ਬੰਗਲਾਦੇਸ਼ ਦੇ ਸਾਰੇ ਭਾਰਤੀ ਵੀਜ਼ਾ ਕੇਂਦਰ ਅਣਮਿੱਥੇ ਸਮੇਂ ਲਈ ਬੰਦ

Thursday, Jul 01, 2021 - 02:11 PM (IST)

ਬੰਗਲਾਦੇਸ਼ ਦੇ ਸਾਰੇ ਭਾਰਤੀ ਵੀਜ਼ਾ ਕੇਂਦਰ ਅਣਮਿੱਥੇ ਸਮੇਂ ਲਈ ਬੰਦ

ਢਾਕਾ (ਵਾਰਤਾ) : ਬੰਗਲਾਦੇਸ਼ ਵਿਚ ਸਥਿਤ ਸਾਰੇ ਭਾਰਤੀ ਵੀਜ਼ਾ ਕੇਂਦਰਾਂ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। ਢਾਕਾ ਵਿਚ ਭਾਰਤੀ ਹਾਈ ਕਮਿਸ਼ਨ ਨੇ ਵੀਰਵਾਰ ਨੂੰ ਇਕ ਬਿਆਨ ਜਾਰੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ।

ਬਿਆਨ ਵਿਚ ਕਿਹਾ ਗਿਆ ਹੈ ਕਿ ਬੰਗਲਾਦੇਸ਼ ਸਰਕਾਰ ਵੱਲੋਂ ਘੋਸ਼ਿਤ ਤਾਲਾਬੰਦੀ ਦੇ ਮੱਦੇਨਜ਼ਰ, ਬੰਗਲਾਦੇਸ਼ ਵਿਚ ਸਾਰੇ ਭਾਰਤੀ ਵੀਜ਼ਾ ਐਪਲੀਕੇਸ਼ਨ ਸੈਂਟਰ 1 ਜੁਲਾਈ ਤੋਂ ਅਗਲੀ ਸੂਚਨਾ ਤੱਕ ਬੰਦ ਰਹਿਣਗੇ। ਤਾਲਾਬੰਦੀ ਦੌਰਾਨ ਹਾਲਾਂਕਿ ਐਮਰਜੈਂਸੀ ਯਾਤਰਾ ਦੀਆਂ ਅਰਜ਼ੀਆਂ ’ਤੇ ਵਿਚਾਰ ਵੀ ਕੀਤਾ ਜਾਏਗਾ। 

ਹਾਈ ਕਮਿਸ਼ਨ ਨੇ ਐਮਰਜੈਂਸੀ ਯਾਤਰਾ, ਵਿਸ਼ੇਸ਼ ਰੂਪ ਨਾਲ ਡਾਕਟਰੀ ਯਾਤਰਾ ਲਈ info@ivacbd.com ’ਤੇ ਸੰਪਰਕ ਕਰਨ ਅਤੇ 2 ਫੋਨ ਨੰਬਰ 096123337, 096143337 ਕਿਸੇ ਵੀ ਤਰ੍ਹਾਂ ਦੀ ਪੁੱਛਗਿੱਛ ਕਰਨ ਲਈ ਜਾਰੀ ਕੀਤੇ ਹਨ।


author

cherry

Content Editor

Related News