰ ਟਵਿੱਟਰ ਜ਼ਰੀਏ ਉਸਦੀ ਜਿੱਤ 'ਤੇ ਵਧਾਈ ਦਿੱਤੀ। ਉਸ ਨੇ ਲਿਖਿਆ ਕਿ "ਮੈਂ ਜਾਣਦਾ ਹਾਂ ਕਿ ਤੁਸੀਂ ਮੇਰੀ ਅਤੇ ਕੈਲਗਰੀ ਹੈਰੀਟੇਜ ਦੇ ਸਾਰੇ ਹਿੱਸਿਆਂ ਦੀ ਨੁਮਾਇੰਦਗੀ ਮਾਣ ਅਤੇ ਸਤਿਕਾਰ ਨਾਲ ਕਰੋਗੇ। ਮੈਂ ਤੁਹਾਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਮੈਂ ਆਪਣੇ ਭਾਈਚਾਰੇ ਦੀ ਬਿਹਤਰੀ ਤੁਹਾਡੇ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਕਰਦਾ ਹਾਂ।" ਇਸ ਦੇ ਜਵਾਬ ਵਿੱਚ ਮਜੂਮਦਾਰ ਨੇ ਕਿਹਾ ਕਿ ਵੇਨਸਟੀਨ ਨਾਲ ਬੈਲਟ ਸਾਂਝਾ ਕਰਨਾ ਸਨਮਾਨ ਦੀ ਗੱਲ ਹੈ। ਉਸ ਨੇ ਕਿਹਾ ਕਿ "ਸਾਡਾ ਲੋਕਤੰਤਰ ਮਜ਼ਬੂਤ ਉਮੀਦਵਾਰਾਂ ਦੀ ਭਾਗੀਦਾਰੀ ਨਾਲ ਖੁਸ਼ਹਾਲ ਹੋਇਆ ਹੈ। ਇਸ ਉਪ-ਚੋਣ ਵਿੱਚ ਕੈਲਗਰੀ ਹੈਰੀਟੇਜ ਲਈ ਤੁਹਾਡੇ ਦ੍ਰਿਸ਼ਟੀਕੋਣ ਨੂੰ ਅੱਗੇ ਲਿਆਉਣ ਲਈ @elliot4heritage ਦਾ ਧੰਨਵਾਦ। ਤੁਹਾਡੇ ਨਾਲ ਇੱਕ ਬੈਲਟ ਸਾਂਝਾ ਕਰਨਾ ਸਨਮਾਨ ਦੀ ਗੱਲ ਸੀ ਅਤੇ ਮੈਂ ਆਪਣੇ ਭਾਈਚਾਰੇ ਦੇ ਸਾਰੇ ਮਹਾਨ ਉਮੀਦਵਾਰਾਂ ਦੀ ਨੁਮਾਇੰਦਗੀ ਕਰਨ ਦੀ ਉਮੀਦ ਕਰਦਾ ਹਾਂ।" 

