ਇੰਡੀਅਨ ਵਰਕਰਜ਼ ਐਸੋਸੀਏਸ਼ਨ (ਜੀਬੀ) ਦੇ ਉੱਦਮ ਨਾਲ "ਧੰਨ ਲੇਖਾਰੀ ਨਾਨਕਾ" ਨਾਟਕ ਦੀ ਸਫ਼ਲ ਪੇਸ਼ਕਾਰੀ

08/08/2022 1:11:04 PM

ਗਲਾਸਗੋ/ਈਰਥ ਕੈਂਟ (ਮਨਦੀਪ ਖੁਰਮੀ ਹਿੰਮਤਪੁਰਾ)- ਇੰਡੀਅਨ ਵਰਕਰਜ਼ ਐਸੋਸੀਏਸ਼ਨ (ਜੀਬੀ) ਗਰੀਨਿਚ ਤੇ ਬੈਕਸਲੀ ਬ੍ਰਾਂਚ ਵੱਲੋਂ ਸਾਲਾਨਾ ਪਬਲਿਕ ਮੀਟਿੰਗ ਈਰਥ ਕੈਂਟ ਵਿਖੇ ਆਯੋਜਿਤ ਕੀਤੀ ਗਈ। ਇਸ ਦੌਰਾਨ ਪ੍ਰਸਿੱਧ ਰੰਗ-ਮੰਚ ਕਲਾਕਾਰ ਡਾ. ਸਾਹਿਬ ਸਿੰਘ ਵੱਲੋਂ “ਧੰਨ ਲੇਖਾਰੀ ਨਾਨਕਾ“ ਨਾਟਕ ਦੀ ਸਫ਼ਲ ਪੇਸ਼ਕਾਰੀ ਕੀਤੀ ਗਈ। ਇਸ ਪੇਸ਼ਕਾਰੀ ਵਿੱਚ ਡਾ. ਸਾਹਿਬ ਸਿੰਘ ਵੱਲੋਂ ਇਕੱਲਿਆਂ ਹੀ ਵੱਖਰੇ-ਵੱਖਰੇ ਪਾਤਰਾਂ ਦੀ ਭੂਮਿਕਾ ਨਾਲ ਵੱਖਰੇ-ਵੱਖਰੇ ਕਿਰਦਾਰਾਂ ਨੂੰ ਪੇਸ਼ ਕੀਤਾ ਗਿਆ। ਇਸ ਦੌਰਾਨ ਉਹਨਾਂ ਨੇ ਬਹੁਤ ਹੀ ਬੇਮਿਸਾਲ ਮਸਲਿਆਂ ਉੱਪਰ ਦਰਸ਼ਕਾਂ ਨੂੰ ਗੰਭੀਰਤਾ ਨਾਲ ਇਕ ਕਲਪਨਾਮਿਕਤ ਕੜੀ ਨਾਲ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ ਅਤੇ ਕੁੱਝ ਸੀਨ ਤਾਂ ਅਜਿਹੇ ਸਿਰਜੇ ਕਿ ਅੱਖਾਂ 'ਚੋਂ ਅੱਥਰੂ ਆਪਣੇ ਆਪ ਨਿਕਲਣ ਲਈ ਮਜਬੂਰ ਹੋ ਗਏ।

PunjabKesari

ਇਸ ਪੇਸ਼ਕਾਰੀ ਦਾ ਮੰਤਵ ਡਾ. ਸਾਹਿਬ ਸਿੰਘ ਵੱਲੋਂ ਇੱਕ ਲੇਖਕ ਦੀ ਭੂਮਿਕਾ ਅਤੇ ਪਰਿਭਾਸ਼ਾ ਨੂੰ ਪੇਸ਼ ਕਰਨਾ ਹੈ। ਇਸ ਨਾਟਕ ਦੀ ਲਾਜਵਾਬ ਪੇਸ਼ਕਾਰੀ ਉਪਰੰਤ ਸਮੂਹ ਦਰਸ਼ਕਾਂ ਨੇ ਖੜ੍ਹੇ ਹੋ ਕੇ ਤਾੜੀਆਂ ਦੀ ਗੂੰਜਦੀ ਅਵਾਜ਼ ਨਾਲ ਡਾ. ਸਾਹਿਬ ਸਿੰਘ ਨੂੰ ਸਤਿਕਾਰ ਦਿੱਤਾ। ਇਸ ਦੇ ਨਾਲ ਹੀ ਇੰਡੀਅਨ ਵਰਕਰਜ਼ ਐਸੋਸੀਏਸ਼ਨ ਵੱਲੋਂ ਐੱਨ. ਐੱਚ. ਐੱਸ. ਦੇ ਡਾ. ਬੌਬ ਗਿੱਲ ਨੇ ਐੱਨ. ਐੱਚ. ਐੱਸ. ਦੇ ਮੌਜੂਦਾ ਹਾਲਾਤਾਂ ਬਾਰੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਕਿ ਸਾਨੂੰ ਸਾਰਿਆਂ ਨੂੰ ਜੀਪੀ ਅਤੇ ਹਸਪਤਾਲਾਂ ਵਿੱਚ ਕਿੰਨੀਆਂ ਮੁਸ਼ਕਿਲਾਂ ਆ ਰਹੀਆਂ ਹਨ ਤੇ ਉਹਨਾਂ ਦੇ ਹੱਲ ਲਈ ਸਾਨੂੰ ਸਭ ਨੂੰ ਇੱਕਮੁੱਠ ਹੋ ਕੇ ਇਸ ਦਾ ਸਾਹਮਨਾ ਕਰਨਾ ਪੈਣਾ ਹੈ। ਇੰਡੀਅਨ ਵਰਕਰਜ਼ ਐਸੋਸੀਏਸ਼ਨ ਨੇ ਇਸ 'ਤੇ ਸਭ ਨੂੰ ਹੋਕਾ ਦਿੱਤਾ ਕਿ ਆਪਣੇ ਹੱਕਾਂ ਲਈ ਇੱਕਮੁੱਠ ਹੋ ਕੇ ਅਸੀਂ ਇੱਕ ਸਾਂਝਾ ਮੁਹਾਜ ਤਿਆਰ ਕਰੀਏ। ਇਸ ਮੀਟਿੰਗ ਦੌਰਾਨ ਪ੍ਰਧਾਨ ਬਲਬੀਰ ਜੌਹਲ, ਹਰਦੇਵ ਢਿੱਲੋਂ, ਮਨਦੀਪ ਢਿੱਲੋਂ, ਮੱਖਣ ਬਾਜਵਾ, ਤਰਸੇਮ ਭੱਚੂ, ਹਰਸੇਵ ਬੈਂਸ, ਡਾ. ਬੌਬ ਗਿੱਲ ਦੀ ਅਣਥੱਕ ਮਿਹਨਤ ਦਾ ਨਤੀਜਾ ਸੀ ਕਿ ਭਾਰੀ ਗਿਣਤੀ ਵਿੱਚ ਦਰਸ਼ਕਾਂ ਨੇ ਪਹੁੰਚ ਕੇ ਇਸ ਨਾਟਕ ਦੀ ਪੇਸ਼ਕਾਰੀ ਦਾ ਆਨੰਦ ਮਾਣਿਆ।

PunjabKesari


cherry

Content Editor

Related News