ਭਾਰਤੀ ਸਿੱਖ ਲੜਕੀ ਨੇ ਕਰਤਾਰਪੁਰ ਲਾਂਘੇ ਰਾਹੀਂ ਫੈਸਲਾਬਾਦ ਜਾਣ ਦੀ ਕੀਤੀ ਕੋਸ਼ਿਸ਼

Tuesday, Dec 03, 2019 - 08:11 PM (IST)

ਭਾਰਤੀ ਸਿੱਖ ਲੜਕੀ ਨੇ ਕਰਤਾਰਪੁਰ ਲਾਂਘੇ ਰਾਹੀਂ ਫੈਸਲਾਬਾਦ ਜਾਣ ਦੀ ਕੀਤੀ ਕੋਸ਼ਿਸ਼

ਲਾਹੌਰ (ਭਾਸ਼ਾ)- ਭਾਰਤ ਦੀ ਇਕ ਸਿੱਖ ਲੜਕੀ ਪਾਕਿਸਤਾਨ ਦੇ ਕਰਤਾਰਪੁਰ ਦੌਰੇ ਦੌਰਾਨ ਬਿਨਾਂ ਵੀਜ਼ਾ ਦੇ ਇਕ ਪਾਕਿਸਤਾਨੀ ਵਿਅਕਤੀ ਨਾਲ ਮਿਲਣ ਫੈਸਲਾਬਾਦ ਪਹੁੰਚ ਗਈ, ਜਿਸ ਨਾਲ ਉਸ ਦੀ ਦੋਸਤੀ ਫੇਸਬੁੱਕ 'ਤੇ ਹੋਈ ਸੀ। ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਤਕਰੀਬਨ 20 ਸਾਲ ਦੀ ਮਨਜੀਤ ਕੌਰ ਨਵੰਬਰ ਦੇ ਅੰਤਿਮ ਹਫਤੇ ਵਿਚ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਪਹੁੰਚੀ ਸੀ। ਕੌਰ ਫੇਸਬੁੱਕ ਰਾਹੀਂ ਉਸ ਵਿਅਕਤੀ ਦੇ ਸੰਪਰਕ ਵਿਚ ਆਈ ਸੀ ਅਤੇ ਗੁਰਦੁਆਰਾ ਵਿਚ ਉਸ ਨੇ ਉਸ ਨਾਲ ਮੁਲਾਕਾਤ ਕੀਤੀ ਅਤੇ ਇਕ ਪਾਕਿਸਤਾਨੀ ਮਹਿਲਾ ਦਾ ਪਰਮਿਟ ਦਿਖਾ ਕੇ ਉਸ ਵਿਅਕਤੀ ਦੇ ਨਾਲ ਫੈਸਲਾਬਾਦ ਜਾਣ ਦੀ ਕੋਸ਼ਿਸ਼ ਕੀਤੀ। ਭਾਰਤੀ ਸ਼ਰਧਾਲੂ ਹਾਲ ਵਿਚ ਖੁੱਲ੍ਹੇ ਕਰਤਾਰਪੁਰ ਲਾਂਘੇ ਰਾਹੀਂ ਬਿਨਾਂ ਵੀਜ਼ਾ ਦੇ ਗੁਰਦੁਆਰਾ ਦਰਬਾਰ ਸਾਹਿਬ ਜਾ ਸਕਦੇ ਹਨ ਪਰ ਉਹ ਪਾਕਿਸਤਾਨ ਦੇ ਹੋਰ ਹਿੱਸਿਆਂ ਵਿਚ ਨਹੀਂ ਜਾ ਸਕਦੇ ਹਨ।

ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ (ਵਿਸਥਾਪਿਤ ਨਿਆਸ ਜਾਇਦਾਦ ਬੋਰਡ) ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ, ਇਹ ਪਹਿਲੀ ਘਟਨਾ ਹੈ, ਜਿਸ ਵਿਚ ਕਿਸੇ ਭਾਰਤੀ ਸਿੱਖ ਮਹਿਲਾ ਨੇ 9 ਨਵੰਬਰ ਨੂੰ ਕਰਤਾਰਪੁਰ ਲਾਂਘਾ ਖੁੱਲ੍ਹਣ ਤੋਂ ਬਾਅਦ ਤੋਂ ਇਸ ਸੀਮਤ ਖੇਤਰ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਮਹਿਲਾ ਪਾਕਿਸਤਾਨੀ ਵਿਅਕਤੀ ਦੇ ਨਾਲ ਜਾਣਾ ਚਾਹੁੰਦੀ ਸੀ ਪਰ ਸੁਰੱਖਿਆ ਅਧਿਕਾਰੀਆਂ ਨੇ ਉਸ ਨੂੰ ਸੀਮਤ ਖੇਤਰ ਤੋਂ ਬਾਹਰ ਨਹੀਂ ਜਾਣ ਦਿੱਤਾ। ਪਾਕਿਸਤਾਨੀ ਅਧਿਕਾਰੀਆਂ ਨੇ ਕਿਹਾ ਕਿ ਮਹਿਲਾ ਅੰਮ੍ਰਿਤਸਰ ਦੀ ਹੈ, ਉਥੇ ਹੀ ਭਾਰਤੀ ਮੀਡੀਆ ਨੇ ਦਾਅਵਾ ਕੀਤਾ ਕਿ ਉਹ ਹਰਿਆਣਾ ਦੇ ਰੋਹਤਕ ਦੀ ਹੈ। ਉਨ੍ਹਾਂ ਨੇ ਕਿਹਾ ਕਿ ਸੁਰੱਖਿਆ ਅਧਿਕਾਰੀਆਂ ਨੇ ਭਾਰਤੀ ਮਹਿਲਾ ਨੂੰ ਵਾਪਸ ਭੇਜ ਦਿੱਤਾ ਅਤੇ ਇਸ ਬਾਰੇ ਆਪਣੇ ਹਮਰੁਤਬਾ ਨੂੰ ਸੂਚਿਤ ਵੀ ਕੀਤਾ। ਪਾਕਿਸਤਾਨੀ ਸੁਰੱਖਿਆ ਅਧਿਕਾਰੀਆਂ ਨੇ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। ਉਸ ਦੇ ਨਾਲ ਉਸ ਦੇ ਦੋ ਦੋਸਤਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਜਿਸ ਵਿਚ ਇਕ ਮਹਿਲਾ ਸ਼ਾਮਲ ਹੈ।


author

Sunny Mehra

Content Editor

Related News