ਸਿੰਗਾਪੁਰ ਤੋਂ ਬੈਂਗਲੁਰੂ ਲਈ ਉੱਡੀ ਇੰਡੀਗੋ ਫਲਾਈਟ ਨੂੰ ਆਸਮਾਨ ਤੋਂ ਮੁੜ ਪਰਤਣਾ ਪਿਆ ਵਾਪਸ, ਜਾਣੋ ਵਜ੍ਹਾ
Thursday, Oct 19, 2023 - 11:36 AM (IST)
ਜਲੰਧਰ (ਇੰਟ.) - ਸਿੰਗਾਪੁਰ ਤੋਂ ਬੈਂਗਲੁਰੂ ਆ ਰਹੀ ਇਕ ਇੰਡੀਗੋ ਏਅਰਲਾਈਨ ਦੀ ਫਲਾਈਟ ਨੂੰ ਬੀਤੇ ਦਿਨ ਆਸਮਾਨ ਤੋਂ ਵਾਪਸ ਸਿੰਗਾਪੁਰ ਪਰਤਣ ਲਈ ਮਜਬੂਰ ਹੋਣਾ ਪਿਆ। ਏਅਰਲਾਈਨ ਮੁਲਾਜ਼ਮ ਪਹਿਲਾਂ ਬੈਂਗਲੁਰੂ ਤੋਂ ਲਿਆਂਦੇ ਯਾਤਰੀਆਂ ਦਾ ਪੂਰਾ ਸਾਮਾਨ ਲਾਹੁਣਾ ਭੁੱਲ ਗਏ ਸਨ। ਪਤਾ ਚੱਲਣ ’ਤੇ ਏਅਰਬੱਸ ਏ-321 ਨਿਓ ਜਹਾਜ਼ ਬਾਕੀ ਦਾ ਸਾਮਾਨ ਲਾਹੁਣ ਲਈ ਵਾਪਸ ਸਿੰਗਾਪੁਰ ਪਰਤ ਆਇਆ।
ਇਹ ਵੀ ਪੜ੍ਹੋ - ਖ਼ੁਸ਼ਖ਼ਬਰੀ! ਕਿਸਾਨਾਂ ਨੂੰ ਵੀ ਮਿਲਿਆ ਦੀਵਾਲੀ ਤੋਹਫ਼ਾ, ਹਾੜ੍ਹੀ ਦੀਆਂ 6 ਫ਼ਸਲਾਂ 'ਤੇ ਵਧੀ MSP
ਇਸ ਮਾਮਲੇ ਦ ਸਬੰਧ ਵਿੱਚ ਇੰਡੀਗੋ ਨੇ ਬਿਆਨ ਜਾਰੀ ਕਰਦੇ ਕਿਹਾ ਕਿ ਅਸੀਂ ਸਿੰਗਾਪੁਰ ਤੋਂ ਬੈਂਗਲੁਰੂ ਲਈ ਫਲਾਈਟ ਨੰਬਰ 6-ਈ 1005 ਸਬੰਧੀ ਸਿੰਗਾਪੁਰ ਹਵਾਈ ਅੱਡੇ ’ਤੇ ਸਾਡੇ ਸਰਵਿਸ ਪਾਰਟਨਰ ਵਲੋਂ ਸਾਮਾਨ ਸਬੰਧੀ ਗ਼ਲਤੀ ਨੂੰ ਸਵੀਕਾਰ ਕਰਦੇ ਹਾਂ, ਜਿਸ ਕਾਰਨ ਫਲਾਈਟ ਨੂੰ ਵਾਪਸ ਪਰਤਣਾ ਪਿਆ। ਇੰਡੀਗੋ ਨੇ ਆਪਣੀ ਗਲਤੀ ਦੇ ਲਈ ਜਹਾਜ਼ ਦੇ ਯਾਤਰੀਆਂ ਤੋਂ ਮੁਆਫ਼ੀ ਵੀ ਮੰਗੀ ਹੈ।
ਇਹ ਵੀ ਪੜ੍ਹੋ - ਮੋਦੀ ਸਰਕਾਰ ਨੇ ਖ਼ੁਸ਼ ਕੀਤੇ ਮੁਲਾਜ਼ਮ, ਦੀਵਾਲੀ 'ਤੇ ਦਿੱਤਾ ਵੱਡਾ ਤੋਹਫ਼ਾ
ਸਭ ਤੋਂ ਵੱਡੀ ਘਰੇਲੂ ਏਅਰਲਾਈਨ
ਫਲਾਈਟ ਦੇ ਵਾਪਸ ਲੈਂਡ ਕਰਨ ’ਤੇ ਯਾਤਰੀਆਂ ਨੂੰ ਦੇਰੀ ਦੇ ਕਾਰਨਾਂ ਬਾਰੇ ਜਾਣੂ ਕਰਵਾਇਆ ਗਿਆ। ਰਿਪੋਰਟ ਮੁਤਾਬਕ ਫਲਾਈਟ ਟ੍ਰੈਕਿੰਗ 6-ਈ-1006 ਨੇ ਬੁੱਧਵਾਰ ਸਵੇਰੇ 5.35 ਵਜੇ ਸਿੰਗਾਪੁਰ ਚਾਂਗੀ ਤੋਂ ਉਡਾਣ ਭਰੀ ਸੀ ਅਤੇ 6.57 ਵਜੇ ਵਾਪਸ ਉਥੇ ਉੱਤਰੀ। ਏਅਰਬੱਸ ਏ-321 ਨਿਓ ਫਿਰ ਸਵੇਰੇ 10.12 ਵਜੇ ਚਾਂਗੀ ਤੋਂ ਰਵਾਨਾ ਹੋਈ ਅਤੇ ਚਾਰ ਘੰਟੇ ਬਾਅਦ 11.44 ਵਜੇ ਬੈਂਗਲੁਰੂ ਪਹੁੰਚੀ। ਇੰਡੀਗੋ ਲਗਭਗ 2,000 ਦੈਨਿਕ ਉਡਾਣਾਂ ਸੰਚਾਲਿਤ ਕਰਦੀ ਹੈ ਅਤੇ ਇਹ ਭਾਰਤ ਦੀ ਸਭ ਤੋਂ ਵੱਡੀ ਘਰੇਲੂ ਏਅਰਲਾਈਨ ਹੈ। ਸਟੈਂਡਅਲੋਨ ਆਧਾਰ ’ਤੇ ਇਹ ਵੱਡੀ ਗਿਣਤੀ ਵਿਚ ਲੋਕਾਂ ਨੂੰ ਭਾਰਤ ਦੇ ਅੰਦਰ ਅਤੇ ਬਾਹਰ ਲੈ ਜਾਂਦੀ ਹੈ।
ਇਹ ਵੀ ਪੜ੍ਹੋ - ਦੀਵਾਲੀ ਮਗਰੋਂ 23 ਦਿਨਾਂ 'ਚ 35 ਲੱਖ ਲੋਕਾਂ ਦੇ ਵਿਆਹ ਦੀਆਂ ਵੱਜਣਗੀਆਂ ਸ਼ਹਿਨਾਈਆਂ, ਜਾਣੋ ਸ਼ੁੱਭ ਮਹੂਰਤ
ਪਹਿਲਾਂ ਵੀ ਏਅਰਲਾਈਨ ਨੇ ਕੀਤੀ ਸੀ ਭੁੱਲ
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਇੰਡੀਗੋ ਕਥਿਤ ਤੌਰ ’ਤੇ ਇਕ ਬਜ਼ੁਰਗ ਜੋੜੇ ਨੂੰ ਭਾਰਤ ਲਈ ਆਪਣੀ ਕਨੈਕਟਿੰਗ ਫਲਾਈਟ ਵਿੱਚ ਬਿਠਾਉਣਾ ਭੁੱਲ ਗਈ ਸੀ, ਜਿਸ ਨਾਲ ਉਨ੍ਹਾਂ ਨੂੰ ਇਜ਼ਰਾਈਲ ਹਵਾਈ ਅੱਡੇ ’ਤੇ 24 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਉਡੀਕ ਕਰਨੀ ਪਈ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੋੜਾ ਲੰਡਨ ਤੋਂ ਮੁੰਬਈ ਪਰਤ ਰਿਹਾ ਸੀ ਅਤੇ ਉਨ੍ਹਾਂ ਨੇ ਤੁਰਕੀ ਏਅਰਲਾਈਨ ਵਲੋਂ ਸੰਚਾਲਿਤ ਲੰਡਨ-ਇਸਤਾਂਬੁਲ ਸੈਕਟਰ ਅਤੇ ਫਿਰ ਇੰਡੀਗੋ ਵਲੋਂ ਮੁੰਬਈ ਲਈ ਟਿਕਟ ਬੁੱਕ ਕੀਤੀ ਸੀ। ਔਰਤ ਦਾ ਪਤੀ ਵ੍ਹੀਲਚੇਅਰ ’ਤੇ ਬੈਠਾ ਸੀ। ਇਸਤਾਂਬੁਲ ਟਰਮੀਨਲ ’ਤੇ ਕੁਰਸੀਆਂ ’ਤੇ 24 ਘੰਟੇ ਬਿਤਾਉਣ ਤੋਂ ਬਾਅਦ ਉਨ੍ਹਾਂ ਨੂੰ ਅਗਲੇ ਦਿਨ ਮੁੰਬਈ ਦੀ ਫਲਾਈਟ ਮਿਲੀ।
ਇਹ ਵੀ ਪੜ੍ਹੋ - 76 ਹਜ਼ਾਰ ਰੁਪਏ 'ਚ ਆਨਲਾਈਨ ਮੰਗਵਾਇਆ ਲੈਪਟਾਪ, ਬਾਕਸ ਖੋਲ੍ਹਿਆ ਤਾਂ ਹੱਕਾ-ਬੱਕਾ ਰਹਿ ਗਿਆ ਪਰਿਵਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8