ਆਸਟਰੇਲੀਆ ''ਚ ਲਾਪ੍ਰਵਾਹੀ ਨਾਲ ਗੱਡੀ ਚਲਾਉਣ ਦੇ ਮਾਮਲੇ ''ਚ ਭਾਰਤੀ ਔਰਤ ਨੂੰ ਸੁਣਾਈ ਗਈ 2 ਸਾਲ ਦੀ ਸਜ਼ਾ

Wednesday, Sep 06, 2017 - 04:04 PM (IST)

ਆਸਟਰੇਲੀਆ ''ਚ ਲਾਪ੍ਰਵਾਹੀ ਨਾਲ ਗੱਡੀ ਚਲਾਉਣ ਦੇ ਮਾਮਲੇ ''ਚ ਭਾਰਤੀ ਔਰਤ ਨੂੰ ਸੁਣਾਈ ਗਈ 2 ਸਾਲ ਦੀ ਸਜ਼ਾ

ਮੈਲਬੌਰਨ— ਆਸਟਰੇਲੀਆ ਵਿਚ 32 ਸਾਲ ਦੀ ਭਾਰਤੀ ਔਰਤ ਨੂੰ ਕਾਰ ਹਾਦਸੇ ਦੇ ਇਕ ਮਾਮਲੇ ਵਿਚ ''ਕਾਨੂੰਨ ਦੀ ਉਲੰਘਣਾ'' ਕਰਨ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ 2 ਸਾਲ ਜੇਲ ਦੀ ਸਜ਼ਾ ਸੁਣਾਈ ਗਈ ਹੈ । ਇਸ ਹਾਦਸੇ ਵਿਚ ਇਕ ਗਰਭਵਤੀ ਔਰਤ ਨੂੰ ਆਪਣੀ ਬੱਚੀ ਦੀ ਜਾਨ ਗਵਾਉਣੀ ਪਈ ਸੀ । ਇਕ ਖਬਰ ਮੁਤਾਬਕ ਸਾਬਕਾ ਨਰਸ ਅਤੇ ਪਰਸਨਲ ਕੇਅਰਰ ਡਿੰਪਲ ਗਰੇਸ ਥਾਮਸ ਨੂੰ ਪੇਰੋਲ ਦੇ ਯੋਗ ਹੋਣ ਤੋਂ ਪਹਿਲਾਂ 15 ਮਹੀਨੇ ਜੇਲ ਦੀ ਸਜ਼ਾ ਕਟਣੀ ਹੋਵੇਗੀ ਅਤੇ ਉਸ ਨੂੰ ਰਿਹਾਅ ਕਰਨ ਤੋਂ ਬਾਅਦ ਭਾਰਤ ਹਵਾਲੇ ਕਰ ਦਿੱਤਾ ਜਾਵੇਗਾ । 
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਗਸਤ ਵਿਚ ਰਾਜ ਮਾਰਗ ਉੱਤੇ ਉਸ ਦੀ ਗੱਡੀ ਦੀ ਇਕ ਹੋਰ ਗੱਡੀ ਨਾਲ ਟੱਕਰ ਹੋ ਗਈ ਸੀ। ਜਿਸ ਨੂੰ 28 ਹਫ਼ਤੇ ਦੀ ਗਰਭਵਤੀ ਔਰਤ ਏਸ਼ਲੀਆ ਅਲੇਨ ਚਲਾ ਰਹੀ ਸੀ । ਅਲੇਨ ਨੂੰ ਪੇਟ ਵਿਚ ਦਰਦ ਹੋਇਆ ਅਤੇ ਹਸਪਤਾਲ ਵਿਚ ਉਸ ਦਾ ਐਮਰਜੈਂਸੀ ਆਪਰੇਸ਼ਨ ਕਰਨਾ ਪਿਆ ਜਿਸ ਤੋਂ ਬਾਅਦ ਉਸ ਨੇ ਧੀ ਨੂੰ ਜਨਮ ਦਿੱਤਾ ਪਰ ਉਸ ਦੀ ਧੀ ਦੀ 2 ਦਿਨ ਬਾਅਦ ਹੀ ਮੌਤ ਹੋ ਗਈ । ਥਾਮਸ ਦੇ ਵਕੀਲ ਨੇ ਆਪਣੀ ਮੁਵੱਕਿਲ ਨੂੰ ਘਬਰਾਉਣ ਵਾਲੀ ਡਰਾਈਵਰ ਦੱਸਿਆ ਅਤੇ ਅਦਾਲਤ ਨੂੰ ਕਿਹਾ ਕਿ ਉਹ ਮੁੜਨ ਨੂੰ ਲੈ ਕੇ ਸੋਚਾਂ ਵਿਚ ਪੈ ਗਈ ਸੀ । ਜੱਜ ਜੇਮਸ ਪੇਰਿਸ਼ ਨੇ ਕਿਹਾ, ਇਹ ਇਕ ਗੰਭੀਰ ਅਪਰਾਧ ਹੈ, ਕਿਉਂਕਿ ਅਣਗਹਿਲੀ ਨਾਲ ਗੱਡੀ ਚਲਾਉਣ ਕਾਰਨ ਇਕ ਬੱਚੀ ਦੀ ਮੌਤ ਹੋ ਗਈ।


Related News