ਪੰਜਾਬ ਅਤੇ ਤਾਮਿਲਨਾਡੂ ਦੇ 2 ਸਮੂਹਾਂ ਨੇ ਜਿੱਤਿਆ 'ਨਾਸਾ ਹਿਊਮਨ ਐਕਸਪਲੋਰੇਸ਼ਨ ਰੋਵਰ ਚੈਲੇਂਜ' ਮੁਕਾਬਲਾ
Wednesday, May 04, 2022 - 10:51 AM (IST)
ਵਾਸ਼ਿੰਗਟਨ (ਏਜੰਸੀ)- ਪੰਜਾਬ ਅਤੇ ਤਾਮਿਲਨਾਡੂ ਦੇ 2 ਭਾਰਤੀ ਵਿਦਿਆਰਥੀ ਸਮੂਹਾਂ ਨੇ ‘ਨਾਸਾ 2022 ਹਿਊਮਨ ਐਕਸਪਲੋਰੇਸ਼ਨ ਰੋਵਰ ਚੈਲੇਂਜ’ ਨਾਮਕ ਮੁਕਾਬਲਾ ਜਿੱਤਿਆ ਹੈ। ਇਹ ਜਾਣਕਾਰੀ ਇਕ ਪ੍ਰੈਸ ਬਿਆਨ ਵਿਚ ਦਿੱਤੀ ਗਈ। 'ਨੈਸ਼ਨਲ ਏਰੋਨਾਟਿਕਸ ਐਂਡ ਸਪੇਸ ਐਡਮਨਿਸਟ੍ਰੇਸ਼ਨ' (ਨਾਸਾ) ਨੇ 29 ਅਪ੍ਰੈਲ ਨੂੰ ਇੱਕ ਆਨਲਾਈਨ ਪੁਰਸਕਾਰ ਸਮਾਰੋਹ ਵਿੱਚ ਇਸ ਦੀ ਘੋਸ਼ਣਾ ਕੀਤੀ। ਮੁਕਾਬਲੇ ਵਿੱਚ 58 ਕਾਲਜਾਂ ਅਤੇ 33 ਹਾਈ ਸਕੂਲਾਂ ਦੀਆਂ 91 ਟੀਮਾਂ ਨੇ ਭਾਗ ਲਿਆ ਸੀ।
ਇਸ ਵਾਰ ਅਮਰੀਕੀ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਇੱਕ ਸਮੂਹ ਨੂੰ ਇੱਕ ਮਨੁੱਖੀ ਰੋਵਰ ਡਿਜ਼ਾਈਨ ਕਰਨ ਲਈ ਕਿਹਾ ਗਿਆ ਸੀ, ਜੋ ਸੂਰਜੀ ਪ੍ਰਣਾਲੀ ਵਿੱਚ ਪਾਏ ਜਾਣ ਨਾਲੇ ਚੱਟਾਨੀ ਪਿੰਡ (ਰੋਕੀ ਬਾਡੀ) ਤੱਕ ਪਹੁੰਚ ਸਕੇ। ਪ੍ਰੈਸ ਰਿਲੀਜ਼ ਅਨੁਸਾਰ ਪੰਜਾਬ ਦੇ ਡੀਸੈਂਟ ਚਿਲਡਰਨਜ਼ ਮਾਡਲ ਪ੍ਰੈਜ਼ੀਡੈਂਸੀ ਸਕੂਲ ਦੇ ਵਿਦਿਆਰਥੀਆਂ ਨੇ 'ਹਾਈ ਸਕੂਲ ਡਵੀਜ਼ਨ' ਵਿੱਚ ਐੱਸ.ਟੀ.ਈ.ਐੱਮ. ਐਂਗੇਜਮੈਂਟ ਅਵਾਰਡ ਜਿੱਤਿਆ। ਤਾਮਿਲਨਾਡੂ ਦੇ ਵੇਲੋਰ ਇੰਸਟੀਚਿਊਟ ਆਫ ਟੈਕਨਾਲੋਜੀ ਦੀ ਟੀਮ ਨੂੰ ਸੋਸ਼ਲ ਮੀਡੀਆ ਅਵਾਰਡਾਂ ਵਿਚ ਕਾਲਜ/ਯੂਨੀਵਰਸਿਟੀ ਸ਼੍ਰੇਣੀ ਵਿੱਚ ਜੇਤੂ ਐਲਾਨਿਆ ਗਿਆ।
ਇਹ ਵੀ ਪੜ੍ਹੋ: ਬਰਲਿਨ ਪੁੱਜੇ PM ਮੋਦੀ ਨੇ ਵਜਾਇਆ ਢੋਲ, ਵੀਡੀਓ ਵਾਇਰਲ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।