Russia Ukraine War : ਵੱਡੀ ਗਿਣਤੀ 'ਚ ਭਾਰਤੀ ਵਿਦਿਆਰਥੀ ਕੀਵ ਸਥਿਤ ਦੂਤਘਰ ਦੇ ਬਾਹਰ ਪਹੁੰਚੇ
Thursday, Feb 24, 2022 - 11:11 PM (IST)
ਨਵੀਂ ਦਿੱਲੀ-ਯੂਕ੍ਰੇਨ ਦੇ ਕਈ ਸ਼ਹਿਰਾਂ ਨੂੰ ਨਿਸ਼ਾਨਾ ਬਣਾ ਕੇ ਰੂਸ ਵੱਲੋਂ ਫੌਜੀ ਮੁਹਿੰਮ ਸ਼ੁਰੂ ਕੀਤੇ ਜਾਣ ਤੋਂ ਬਾਅਦ ਵੀਰਵਾਰ ਨੂੰ ਵੱਡੀ ਗਿਣਤੀ 'ਚ ਭਾਰਤੀ ਵਿਦਿਆਰਥੀ ਕੀਵ 'ਚ ਭਾਰਤੀ ਦੂਤਘਰ ਦੇ ਬਾਹਰ ਇਕੱਠੇ ਹੋ ਗਏ ਹਨ ਅਤੇ ਮਦਦ ਦੀ ਫਰਿਆਦ ਕਰ ਰਹੇ ਹਨ। ਵਿਦਿਆਰਥੀਂ ਨੇ ਭਾਰਤੀ ਦੂਤਘਰ ਤੋਂ ਉਨ੍ਹਾਂ ਦੀ ਸੁਰੱਖਿਆ ਯਕੀਨੀ ਕਰਨ ਦੀ ਮੰਗ ਕੀਤੀ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਦੂਤਘਰ ਨੇ ਨੇੜਲੇ ਵਿਦਿਆਰਥੀਆਂ ਲਈ ਸੁਰੱਖਿਅਤ ਕੰਪਲੈਕਸ ਦੀ ਵਿਵਸਥਾ ਕੀਤੀ ਅਤੇ ਉਨ੍ਹਾਂ ਨੂੰ ਉਥੇ ਲਿਜਾਇਆ ਗਿਆ।
ਇਹ ਵੀ ਪੜ੍ਹੋ : ਯੂਕ੍ਰੇਨ 'ਚ ਫਸੇ ਭਾਰਤੀਆਂ ਨੂੰ ਪੋਲੈਂਡ ਦੇ ਰਸਤੇ ਕੱਢੇਗੀ ਸਰਕਾਰ : MEA
ਉਨ੍ਹਾਂ ਨੇ ਕਿਹਾ ਕਿ ਕੀਵ 'ਚ ਜ਼ਮੀਨੀ ਸਥਿਤੀ ਨੂੰ ਦੇਖਦੇ ਹੋਏ ਇਸ ਪ੍ਰਕਿਰਿਆ 'ਚ ਕੁਝ ਸਮਾਂ ਲੱਗ ਗਿਆ। ਇਕ ਸੂਤਰ ਨੇ ਕਿਹਾ ਕਿ ਮੌਜੂਦਾ ਸਮੇਂ 'ਚ ਕੋਈ ਵੀ ਭਾਰਤੀ ਨਾਗਰਿਕ ਦੂਤਘਰ ਦੇ ਬਾਹਰ ਨਹੀਂ ਫਸਿਆ ਹੈ ਜਿਵੇਂ ਹੀ ਨਵੇਂ ਵਿਦਿਆਰਥੀਆ ਆ ਰਹੇ ਹਨ, ਉਨ੍ਹਾਂ ਨੂੰ ਸੁਰੱਖਿਅਤ ਕੰਪਲੈਕਸ 'ਚ ਲਿਜਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਰੂਸ-ਯੂਕ੍ਰੇਨ ਵਿਵਾਦ 'ਤੇ ਰੱਖਿਆ ਮੰਤਰੀ ਰਾਜਨਾਥ ਦਾ ਵੱਡਾ ਬਿਆਨ
ਦੂਤਘਰ ਨੇ ਕਿਹਾ ਕਿ ਲਗਭਗ 200 ਭਾਰਤੀ ਵਿਦਿਆਰਥੀਆਂ ਨੂੰ ਪਨਾਹ ਦਿੱਤੀ ਗਈ ਹੈ। ਯੂਕ੍ਰੇਨ 'ਚ ਭਾਰਤੀ ਰਾਜਦੂਤ ਪਾਰਥ ਸਤਪਥੀ ਨੇ ਬਾਅਦ 'ਚ ਭਾਰਤੀ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਹਰਸੰਭਵ ਸਹਾਇਤਾ ਦਾ ਭਰੋਸ ਦਿੱਤਾ। ਉਨ੍ਹਾਂ ਨੇ ਕਿਹਾ ਕਿ ਤੁਹਾਡੇ ਸਾਰਿਆਂ ਲਈ ਇਕ ਇਕ ਬਹੁਤ ਹੀ ਚਿੰਤਾਜਨਤਕ ਦਿਨ ਰਿਹਾ ਹੈ। ਅਸੀਂ ਸੁਣਿਆ ਹੈ ਕਿ ਤੁਹਾਡੀ ਉਡਾਣ ਰੱਦ ਹੋ ਗਈ ਹੈ ਅਤੇ ਤੁਸੀਂ ਸਾਰੇ ਇਥੇ ਹੋ।
ਇਹ ਵੀ ਪੜ੍ਹੋ : ਰੂਸ ਵੱਲੋਂ ਯੂਕ੍ਰੇਨ 'ਤੇ ਹਮਲੇ ਤੋਂ ਬਾਅਦ NATO ਨੇ ਸੁਰੱਖਿਆ ਬਲਾਂ ਦੀ ਤਾਇਨਾਤੀ ਨੂੰ ਹੋਰ ਮਜ਼ਬੂਤ ਕਰਨ 'ਤੇ ਜਤਾਈ ਸਹਿਮਤੀ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।