ਭਾਰਤੀ ਅਧਿਆਪਿਕਾ ਚੀਨ ''ਚ ਕੋਰੋਨਾ ਵਾਇਰਸ ਨਾਲ ਇੰਫੈਕਟਡ ਹੋਣ ਵਾਲੀ ਪਹਿਲੀ ਵਿਦੇਸ਼ੀ

01/19/2020 8:12:26 PM

ਬੀਜਿੰਗ- ਚੀਨ ਦੇ ਵੂਹਾਨ ਤੇ ਸ਼ੇਨਜੇਨ ਸ਼ਹਿਰਾਂ ਵਿਚ ਫੈਲ ਰਹੇ ਨਿਮੋਨੀਆ ਦੇ ਨਵੇਂ ਕਿਸਮ ਦੇ ਵਾਇਰਸ ਦੀ ਲਪੇਟ ਵਿਚ 45 ਸਾਲਾ ਭਾਰਤੀ ਸਕੂਲ ਦੀ ਅਧਿਆਪਿਕਾ ਆ ਗਈ ਹੈ। ਇਹ ਪਹਿਲੀ ਵਿਦੇਸ਼ੀ ਮਹਿਲਾ ਹੈ ਜੋ ਰਹੱਸਮਈ ਐਸ.ਏ.ਆਰ.ਐਸ. (ਸਾਰਸ) ਜਿਹੇ ਕੋਰੋਨਾ ਵਾਇਰਸ ਨਾਲ ਇੰਫੈਕਟਡ ਹੋਈ ਹੈ। ਸ਼ੇਨਜੇਨ ਦੇ ਇਕ ਅੰਤਰਰਾਸ਼ਟਰੀ ਸਕੂਲ ਵਿਚ ਅਧਿਆਪਿਕਾ ਪ੍ਰੀਤੀ ਮਹੇਸ਼ਵਰੀ ਨੂੰ ਪਿਛਲੇ ਸ਼ੁੱਕਰਵਾਰ ਨੂੰ ਗੰਭੀਰ ਰੂਪ ਨਾਲ ਬੀਮਾਰ ਹੋਣ ਤੋਂ ਬਾਅਦ ਸਥਾਨਕ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਉਹਨਾਂ ਦੇ ਪਤੀ ਅਸ਼ੁਮਨ ਖੋਵਾਲ ਨੇ ਸ਼ੇਨਜੇਨ ਤੋਂ ਪੀਟੀਆਈ-ਭਾਸ਼ਾ ਨੂੰ ਦੱਸਿਆ ਕਿ ਡਾਕਟਰਾਂ ਨੇ ਸੋਮਵਾਰ ਨੂੰ ਪੁਸ਼ਟੀ ਕੀਤੀ ਕਿ ਉਹ ਇਸ ਵਾਇਰਸ ਨਾਲ ਗ੍ਰਸਤ ਹੈ ਤੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਇਸ ਵਾਇਰਸ ਦੇ ਫੈਲਣ ਤੋਂ ਬਾਅਦ ਚੀਨ ਵਿਚ ਚਿੰਤਾ ਦਾ ਮਾਹੌਲ ਹੈ ਕਿਉਂਕਿ ਇਸ ਦਾ ਸਬੰਧ ਐਸ.ਏ.ਆਰ.ਐਸ. (ਸਿਵੀਅਰ ਐਕਿਊਟ ਰੈਸਪਿਰੇਟਰੀ ਸਿੰਡ੍ਰਾਮ) ਨਾਲ ਦੱਸਿਆ ਜਾ ਰਿਹਾ ਹੈ, ਜਿਸ ਨਾਲ 2002-03 ਵਿਚ ਚੀਨ ਤੇ ਹਾਂਗਕਾਂਗ ਵਿਚ ਕਰੀਬ 650 ਲੋਕਾਂ ਦੀ ਮੌਤ ਹੋ ਗਈ ਸੀ। ਦਿੱਲੀ ਦੇ ਕਾਰੋਬਾਰੀ, ਖੋਵਾਲ ਨੇ ਦੱਸਿਆ ਕਿ ਮਹੇਸ਼ਵਰੀ ਦਾ ਆਈ.ਸੀ.