ਜਾਨ ਨੂੰ ਖ਼ਤਰੇ ''ਚ ਪਾ ਇੰਗਲਿਸ਼ ਚੈਨਲ ਪਾਰ ਕਰ ਗੈਰ-ਕਾਨੂੰਨੀ ਰੂਪ ਨਾਲ ਬ੍ਰਿਟੇਨ ''ਚ ਦਾਖ਼ਲ ਹੋ ਰਹੇ ਭਾਰਤੀ

02/04/2023 2:01:57 PM

ਲੰਡਨ (ਭਾਸ਼ਾ)- ਜਾਨ ਨੂੰ ਖ਼ਤਰਾ ਪੈਦਾ ਕਰਨ ਵਾਲੀਆਂ ਛੋਟੀਆਂ ਕਿਸ਼ਤੀਆਂ ਜ਼ਰੀਏ ਇੰਗਲਿਸ਼ ਚੈਨਲ ਪਾਰ ਕਰਕੇ ਬ੍ਰਿਟੇਨ ਦੇ ਸਮੁੰਦਰ ਤੱਟਾਂ 'ਤੇ ਗੈਰ-ਕਾਨੂੰਨੀ ਢੰਗ ਨਾਲ ਪਹੁੰਚਣ ਦੇ ਮਾਮਲੇ ਵਿਚ ਭਾਰਤੀ ਨਾਗਰਿਕ ਕਥਿਤ ਤੌਰ 'ਤੇ ਤੀਜਾ ਸਭ ਤੋਂ ਵੱਡਾ ਪ੍ਰਵਾਸੀ ਸਮੂਹ ਹੈ। 'ਦਿ ਟਾਈਮਜ਼' ਅਖ਼ਬਾਰ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਗ੍ਰਹਿ ਦਫ਼ਤਰ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਭਾਰਤੀ ਵਿਦਿਆਰਥੀ ਨਿਯਮਾਂ ਵਿੱਚ ਮੌਜੂਦ ਉਸ ਖਾਮੀ ਦਾ ਇਸਤੇਮਾਲ ਕਰ ਰਹੇ ਹਨ ਜੋ ਸ਼ਰਣ ਮੰਗਣ ਵਾਲਿਆਂ ਨੂੰ ਬ੍ਰਿਟੇਨ ਵਿੱਚ ਪੜ੍ਹਾਈ ਕਰਨ ਅਤੇ ਅੰਤਰਰਾਸ਼ਟਰੀ ਫੀਸਾਂ ਦੀ ਤੁਲਨਾ ਵਿਚ ਕਾਫ਼ੀ ਘੱਟ ਰਕਮ ਦਾ ਭੁਗਤਾਨ ਕਰਨ ਦੀ ਇਜਾਜ਼ਤ ਦਿੰਦਾ ਹੈ। 

ਇਹ ਵੀ ਪੜ੍ਹੋ: ਵੱਡਾ ਖ਼ੁਲਾਸਾ : ਮੈਕਸੀਕੋ ਤੋਂ ਅਮਰੀਕਾ 'ਚ ਦਾਖ਼ਲ ਕਰਾਉਣ ਲਈ ਭਾਰਤੀਆਂ ਤੋਂ ਵਸੂਲੇ ਜਾਂਦੇ ਹਨ 17 ਲੱਖ ਰੁਪਏ

ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਸਾਲ ਲਗਭਗ 250 ਭਾਰਤੀ ਪ੍ਰਵਾਸੀਆਂ ਨੇ ਛੋਟੀਆਂ ਕਿਸ਼ਤੀਆਂ ਜ਼ਰੀਏ ਆਪਣੀ ਜਾਨ ਖਤਰੇ 'ਚ ਪਾ ਕੇ ਇੰਗਲਿਸ਼ ਚੈਨਲ ਪਾਰ ਕੀਤਾ। ਇਹ ਗਿਣਤੀ ਪਿਛਲੇ ਸਾਲ ਇੰਗਲਿਸ਼ ਚੈਨਲ ਪਾਰ ਕਰਨ ਵਾਲਿਆਂ ਨਾਲੋਂ 233 ਵੱਧ ਹੈ। ਇਸ ਤਰ੍ਹਾਂ ਭਾਰਤੀ ਨਾਗਰਿਕ ਇਸ ਮਾਮਲੇ 'ਚ ਅਫਗਾਨ ਅਤੇ ਸੀਰੀਆ ਦੇ ਨਾਗਰਿਕਾਂ ਤੋਂ ਬਾਅਦ ਤੀਜੇ ਸਥਾਨ 'ਤੇ ਹਨ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਸ ਦੇ ਪਿੱਛੇ ਇੱਕ ਸਿਧਾਂਤ, ਭਾਰਤੀਆਂ ਲਈ ਸਰਬੀਆ ਦੇ ਵੀਜ਼ਾ ਮੁਕਤ ਯਾਤਰਾ ਨਿਯਮ ਨੂੰ ਦੱਸਿਆ ਜਾ ਰਿਹਾ ਹੈ। ਗ੍ਰਹਿ ਦਫ਼ਤਰ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਜ਼ਰੀਏ ਯੂਰਪ ਵਿਚ ਪ੍ਰਵੇਸ਼ ਦੇ ਦਰਵਾਜ਼ੇ ਖੋਲ ਦਿੱਤੇ ਗਏ ਹਨ। ਬ੍ਰਿਟੇਨ ਵਿੱਚ ਭਾਰਤੀ ਵਿਦਿਆਰਥੀਆਂ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ ਦੇ ਪ੍ਰਧਾਨ ਸਨਮ ਅਰੋੜਾ ਨੇ ਕਿਹਾ ਕਿ ਇਹ ਸੁਣਨਾ ਬਹੁਤ ਪਰੇਸ਼ਾਨ ਕਰਨ ਵਾਲਾ ਹੈ ਅਤੇ NISAU (ਨੈਸ਼ਨਲ ਇੰਡੀਅਨ ਸਟੂਡੈਂਟਸ ਐਂਡ ਅਲੂਮਨੀ ਯੂਨੀਅਨ) ਨੇ ਅਜਿਹੀ ਗਤੀਵਿਧੀ ਦੇ ਬਾਰੇ ਵਿਚ ਪਹਿਲੀ ਵਾਰ ਸੁਣਿਆ ਹੈ।

ਇਹ ਵੀ ਪੜ੍ਹੋ: ਗਲੋਬਲ ਅਪਰੂਵਲ ਰੇਟਿੰਗ: PM ਮੋਦੀ ਫਿਰ ਬਣੇ ਦੁਨੀਆ ਦੇ ਸਭ ਤੋਂ ਲੋਕਪ੍ਰਿਯ ਨੇਤਾ, ਟੌਪ 5 'ਚੋਂ ਬਾਈਡੇਨ ਤੇ ਸੁਨਕ ਬਾਹਰ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


cherry

Content Editor

Related News