ਬ੍ਰਿਟੇਨ ਦੀਆਂ ਚੋਣਾਂ ''ਚ ਪੰਜਾਬੀਆਂ ਨੇ ਰਚਿਆ ਇਤਿਹਾਸ, ਮੈਦਾਨ ''ਚ ਸਨ 56 ਭਾਰਤੀ (ਦੇਖੋ ਤਸਵੀਰਾਂ)
Friday, Jun 09, 2017 - 03:38 PM (IST)
ਲੰਡਨ— ਬ੍ਰਿਟੇਨ ਦੀਆਂ ਸੰਸਦੀ ਚੋਣਾਂ ਵਿਚ ਪਹਿਲੀ ਵਾਰ ਭਾਰਤੀਆਂ, ਖਾਸ ਤੌਰ 'ਤੇ ਪੰਜਾਬੀਆਂ ਨੇ ਵੱਡੇ ਪੱਧਰ 'ਤੇ ਜਿੱਤ ਹਾਸਲ ਕਰਕੇ ਇਤਿਹਾਸ ਰਚ ਦਿੱਤਾ ਹੈ। ਇਸ ਵਾਰ ਚੋਣ ਮੈਦਾਨ ਵਿਚ 56 ਭਾਰਤੀ ਆਪਣੀ ਕਿਸਮਤ ਅਜ਼ਮਾ ਰਹੇ ਸਨ, ਜਿਨ੍ਹਾਂ 'ਚੋਂ ਜ਼ਿਆਦਾਤਰ ਨੇ ਜਿੱਤ ਦਾ ਮੂੰਹ ਦੇਖਿਆ ਹੈ। ਗੱਲ ਪੰਜਾਬੀਆਂ ਦੀ ਕੀਤੀ ਜਾਵੇ ਤਾਂ ਤਨਮਨਜੀਤ ਸਿੰਘ ਢੇਸੀ, ਪ੍ਰੀਤ ਕੌਲ ਗਿੱਲ, ਵਰਿੰਦਰ ਸ਼ਰਮਾ ਅਤੇ ਸੀਮਾ ਮਲਹੋਤਰਾ ਨੇ ਆਪਣੀਆਂ ਸੀਟਾਂ ਜਿੱਤ ਕੇ ਪੰਜਾਬ ਦਾ ਮਾਣ ਵਧਾ ਦਿੱਤਾ ਹੈ। ਜਿੱਥੇ ਢੇਸੀ ਬ੍ਰਿਟੇਨ ਵਿਚ ਐੱਮ. ਪੀ. ਬਣਨ ਵਾਲੇ ਪਹਿਲੇ ਦਸਤਾਰਧਾਰੀ ਸਿੱਖ ਹਨ, ਉੱਥੇ ਪ੍ਰੀਤ ਕੌਰ ਗਿੱਲ ਪਹਿਲੀ ਸਿੱਖ ਮਹਿਲਾ ਸੰਸਦ ਮੈਂਬਰ ਹੈ। ਪਿਛਲੀ ਵਾਰ ਬ੍ਰਿਟੇਨ ਦੀ ਸੰਸਦ ਵਿਚ ਭਾਰਤੀ ਮੂਲ ਦੇ ਸੰਸਦ ਸੰਸਦ ਮੈਂਬਰ ਸਨ ਅਤੇ ਇਸ ਵਾਰ ਇਹ ਗਿਣਤੀ ਰਿਕਾਰਡ ਪੱਧਰ 'ਤੇ ਵਧ ਚੁਕੀ ਹੈ।
ਹੁਣ ਤੱਕ ਆਏ ਚੋਣ ਨਤੀਜਿਆਂ 'ਚ ਜਿੱਤ ਦੇ ਝੰਡੇ ਗੱਡਣ ਵਾਲੇ ਭਾਰਤੀ ਉਮੀਦਵਾਰ ਇਸ ਤਰ੍ਹਾਂ ਹਨ—
ਲੇਬਰ ਪਾਰਟੀ ਦੇ ਉਮੀਦਵਾਰਾਂ ਦਾ ਚੋਣ ਨਤੀਜਾ—
1. ਤਨਮਨਜੀਤ ਸਿੰਘ ਢੇਸੀ (ਸਲੋਹ)-ਜਿੱਤ
2. ਪ੍ਰੀਤ ਕੌਰ ਗਿੱਲ (ਬਰਮਿੰਘਮ ਅਜ਼ਬੈਸਟਨ)— ਜਿੱਤ
3. ਸੀਮਾ ਮਲਹੋਤਰਾ (ਫੇਲਥਮ ਐਂਡ ਹੇਸਟਨ)— ਜਿੱਤ
4. ਵਰਿੰਦਰ ਸ਼ਰਮਾ (ਈਲਿੰਗ, ਸਾਊਥਹਾਲ)— ਜਿੱਤ
5. ਕੀਥ ਵਾਜ਼ (ਲੈਸਟਰ ਈਸਟ)— ਜਿੱਤ
6. ਵੈਲੇਰੀ ਵਾਜ਼ (ਵਾਲਸਾਲ ਸਾਊਥ)— ਜਿੱਤ
7. ਲੀਜ਼ਾ ਨੰਦੀ (ਵੀਗਨ)—ਜਿੱਤ
ਕੰਜ਼ਰਵੇਟਿਵ ਪਾਰਟੀ— ਭਾਰਤੀ ਮੂਲ ਦੇ ਉਮੀਦਵਾਰਾਂ ਦਾ ਚੋਣ ਨਤੀਜਾ
1. ਪ੍ਰੀਤੀ ਪਟੇਲ (ਵਿਦਮ)— ਜਿੱਤ
2. ਸੁਏਲਾ ਫਰਨਾਂਡਿਸ (ਫੇਅਰਹੈਮ)— ਜਿੱਤ
3. ਅਲੋਕ ਸ਼ਰਮਾ (ਰੀਡਿੰਗ ਵੈਸਟ)— ਜਿੱਤ
4. ਰਿਸ਼ੀ ਸੁਨਕ (ਰਿਚਮੰਡ)— ਜਿੱਤ
5. ਸ਼ੈਲੇਸ਼ ਵਾਰਾ (ਨਾਰਥ ਵੈਸਟ ਕੈਂਬਰਿਜ਼ਸ਼ਾਇਰ)— ਜਿੱਤ
6. ਰੀਨਾ ਰੇਂਜਰ (ਬਰਮਿੰਘਮ ਹਾਲ ਗ੍ਰੀਨ)— ਜਿੱਤ
ਇਨ੍ਹਾਂ ਤੋਂ ਇਲਾਵਾ ਸਮੀਰ ਜੱਸਲ, ਰੇਸ਼ਮ ਕੋਟੇਚਾ, ਪਾਲ ਉੱਪਲ ਸਮੇਤ ਕਈ ਪੰਜਾਬੀਆਂ ਅਤੇ ਭਾਰਤੀ ਉਮੀਦਵਾਰਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ।
