ਇੰਡੀਅਨ ਓਵਰਸੀਜ਼ ਕਾਂਗਰਸ ਇਟਲੀ ਵੱਲੋਂ 3 ਨਵੇਂ ਅਹੁਦੇਦਾਰ ਨਿਯੁਕਤ

Sunday, Dec 05, 2021 - 05:43 PM (IST)

ਇੰਡੀਅਨ ਓਵਰਸੀਜ਼ ਕਾਂਗਰਸ ਇਟਲੀ ਵੱਲੋਂ 3 ਨਵੇਂ ਅਹੁਦੇਦਾਰ ਨਿਯੁਕਤ

ਮਿਲਾਨ/ਇਟਲੀ (ਸਾਬੀ ਚੀਨੀਆ)-ਇੰਡੀਅਨ ਓਵਰਸੀਜ਼ ਕਾਂਗਰਸ ਇਟਲੀ ਵੱਲੋਂ ਜਥੇਬੰਦਕ ਢਾਂਚੇ ’ਚ ਵਾਧਾ ਕਰਦਿਆਂ ਹੋਰ ਨਵੇਂ ਅਹੁਦੇਦਾਰ ਨੂੰ ਨਿਯੁਕਤ ਕੀਤਾ ਹੈ। ਯੂਰਪ ਦੇ ਕੋਆਰਡੀਨੇਟਰ ਰਾਜਵਿੰਦਰ ਸਿੰਘ ਅਤੇ ਪ੍ਰਧਾਨ ਪ੍ਰਮੋਦ ਕੁਮਾਰ ਮਿੰਟੂ ਦੀ ਅਗਵਾਈ ਹੇਠ ਇਟਲੀ ਦੇ ਪ੍ਰਧਾਨ ਦਿਲਬਾਗ ