ਅਮਰੀਕਾ 'ਚ ਇਕ ਹੋਰ Lover ਬਣਿਆ ਕਾਤਲ ! ਭਾਰਤੀ ਪ੍ਰੇਮਿਕਾ ਦਾ ਕਤਲ ਕਰ ਭੱਜ ਆਇਆ India

Monday, Jan 05, 2026 - 10:07 AM (IST)

ਅਮਰੀਕਾ 'ਚ ਇਕ ਹੋਰ Lover ਬਣਿਆ ਕਾਤਲ ! ਭਾਰਤੀ ਪ੍ਰੇਮਿਕਾ ਦਾ ਕਤਲ ਕਰ ਭੱਜ ਆਇਆ India

ਲਾਸ ਵੇਗਾਸ/ਨਿਊਯਾਰਕ (ਏਜੰਸੀ)- ਅਮਰੀਕਾ ਦੇ ਮੈਰੀਲੈਂਡ ਸੂਬੇ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਪਿਛਲੇ ਹਫ਼ਤੇ ਤੋਂ ਲਾਪਤਾ 27 ਸਾਲਾ ਭਾਰਤੀ ਮੂਲ ਦੀ ਕੁੜੀ ਦੀ ਲਾਸ਼ ਬਰਾਮਦ ਹੋਈ ਹੈ। ਮ੍ਰਿਤਕਾ ਦੀ ਪਛਾਣ ਨਿਕਿਤਾ ਗੋਡਿਸ਼ਾਲਾ ਵਜੋਂ ਹੋਈ ਹੈ, ਜੋ ਕਿ ਐਲੀਕੋਟ ਸਿਟੀ ਦੀ ਰਹਿਣ ਵਾਲੀ ਸੀ। ਪੁਲਸ ਨੂੰ ਸ਼ੱਕ ਹੈ ਕਿ ਨਿਕਿਤਾ ਦਾ ਕਤਲ ਉਸ ਦੇ ਸਾਬਕਾ ਪ੍ਰੇਮੀ ਅਰਜੁਨ ਸ਼ਰਮਾ (26) ਨੇ ਕੀਤਾ ਹੈ, ਜੋ ਵਾਰਦਾਤ ਤੋਂ ਬਾਅਦ ਭਾਰਤ ਫਰਾਰ ਹੋ ਗਿਆ ਹੈ।

ਇਹ ਵੀ ਪੜ੍ਹੋ: ਵੱਡੀ ਖਬਰ; ਮਸ਼ਹੂਰ ਅਦਾਕਾਰ ਆਸ਼ੀਸ਼ ਵਿਦਿਆਰਥੀ ਤੇ ਉਨ੍ਹਾਂ ਦੀ ਪਤਨੀ ਨਾਲ ਵਾਪਰਿਆ ਭਿਆਨਕ ਹਾਦਸਾ

ਸਾਬਕਾ ਪ੍ਰੇਮੀ ਦੇ ਅਪਾਰਟਮੈਂਟ 'ਚੋਂ ਮਿਲੀ ਲਾਸ਼ 

ਹਾਵਰਡ ਕਾਊਂਟੀ ਪੁਲਸ ਅਨੁਸਾਰ, ਨਿਕਿਤਾ 2 ਜਨਵਰੀ ਤੋਂ ਲਾਪਤਾ ਸੀ। ਪੁਲਸ ਨੇ ਐਤਵਾਰ ਨੂੰ ਦੱਸਿਆ ਕਿ ਉਸ ਦੀ ਲਾਸ਼ ਕੋਲੰਬੀਆ ਸਥਿਤ ਉਸ ਦੇ ਸਾਬਕਾ ਪ੍ਰੇਮੀ ਅਰਜੁਨ ਸ਼ਰਮਾ ਦੇ ਅਪਾਰਟਮੈਂਟ ਵਿੱਚੋਂ ਬਰਾਮਦ ਹੋਈ ਹੈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸਰੀਰ 'ਤੇ ਚਾਕੂ ਦੇ ਜ਼ਖ਼ਮ ਸਨ ਅਤੇ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਨਿਕਿਤਾ ਦਾ ਕਤਲ 31 ਦਸੰਬਰ ਦੀ ਸ਼ਾਮ ਨੂੰ ਕਰੀਬ 7 ਵਜੇ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਇਸ ਦਿਨ ਖੁੱਲ੍ਹੇਗਾ 'ਨੀਲੇ ਡਰੰਮ' ਦਾ ਰਾਜ਼! ‘ਸੌਰਭ ਕਤਲ ਕਾਂਡ’ ’ਤੇ ਬਣੀ ਸੀਰੀਜ਼ ਦਾ ਪੋਸਟਰ ਰਿਲੀਜ਼

