ਕੋਰੋਨਾ ਦੇ ਚੱਲਦਿਆਂ ਗਰਮੀਆਂ ਦੀਆਂ ਛੁੱਟੀਆਂ ਇਟਲੀ ''ਚ ਬਤੀਤ ਕਰਨਗੇ ਵਧੇਰੇ ਭਾਰਤੀ

08/04/2020 5:26:28 PM

ਰੋਮ,( ਕੈਂਥ)- ਇਟਲੀ ਵਿਚ ਕੋਵਿਡ-19 ਦਾ ਪ੍ਰਕੋਪ ਭਾਵੇਂ ਘੱਟ ਚੁੱਕਾ ਹੈ ਪਰ ਹਾਲੇ ਵੀ ਆਏ ਦਿਨ ਵੀ ਨਵੇਂ ਮਾਮਲੇ ਆ ਰਹੇ ਹਨ ਪਰ ਲੋਕਾਂ 'ਤੇ ਇਸ ਮਹਾਂਮਾਰੀ ਦਾ ਪ੍ਰਭਾਵ ਲੰਬੇ ਸਮੇਂ ਤੱਕ ਦੇਖਣ ਨੂੰ ਮਿਲੇਗਾ।ਇਟਲੀ ਵਿਚ ਹਰ ਵਾਰ ਦੀ ਤਰ੍ਹਾਂ ਫੈਕਟਰੀਆਂ ਅਤੇ ਹੋਰ ਕਾਫੀ ਕੰਮਾਂ ਕਾਰਾਂ ਵਾਲਿਆਂ ਨੂੰ ਅਗਸਤ ਮਹੀਨੇ ਵਿਚ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਹਨ।

ਆਏ ਸਾਲ ਭਾਰਤੀ ਭਾਈਚਾਰੇ ਦੇ ਲੋਕ ਇਨ੍ਹਾਂ ਦਿਨਾਂ ਵਿਚ ਆਪਣੇ ਵਤਨ ਫੇਰਾ ਪਾਉਣ ਜਾਂਦੇ ਹਨ ਪਰ ਇਸ ਵਾਰ ਕੋਰੋਨਾ ਵਾਇਰਸ ਦੇ ਚੱਲਦਿਆਂ ਭਾਰਤ ਨੂੰ ਜਾਂਦੀਆਂ ਸਿਰਫ਼ ਇੱਕਾ ਦੁੱਕਾ ਉਡਾਣਾਂ ਦੇ ਹੋਣ ਕਰਕੇ ਭਾਰਤੀ ਭਾਈਚਾਰੇ ਦੇ ਲੋਕ ਇਸ ਵਾਰ ਛੁੱਟੀਆਂ ਇਟਲੀ ਵਿਚ ਹੀ ਬਤੀਤ ਕਰਨਗੇ। ਇਹ ਹੁਣ ਦੇਖਣਾ ਹੋਵੇਗਾ ਕਿ ਕਿੰਨੇ ਭਾਰਤੀ ਘਰ ਤੋਂ ਬਾਹਰ ਨਿਕਲਦੇ ਹਨ ਜਾਂ ਕਿੰਨੇ ਘਰੇ ਹੀ ਰਹਿੰਦੇ ਹਨ ਪਰ ਤਿੰਨ ਕਾਰਨਾਂ ਕਰਕੇ ਇਸ ਵਾਰ ਭਾਰਤੀ ਭਾਈਚਾਰੇ ਦੇ ਲੋਕ ਆਪਣੇ ਵਤਨ ਫੇਰਾ ਨਹੀਂ ਪਾ ਸਕਣਗੇ, ਜਿਸ ਵਿਚ ਪਹਿਲਾਂ ਮੁੱਖ ਕਾਰਨ ਉਡਾਣਾਂ ਦਾ ਘੱਟ ਹੋਣਾ ਦੂਸਰਾ ਜਿਹੜੀਆਂ ਇੱਕਾ-ਦੁੱਕਾ ਸਪੈਸ਼ਲ ਉਡਾਣਾਂ ਉਨ੍ਹਾਂ ਦਾ ਕਿਰਾਇਆ ਬਹੁਤ ਜ਼ਿਆਦਾ ਹੋਣਾ ਅਤੇ ਤੀਸਰਾ ਉੱਥੇ ਜਾ ਕੇ ਇਕਾਂਤਵਾਸ ਵਿਚ ਰਹਿਣ ਕਰਕੇ ਬਹੁਤੇ ਭਾਰਤੀ ਭਾਈਚਾਰੇ ਦੇ ਲੋਕ ਇਸ ਵਾਰ ਅਗਸਤ ਦੀਆ ਛੁੱਟੀਆਂ ਇਟਲੀ ਵਿਚ ਹੀ ਬਤੀਤ ਕਰਨਗੇ, ਕੋਰੋਨਾ ਵਾਇਰਸ ਦੇ ਚੱਲਦਿਆਂ ਅਤੇ ਉਡਾਣਾਂ ਘੱਟ ਹੋਣ ਕਾਰਨ ਜਿਹੜੇ ਭਾਰਤੀ ਭਾਈਚਾਰੇ ਲੋਕ ਪਹਿਲਾਂ ਹਰ ਸਾ ਲ ਗਸਤ ਦੇ ਮਹੀਨੇ ਇਨ੍ਹਾਂ ਦਿਨਾਂ ਵਿੱਚ ਭਾਰਤ ਆਪਣੇ ਵਤਨ ਚੱਕਰ ਲਾਉਂਦੇ ਸਨ, ਉਨ੍ਹਾਂ ਦੇ ਚਿਹਰੇ ਤੇ ਇਸ ਵਾਰ ਵਤਨ ਨਾ ਜਾਣ ਦੇ ਕਾਰਨ ਕਿਤੇ ਨਾ ਕਿਤੇ ਮਲਾਲ ਜ਼ਰੂਰ ਹੈ । ਉੱਧਰ ਦੂਜੇ ਪਾਸੇ ਇਟਲੀ ਦੀ ਸਰਕਾਰ ਇਨ੍ਹਾਂ ਹੋਈਆਂ ਛੁੱਟੀਆਂ ਵਿੱਚ ਆਪਣੇ ਦੇਸ਼ ਅੰਦਰ ਸੈਰ-ਸਪਾਟੇ ਨੂੰ ਪ੍ਰਫੁੱਲਿਤ ਕਰਨ ਲਈ ਸਪੈਸ਼ਲ ਬੋਨਸ ਦੇ ਰਹੀ ਹੈ, ਇਟਲੀ ਸਰਕਾਰ ਸੈਰ ਸਪਾਟੇ ਉਦਯੋਗ ਨੂੰ ਮੁੜ ਸੁਰਜੀਤ ਕਰਨ ਲਈ ਆਪਣੇ ਨਾਗਰਿਕਾਂ ਤੇ 2.4 ਬਿਲੀਅਨ ਯੂਰੋ ਖਰਚ ਕਰ ਰਹੀ ਹੈ।