ਯੂ. ਵਿਚ ਇਲਾਜ ਚੱਲ ਰਿਹਾ ਹੈ ਤੇ ਉਹ ਫਿਲਹਾਲ ਜੀਵਨ ਰੱਖਿਅਕ ਪ੍ਰਣਾਲੀ 'ਤੇ ਹੈ। ਖੋਵਾਲ ਨੂੰ ਹਰ ਦਿਨ ਮਰੀਜ਼ ਨਾਲ ਮਿਲਣ ਲਈ ਕੁਝ ਘੰਟਿਆਂ ਦੀ ਆਗਿਆ ਦਿੱਤੀ ਜਾਂਦੀ ਹੈ। ਉਹਨਾਂ ਨੇ ਕਿਹਾ ਕਿ ਉਹ ਬੇਹੋਸ਼ ਹੈ ਤੇ ਡਾਕਟਰਾਂ ਨੇ ਕਿਹਾ ਹੈ ਕਿ ਇਸ ਤੋਂ ਉਭਰਣ ਵਿਚ ਲੰਬਾ ਸਮਾਂ ਲੱਗ ਜਾਵੇਗਾ। ਵੂਹਾਨ ਤੋਂ ਮਿਲ ਰਹੀਆਂ ਖਬਰਾਂ ਮੁਤਾਬਕ 17 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਕੁੱਲ ਮਾਮਲੇ 62 ਹੋ ਗਏ ਹਨ। ਕੁਝ ਹਫਤਿਆਂ ਪਹਿਲਾਂ ਵੂਹਾਨ ਤੋਂ ਹੀ ਇਸ ਇੰਫੈਕਸ਼ਨ ਦੇ ਸਾਹਮਣੇ ਆਉਣ ਦਾ ਪਤਾ ਲੱਗਿਆ ਸੀ। ਸਰਕਾਰੀ ਪੱਤਰਕਾਰ ਏਜੰਸੀ ਸਿਨਹੂਆ ਨੇ ਐਤਵਾਰ ਨੂੰ ਖਬਰ ਦਿੱਤੀ ਕਿ ਕੁੱਲ 19 ਲੋਕਾਂ ਦਾ ਇਲਾਜ ਹੋ ਗਿਆ ਹੈ ਤੇ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਜਦਕਿ ਹੋਰਾਂ ਨੂੰ ਅਲੱਗ ਵਾਰਡ ਵਿਚ ਰੱਖਿਆ ਗਿਆ ਹੈ ਤੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਭਾਰਤ ਨੇ ਚੀਨ ਦੇ ਵੂਹਾਨ ਵਿਚ ਨਿਮੋਨੀਆ ਦੇ ਨਵੀਂ ਤਰ੍ਹਾਂ ਦੇ ਕਹਿਰ ਦੇ ਚੱਲਦੇ ਦੂਜੀ ਮੌਤ ਤੋਂ ਬਾਅਦ ਸ਼ੁੱਕਰਵਾਰ ਨੂੰ ਚੀਨ ਜਾਣ ਵਾਲੇ ਆਪਣੇ ਦੇ ਲਈ ਇਕ ਐਡਵਾਇਜ਼ਰੀ ਜਾਰੀ ਕੀਤੀ ਗਈ ਸੀ। ਵੂਹਾਨ ਵਿਚ ਕਰੀਬ 500 ਭਾਰਤੀ ਮੈਡੀਕਲ ਵਿਦਿਆਰਥੀ ਪੜਾਈ ਕਰ ਰਹੇ ਹਨ। ਭਾਰਤ ਵਲੋਂ ਜਾਰੀ ਐਡਵਾਇਜ਼ਰੀ ਵਿਚ ਕਿਹਾ ਗਿਆ ਹੈ ਕਿ ਚੀਨ ਵਿਚ ਨਵੇਂ ਵਾਇਰਸ ਦਾ ਪਤਾ ਲੱਗਿਆ ਹੈ। 11 ਜਨਵਰੀ 2020 ਤੱਕ 41 ਮਾਮਲੇ ਸਾਹਮਣੇ ਆਉਣ ਦੀ ਪੁਸ਼ਟੀ ਹੋਈ ਹੈ।


Baljit Singh

Content Editor

Related News