ਦੁਬਈ: ਭਾਰਤੀ ਵਿਦਿਆਰਥੀ ''ਚ ਕੋਵਿਡ-19 ਦੀ ਪੁਸ਼ਟੀ, ਮਾਪੇ ਵੀ ਹਨ ਹਸਪਤਾਲ ਦਾਖਲ

Thursday, Mar 05, 2020 - 01:37 PM (IST)

ਦੁਬਈ(ਆਈ.ਏ.ਐਨ.ਐਸ.)- ਦੁਬਈ ਵਿਚ ਇਕ ਭਾਰਤੀ ਵਿਦਿਆਰਥੀ ਵਿਚ ਜਾਨਲੇਵਾ ਕੋਰੋਨਾਵਾਇਰਸ ਦੇ ਸਾਕਾਰਾਤਮਕ ਨਤੀਜੇ ਪਾਏ ਗਏ ਹਨ। ਇਸ ਨਾਲ ਸੰਯੁਕਤ ਅਰਬ ਅਮੀਰਾਤ ਵਿਚ ਵਾਇਰਸ ਦੇ ਕੁੱਲ ਮਾਮਲਿਆਂ ਦੀ ਗਿਣਤੀ 27 ਹੋ ਗਈ ਹੈ। ਇਸ ਦੀ ਜਾਣਕਾਰੀ ਸਿਹਤ ਅਧਿਕਾਰੀਆਂ ਵਲੋਂ ਦਿੱਤੀ ਗਈ ਹੈ।

ਗਲਫ ਨਿਊਜ਼ ਨੇ ਦੁਬਈ ਹੈਲਥ ਅਥਾਰਟੀ (ਡੀ.ਐੱਚ.ਏ.) ਦੇ ਹਵਾਲੇ ਨਾਲ ਕਿਹਾ ਕਿ ਦੁਬਈ ਦੇ ਇਕ ਭਾਰਤੀ ਸਕੂਲ ਦੇ 16 ਸਾਲਾ ਵਿਦਿਆਰਥੀ ਦੇ ਕੋਰੋਨਾਵਾਇਰਸ ਸਬੰਧੀ ਟੈਸਟ ਕੀਤੇ ਗਏ ਸਨ, ਜੋ ਕਿ ਸਾਕਾਰਾਤਮਕ ਮਿਲੇ। ਵਿਦਿਆਰਥੀ ਵਿਚ ਇਹ ਵਾਇਰਸ ਉਸ ਦੇ ਮਾਤਾ-ਪਿਤਾ ਤੋਂ ਆਇਆ ਸੀ, ਜੋ ਵਿਦੇਸ਼ ਯਾਤਰਾ ਕਰ ਚੁੱਕੇ ਸਨ। ਬੱਚੇ ਦੇ ਮਾਂ-ਪਿਓ ਵਿਚ ਦੁਬਈ ਵਾਪਸ ਆਉਣ ਤੋਂ ਪੰਜ ਦਿਨਾਂ ਬਾਅਦ ਵਾਇਰਸ ਦੇ ਲੱਛਣ ਵਿਕਸਤ ਹੋਏ ਸਨ। ਵਿਦਿਆਰਥੀ ਤੇ ਉਸ ਦੇ ਪਰਿਵਾਰਕ ਮੈਂਬਰ ਹਸਪਤਾਲ ਦੇ ਵੱਖਰੇ ਕਮਰਿਆਂ ਵਿਚ ਜ਼ੇਰੇ ਇਲਾਜ ਹਨ। ਉਹਨਾਂ ਦੀ ਹਾਲਤ ਸਥਿਰ ਹੈ ਤੇ ਉਹ ਠੀਕ ਹੋ ਰਹੇ ਹਨ।

ਦੁਬਈ ਦੇ ਇੰਡੀਅਨ ਹਾਈ ਸਕੂਲ ਸਮੂਹ ਨੇ ਸਾਵਧਾਨੀ ਦੇ ਤੌਰ 'ਤੇ ਵੀਰਵਾਰ ਨੂੰ ਆਪਣੇ ਸਕੂਲਾਂ ਨੂੰ ਬੰਦ ਕਰ ਦਿੱਤਾ ਹੈ। ਡੀ.ਐਚ.ਏ. ਸਕੂਲ ਦੇ ਵਿਦਿਆਰਥੀਆਂ, ਸਟਾਫ ਤੇ ਕਰਮਚਾਰੀਆਂ ਦੀ ਜਾਂਚ ਤੇ ਨਿਗਰਾਨੀ ਕਰ ਰਿਹਾ ਹੈ, ਜੋ ਕੋਰਨਵਾਇਰਸ ਮਰੀਜ਼ ਨਾਲ ਸੰਪਰਕ ਵਿਚ ਆਏ ਹੋ ਸਕਦੇ ਹਨ।

 

ਇਹ ਵੀ ਪੜ੍ਹੋ- ਸਮਾਰਟਫੋਨ ਨਾਲ ਵੀ ਫੈਲ ਸਕਦੈ ਕੋਰੋਨਾਵਾਇਰਸ, ਇੰਝ ਰੱਖੋ ਫੋਨ ਦੀ ਸਫਾਈ

ਕੋਰੋਨਾ ਦਾ ਡਰ, ਚੀਨ 'ਚ 4 ਫੁੱਟ ਦੀ ਦੂਰੀ ਤੋਂ ਵਾਲ ਕੱਟ ਰਹੇ ਨਾਈ (ਵੀਡੀਓ)

ਚੀਨ 'ਚ ਕੋਰੋਨਾ ਵਾਇਰਸ ਕਾਰਨ 3000 ਤੋਂ ਵਧ ਲੋਕਾਂ ਦੀ ਮੌਤ


Baljit Singh

Content Editor

Related News