ਕਾਰ ਚਲਾਉਂਦੇ ਸਮੇਂ ਨੀਂਦ ਆਉਣ ਕਾਰਨ ਡਰਾਈਵਰ ਦੀ ਮੌਤ ਲਈ ਭਾਰਤੀ ਮਹਿਲਾ ਨੂੰ ਜੇਲ

06/15/2019 8:12:00 PM

ਲੰਡਨ - ਦੱਖਣ-ਪੂਰਬੀ ਇੰਗਲੈਂਡ 'ਚ ਆਪਣੇ ਬੱਚੇ ਦੇ ਨਾਲ ਕਾਰ ਚਲਾਉਂਦੇ ਹੋਏ ਨੀਂਦ ਆਉਣ ਕਾਰਨ ਆਕਸਫੋਰਡਸ਼ਾਇਰ 'ਚ ਇਕ ਘਟਨਾ 'ਚ ਹੋਰ ਡਰਾਈਵਰ ਦੀ ਜਾਨ ਲੈਣ ਦੇ ਜ਼ੁਰਮ 'ਚ ਭਾਰਤੀ ਮੂਲ ਦੀ ਇਕ ਮਹਿਲਾ ਨੂੰ ਜੇਲ ਭੇਜਿਆ ਗਿਆ ਹੈ। ਡਰਾਈਵਿੰਗ ਕਰਦੇ ਸਮੇਂ ਮਹਿਲਾ ਥੱਕੀ ਹੋਈ ਸੀ ਅਤੇ ਉਸ ਨੇ ਲੋੜੀਂਦੀ ਨੀਂਦ ਨਹੀਂ ਲਈ ਸੀ। ਅਨੁਸ਼ਾ ਰੰਗਨਾਥਨ ਨੂੰ ਸ਼ੁੱਕਰਵਾਰ ਨੂੰ ਆਕਸਫੋਰਡ ਕ੍ਰਾਊਨ ਅਦਾਲਤ 'ਚ ਢਾਈ ਸਾਲ ਜੇਲ ਦੀ ਸਜ਼ਾ ਸੁਣਾਈ ਗਈ। ਉਸ ਨੇ ਪਿਛਲੇ ਸਾਲ ਜੁਲਾਈ 'ਚ ਖਤਰਨਾਕ ਡਰਾਈਵਿੰਗ ਕਰਨ ਨਾਲ 70 ਸਾਲਾ ਪੈਟ੍ਰੀਸ਼ਿਆ ਰੋਬੀਨਸਨ ਦੀ ਮੌਤ ਦਾ ਜ਼ੁਰਮ ਸਵੀਕਾਰ ਕਰ ਲਿਆ ਸੀ।

PunjabKesari

ਅਦਾਲਤ ਨੂੰ ਦੱਸਿਆ ਗਿਆ ਕਿ 41 ਸਾਲਾ ਆਈ. ਟੀ. ਮਾਹਿਰ ਆਪਣੇ ਬੱਚੇ ਦੀ ਦਿਲ ਦੀ ਸਰਜਰੀ ਤੋਂ ਬਾਅਦ ਕਈ ਰਾਤਾਂ ਤੋਂ ਨਾ ਸੋਣ ਕਾਰਨ ਥਕੀ ਹੋਈ ਸੀ। ਜੱਜ ਇਜ਼ਾਨ ਪ੍ਰਿੰਜ਼ਲ ਨੇ ਆਖਿਆ ਕਿ ਜਦ ਕੋਈ ਕਾਰ ਚਲਾਉਂਦਾ ਹੈ ਅਤੇ ਉਹ ਸੋਅ ਜਾਂਦਾ ਹੈ ਤਾਂ ਇਹ ਜਾਨਲੇਵਾ ਹਥਿਆਰ ਬਣ ਜਾਂਦਾ ਹੈ। ਇਹ ਗਲਤ ਢੰਗ ਨਾਲ ਗੱਡੀ ਚਲਾਉਣ ਦਾ ਮਾਮਲਾ ਹੈ। ਪੁਲਸ ਦੀ ਜਾਂਚ 'ਚ ਇਹ ਕਿਹਾ ਗਿਆ ਕਿ ਇਹ ਕੋਈ ਖਰਾਬ ਮੌਸਮ, ਤੇਜ਼ ਸਪੀਡ, ਨਸ਼ੀਲੇ ਪਦਾਰਥ ਜਾਂ ਸ਼ਰਾਬ ਪੀਣ ਦਾ ਮਾਮਲਾ ਨਹੀਂ ਬਲਕਿ ਰੰਗਨਾਥਨ ਦਾ ਧਿਆਨ ਭੱਟਕਾਣ ਜਾਂ ਨੀਂਦ ਆਉਣ ਕਾਰਨ ਇਹ ਘਟਨਾ ਵਾਪਰੀ।


Khushdeep Jassi

Content Editor

Related News