PunjabKesari

ਮਜੂਮਦਾਰ ਹਾਰਪਰ ਅਤੇ ਸਾਬਕਾ ਕੰਜ਼ਰਵੇਟਿਵ ਵਿਦੇਸ਼ ਮੰਤਰੀ ਜੌਹਨ ਬੇਅਰਡ ਦੇ ਸਾਬਕਾ ਨੀਤੀ ਸਲਾਹਕਾਰ ਹਨ। ਉਹ ਵਰਤਮਾਨ ਵਿੱਚ ਹਾਰਪਰ ਦੀ ਅੰਤਰਰਾਸ਼ਟਰੀ ਸਲਾਹਕਾਰ ਫਰਮ ਨਾਲ ਕੰਮ ਕਰਦਾ ਹੈ। ਕੰਜ਼ਰਵੇਟਿਵ ਸੰਸਦ ਮੈਂਬਰਾਂ ਟਿਮ ਉੱਪਲ ਅਤੇ ਜਸਰਾਜ ਸਿੰਘ ਹਾਲਨ ਤੋਂ ਬਾਅਦ ਮਜੂਮਦਾਰ ਦੱਖਣੀ ਏਸ਼ੀਆਈ ਮੂਲ ਦੇ ਤੀਜੇ ਕੰਜ਼ਰਵੇਟਿਵ ਸੰਸਦ ਮੈਂਬਰ ਬਣ ਗਏ ਹਨ। ਕੈਲਗਰੀ ਵਿੱਚ ਜਨਮੇ ਅਤੇ ਵੱਡੇ ਹੋਏ ਮਜੂਮਦਾਰ, ਭਾਰਤੀ ਮੂਲ ਦੇ ਪੁੱਤਰ ਨੇ ਅਫਗਾਨਿਸਤਾਨ ਅਤੇ ਇਰਾਕ ਵਿੱਚ ਲੋਕਤੰਤਰੀ ਸੁਧਾਰਾਂ ਨੂੰ ਉਤਸ਼ਾਹਿਤ ਕਰਨ ਲਈ ਅਗਵਾਈ ਦੀਆਂ ਭੂਮਿਕਾਵਾਂ ਵਿੱਚ ਕੰਮ ਕੀਤਾ ਹੈ। 2002 ਵਿੱਚ ਉਸਨੂੰ ਮਨੁੱਖੀ ਤਸਕਰੀ ਨਾਲ ਲੜਨ ਵਿੱਚ ਉਸਦੇ ਪ੍ਰਭਾਵ ਲਈ ਮਹਾਰਾਣੀ ਐਲਿਜ਼ਾਬੈਥ II ਗੋਲਡਨ ਜੁਬਲੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਸਾਲ ਉਸਨੂੰ ਇਰਾਕ ਅਤੇ ਅਫਗਾਨਿਸਤਾਨ ਵਿੱਚ ਉਸਦੀ ਸੇਵਾ ਲਈ ਅਤੇ ਵਿਦੇਸ਼ਾਂ ਵਿੱਚ ਕੈਨੇਡੀਅਨ ਹਿੱਤਾਂ ਨੂੰ ਅੱਗੇ ਵਧਾਉਣ ਲਈ ਮਹਾਰਾਣੀ ਐਲਿਜ਼ਾਬੈਥ II ਪਲੈਟੀਨਮ ਜੁਬਲੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ। 

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡੀਅਨ PM ਨੇ ਕੈਬਨਿਟ 'ਚ ਕੀਤਾ ਫੇਰਬਦਲ, ਭਾਰਤੀ ਮੂਲ ਦੀ ਅਨੀਤਾ ਆਨੰਦ ਨੂੰ ਮਿਲਿਆ ਵੱਡਾ ਅਹੁਦਾ

ਮਜੂਮਦਾਰ ਦੀ ਵੈਬਸਾਈਟ ਅਨੁਸਾਰ ਉਸਦੇ ਤਜ਼ਰਬੇ ਨੇ ਉਸਨੂੰ ਪਿਛਲੇ 12 ਸਾਲਾਂ ਵਿੱਚ ਹਾਰਪਰ ਨਾਲ ਸਰਕਾਰ ਅਤੇ ਕਾਰੋਬਾਰ ਵਿੱਚ ਕੰਮ ਕਰਨ ਲਈ ਪ੍ਰੇਰਿਤ ਕੀਤਾ ਅਤੇ ਇਸ ਤੋਂ ਪਹਿਲਾਂ ਉਹ ਅਤੇ ਬੇਅਰਡ ਦੋਵਾਂ ਦੇ ਵਿਦੇਸ਼ ਨੀਤੀ ਸਲਾਹਕਾਰ ਵਜੋਂ ਕੰਮ ਕੀਤਾ। ਵੈੱਬਸਾਈਟ ਬਾਇਓ ਦੱਸਦੀ ਹੈ ਕਿ, "ਉਹ ਪੀਅਰੇ ਨੂੰ ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ ਬਣਾਉਣ ਲਈ ਦ੍ਰਿੜ ਹੈ ਅਤੇ ਕੈਲਗਰੀ ਵਾਸੀਆਂ ਅਤੇ ਅਲਬਰਟਨਾਂ ਲਈ ਇੱਕ ਮਜ਼ਬੂਤ ਆਵਾਜ਼ ਵਜੋਂ ਕੰਮ ਕਰੇਗਾ।"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News