ਰਾਸ਼ਟਰੀ ਵਿਗਿਆਨ ਸੰਗਠਨ ਦੇ ਮੁਖੀ ਵਜੋਂ ਭਾਰਤੀ ਵਿਗਿਆਨੀ ਦੇ ਨਾਂ ਦੀ ਅਮਰੀਕੀ ਸੈਨੇਟ ਨੇ ਕੀਤੀ ਪੁਸ਼ਟੀ

Saturday, Jun 20, 2020 - 03:53 PM (IST)

ਰਾਸ਼ਟਰੀ ਵਿਗਿਆਨ ਸੰਗਠਨ ਦੇ ਮੁਖੀ ਵਜੋਂ ਭਾਰਤੀ ਵਿਗਿਆਨੀ ਦੇ ਨਾਂ ਦੀ ਅਮਰੀਕੀ ਸੈਨੇਟ ਨੇ ਕੀਤੀ ਪੁਸ਼ਟੀ

ਵਾਸ਼ਿੰਗਟਨ- ਅਮਰੀਕੀ ਸੈਨੇਟ ਨੇ ਵਿਗਿਆਨ ਅਤੇ ਇੰਜੀਨੀਅਰਿੰਗ ਦੇ ਗੈਰ-ਮੈਡੀਕਲ ਖੇਤਰ ਵਿਚ ਮੌਲਿਕ ਖੋਜ ਨੂੰ ਸਮਰਥਨ ਦੇਣ ਵਾਲੀ ਅਮਰੀਕਾ ਦੀ ਉਚ ਸੰਸਥਾ ਰਾਸ਼ਟਰੀ ਵਿਗਿਆਨ ਸੰਗਠਨ ਦੇ ਮੁਖੀ ਲਈ ਭਾਰਤੀ-ਅਮਰੀਕੀ ਵਿਗਿਆਨੀ ਡਾ. ਸੇਤੁਰਮਨ ਪੰਚਨਾਥਨ ਦੇ ਨਾਂ ਦੀ ਪੁਸ਼ਟੀ ਕੀਤੀ ਹੈ। 

ਐਰੀਜੋਨਾ ਸਟੇਟ ਯੂਨੀਵਰਸਿਟੀ ਦੇ ਪੰਚਨਾਥਨ ਐੱਨ. ਐੱਸ. ਐੱਫ. ਦੀ ਅਗਵਾਈ ਕਰਨਗੇ, ਜੋ ਵਿਗਿਆਨ ਦੇ ਖੇਤਰ ਵਿਚ ਫੰਡਿੰਗ ਕਰਨ ਵਾਲੀ ਸਭ ਤੋਂ ਉੱਚ ਅਮਰੀਕੀ ਸੰਸਥਾ ਹੈ ਤੇ ਇਸ ਦਾ ਸਲਾਨਾ ਬਜਟ 7.4 ਅਰਬ ਡਾਲਰ ਹੈ। 

ਪੰਚਨਾਥਨ ਦੇ ਨਾਂ ਦੀ ਪੁਸ਼ਟੀ ਅਮਰੀਕੀ ਸੈਨੇਟ ਵਿਚ ਸ਼ੁੱਕਰਵਾਰ ਨੂੰ ਕੀਤੀ ਗਈ। ਐੱਨ. ਐੱਸ. ਐੱਫ. ਦੀ ਮੌਜੂਦਾ ਨਿਰਦੇਸ਼ਕ ਫਰਾਂਸ ਕਾਰਡੋਵਾ ਦਾ 6 ਸਾਲ ਦਾ ਕਾਰਜਕਾਲ ਖਤਮ ਹੋ ਰਿਹਾ ਹੈ। ਪੰਚਨਾਥਨ 6 ਜੁਲਾਈ ਤੋਂ ਨਿਰਦੇਸ਼ਕ ਦੇ ਰੂਪ ਵਿਚ ਅਹੁਦਾ ਸੰਭਾਲਣਗੇ। ਇਸ ਤੋਂ ਪਹਿਲਾਂ ਭਾਰਤੀ-ਅਮਰੀਕੀ ਡਾ. ਸੁਬਰਾ ਸੁਰੇਸ਼ ਅਕਤੂਬਰ 2010 ਤੋਂ ਮਾਰਚ 2013 ਤੱਕ ਇਹ ਜ਼ਿੰਮੇਵਾਰੀ ਨਿਭਾਅ ਚੁੱਕੇ ਹਨ। 


author

Lalita Mam

Content Editor

Related News