ਕੋਰੋਨਾ ਵਾਇਰਸ ਦੌਰਾਨ ਇਟਲੀ ਵਿੱਚ ਸੈਰ-ਸਪਾਟਾ ਉਦਯੋਗ ਕਾਫੀ ਠੱਪ ਹੋ ਗਿਆ ਸੀ ਅਤੇ ਮੰਦੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ,2019 ਵਿੱਚ ਇਟਲੀ ਸਰਕਾਰ ਨੂੰ 13 ਫੀਸਦੀ ਜੀ. ਡੀ. ਪੀ. ਦਾ ਹਿੱਸਾ ਸੈਰ-ਸਪਾਟੇ ਤੋਂ ਹਾਸਿਲ ਹੋਇਆ ਸੀ। ਇਟਲੀ ਸਰਕਾਰ ਵਲੋਂ ਸੈਰ-ਸਪਾਟੇ ਨੂੰ ਮੁੜ ਸੁਰਜੀਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੂਜੇ ਪਾਸੇ ਭਾਰਤ ਸਰਕਾਰ ਵੱਲੋਂ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ 8 ਅਗਸਤ ਤੋਂ ਭਾਰਤ ਜਾਣ ਸਮੇਂ 72 ਘੰਟੇ ਪਹਿਲਾਂ ਯਾਤਰੀ ਨੂੰ ਆਪਣੀ ਆਨਲਾਈਨ ਸਵੈ-ਘੋਸ਼ਣਾ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਕਰ ਦਿੱਤੀ ਗਈ ਹੈ। ਯਾਤਰੀ ਨੂੰ ਘੋਸ਼ਣਾ ਕਰਨੀ ਹੋਵੇਗੀ ਕਿ ਉਹ ਭਾਰਤ ਆਉਣ ਤੇ 14 ਦਿਨ ਕੁਆਰੰਟੀਨ ਦੇ ਨਿਯਮਾਂ ਦਾ ਪਾਲਣ ਕਰਨਗੇ,ਜਿਸ ਵਿੱਚ 7 ਦਿਨ ਲਾਜ਼ਮੀ ਸੰਸਥਾਗਤ ਕੁਆਰੰਟੀਨ ਦਾ ਖ਼ਰਚ ਉਹ ਖੁਦ ਕਰਨਗੇ। 
 


Lalita Mam

Content Editor

Related News