ਪੁਲਸ ਨੂੰ ਗੁੰਮਰਾਹ ਕਰਕੇ ਭਾਰਤ ਭੱਜਿਆ ਮੁਲਜ਼ਮ 

ਹੈਰਾਨੀ ਦੀ ਗੱਲ ਇਹ ਹੈ ਕਿ ਮੁਲਜ਼ਮ ਅਰਜੁਨ ਸ਼ਰਮਾ ਨੇ ਖੁਦ ਹੀ ਪੁਲਸ ਕੋਲ ਨਿਕਿਤਾ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਉਸ ਨੇ ਪੁਲਸ ਨੂੰ ਦੱਸਿਆ ਸੀ ਕਿ ਉਸ ਨੇ ਨਿਕਿਤਾ ਨੂੰ ਆਖਰੀ ਵਾਰ 31 ਦਸੰਬਰ ਨੂੰ ਆਪਣੇ ਅਪਾਰਟਮੈਂਟ ਵਿੱਚ ਦੇਖਿਆ ਸੀ। 2 ਜਨਵਰੀ ਨੂੰ ਰਿਪੋਰਟ ਦਰਜ ਕਰਵਾਉਣ ਦੇ ਤੁਰੰਤ ਬਾਅਦ ਉਹ ਭਾਰਤ ਲਈ ਰਵਾਨਾ ਹੋ ਗਿਆ। ਅਗਲੇ ਦਿਨ ਜਦੋਂ ਪੁਲਸ ਨੇ ਉਸ ਦੇ ਘਰ ਦੀ ਤਲਾਸ਼ੀ ਲਈ ਤਾਂ ਉੱਥੋਂ ਨਿਕਿਤਾ ਦੀ ਲਾਸ਼ ਮਿਲੀ।

ਇਹ ਵੀ ਪੜ੍ਹੋ: ਹੋਟਲ ਦੀ 14ਵੀਂ ਮੰਜ਼ਿਲ ਤੋਂ ਮਿਲੀ ਦਿੱਗਜ ਅਦਾਕਾਰ ਦੀ 34 ਸਾਲਾ ਧੀ ਦੀ ਲਾਸ਼; ਇੰਡਸਟਰੀ 'ਚ ਪਸਰਿਆ ਮਾਤਮ

ਭਾਰਤੀ ਦੂਤਘਰ ਵਲੋਂ ਮਦਦ ਦਾ ਭਰੋਸਾ 

ਵਾਸ਼ਿੰਗਟਨ ਸਥਿਤ ਭਾਰਤੀ ਦੂਤਘਰ ਨੇ ਇਸ ਘਟਨਾ 'ਤੇ ਦੁੱਖ ਪ੍ਰਗਟਾਇਆ ਹੈ। ਦੂਤਘਰ ਨੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਕਿ ਉਹ ਪੀੜਤ ਪਰਿਵਾਰ ਦੇ ਸੰਪਰਕ ਵਿੱਚ ਹਨ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਹਨ। ਇਸ ਦੇ ਨਾਲ ਹੀ ਸਥਾਨਕ ਅਧਿਕਾਰੀਆਂ ਨਾਲ ਵੀ ਲਗਾਤਾਰ ਤਾਲਮੇਲ ਬਣਾਇਆ ਜਾ ਰਿਹਾ ਹੈ। ਪੁਲਸ ਨੇ ਅਰਜੁਨ ਸ਼ਰਮਾ ਦੇ ਖਿਲਾਫ ਕਤਲ ਦੇ ਦੋਸ਼ਾਂ ਹੇਠ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤਾ ਹੈ। ਫਿਲਹਾਲ ਕਤਲ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਅਤੇ ਅਮਰੀਕੀ ਸੰਘੀ ਜਾਂਚ ਏਜੰਸੀਆਂ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਲਈ ਕੰਮ ਕਰ ਰਹੀਆਂ ਹਨ।

ਇਹ ਵੀ ਪੜ੍ਹੋ: ਉਡਾਣ ਤੋਂ ਐਨ ਪਹਿਲਾਂ ਪਾਇਲਟ ਦੇ ਨਸ਼ੇ 'ਚ ਹੋਣ ਦਾ ਮਾਮਲਾ; ਕੈਨੇਡਾ ਨੇ ਏਅਰ ਇੰਡੀਆ ਨੂੰ ਦਿੱਤੀ ਸਖ਼ਤ ਚਿਤਾਵਨੀ

 


author

cherry

Content Editor

Related News