ਸਿੰਗਾਪੁਰ : ਘਰ ਰਹਿਣ ਦੇ ਨੋਟਿਸ ਦਾ ਉਲੰਘਣ ਕਰਨ ਵਾਲੇ ਭਾਰਤੀ ਵਿਅਕਤੀ ਨੂੰ ਮਿਲੀ ਸਜ਼ਾ

Wednesday, May 27, 2020 - 05:58 PM (IST)

ਸਿੰਗਾਪੁਰ : ਘਰ ਰਹਿਣ ਦੇ ਨੋਟਿਸ ਦਾ ਉਲੰਘਣ ਕਰਨ ਵਾਲੇ ਭਾਰਤੀ ਵਿਅਕਤੀ ਨੂੰ ਮਿਲੀ ਸਜ਼ਾ

ਸਿੰਗਾਪੁਰ- ਸਿੰਗਾਪੁਰ ਦੀ ਇਕ ਅਦਾਲਤ ਨੇ ਘਰ ਰਹਿਣ ਦੇ ਨੋਟਿਸ ਦਾ ਉਲੰਘਣ ਕਰਨ ਵਾਲੇ ਭਾਰਤੀ ਮੂਲ ਦੇ ਇਕ ਨੌਜਵਾਨ ਨੂੰ 6 ਹਫਤਿਆਂ ਦੀ ਜੇਲ ਦੀ ਸਜ਼ਾ ਸੁਣਾਈ ਹੈ। ਪੇਸ਼ੇ ਤੋਂ ਸੁਰੱਖਿਆ ਕਰਮਚਾਰੀ ਕੁਰੈਸ਼ ਸਿੰਘ ਸੰਧੂ 17 ਮਾਰਚ ਨੂੰ ਇੰਡੋਨੇਸ਼ੀਆ ਦੇ ਬਾਤਮ ਤੋਂ ਸਿੰਗਾਪੁਰ ਪਰਤਿਆ ਸੀ ਅਤੇ ਉਸ ਨੂੰ ਘਰ ਰਹਿਣ ਦਾ ਨੋਟਿਸ ਦਿੱਤਾ ਗਿਆ ਸੀ। 

ਇਸ ਤਹਿਤ ਉਸ ਨੂੰ 17 ਮਾਰਚ ਤੋਂ 31 ਮਾਰਚ ਤੱਕ ਘਰ ਵਿਚ ਹੀ ਰਹਿਣ ਦੀ ਹਿਦਾਇਤ ਸੀ। ਚੈਨਲ ਦੀ ਖਬਰ ਮੁਤਾਬਕ ਉਹ ਆਪਣੇ ਕੰਮ 'ਤੇ ਜਾਂਦਾ ਰਿਹਾ। ਇਸ ਦੇ ਨਾਲ ਹੀ ਉਹ ਹੋਰ ਲੋਕਾਂ ਨਾਲ ਕਮਰਾ ਵੀ ਸਾਂਝਾ ਕਰਦਾ ਰਿਹਾ, ਇਸ ਕਾਰਨ ਉਸ ਦੇ ਨਾਲ ਰਹਿਣ ਵਾਲਿਆਂ ਨੂੰ ਵੀ ਕੋਰੋਨਾ ਵਾਇਰਸ ਹੋਣ ਦਾ ਖਤਰਾ ਵੱਧ ਗਿਆ ਸੀ। ਉਸ ਨੂੰ ਅਜਿਹੀ ਅਣਗਹਿਲੀ ਕਰਨ 'ਤੇ ਸਜ਼ਾ ਸੁਣਾਈ ਗਈ ਹੈ। 
ਦੱਸਿਆ ਜਾ ਰਿਹਾ ਹੈ ਕਿ ਸੰਧੂ ਨੇ ਇਕ ਪਰਚੀ ਉੱਤੇ ਦਸਤਖਤ ਕੀਤੇ ਸਨ, ਜਿਸ ਤੋਂ ਸਪੱਸ਼ਟ ਹੈ ਕਿ ਉਸ ਨੂੰ ਪਤਾ ਸੀ ਕਿ ਉਸ ਨੂੰ ਆਪਣਾ ਰਿਹਾਇਸ਼ੀ ਖੇਤਰ ਛੱਡ ਕੇ ਕਿਤੇ ਵੀ ਜਾਣ ਦੀ ਇਜਾਜ਼ਤ ਨਹੀਂ ਹੈ। ਹਾਲਾਂਕਿ ਇਮੀਗ੍ਰੇਸ਼ਨ ਸਬੰਧੀ ਸਾਰੇ ਕੰਮ ਕਰਨ ਮਗਰੋਂ ਉਹ ਮੈਰੀਨਾ ਬੇਅ ਸੈਂਡਸ ਰਿਜ਼ੋਰਟ ਵਿਚ ਚਲਾ ਗਿਆ, ਜਿੱਥੇ ਉਸ ਨੇ ਸੁਰੱਖਿਆ ਕਰਮਚਾਰੀ ਵਜੋਂ ਆਪਣੀ ਸ਼ਿਫਟ ਸ਼ੁਰੂ ਕਰ ਕੀਤੀ। ਉਸ ਨੇ 12 ਘੰਟਿਆਂ ਦੀ ਸ਼ਿਫਟ ਪੂਰੀ ਕੀਤੀ ਅਤੇ ਅਗਲੇ ਦਿਨ ਉਸ ਨੇ ਆਪਣੇ ਕੰਪਨੀ ਦੇ ਸਾਥੀਆਂ ਨਾਲ ਕਮਰਾ ਵੀ ਸਾਂਝਾ ਕੀਤਾ। ਉਸ ਨੇ ਆਪਣੇ ਸਾਥੀਆਂ ਨੂੰ ਵੀ ਇਸ ਬਾਰੇ ਕੁਝ ਨਾ ਦੱਸਿਆ ਕਿ ਉਸ ਨੂੰ ਘਰ ਰਹਿਣ ਦਾ ਹੁਕਮ ਦਿੱਤਾ ਗਿਆ ਹੈ। 21 ਮਾਰਚ ਨੂੰ ਸੁਪਰਵਾਇਜ਼ਰ ਨੂੰ ਇਸ ਨੋਟਿਸ ਸਬੰਧੀ ਜਾਣਕਾਰੀ ਮਿਲੀ। ਇਮੀਗ੍ਰੇਸ਼ਨ ਅਧਿਕਾਰੀ ਜਦ ਸੰਧੂ ਦੇ ਦੱਸੇ ਪਤੇ 'ਤੇ ਉਸ ਨੂੰ ਦੇਖਣ ਗਏ ਤਾਂ ਉਹ ਉਨ੍ਹਾਂ ਨੂੰ ਉੱਥੇ ਨਾ ਮਿਲਿਆ। ਇਸ ਮਗਰੋਂ ਕਾਰਵਾਈ ਸ਼ੁਰੂ ਕੀਤੀ ਗਈ।


author

Sanjeev

Content Editor

Related News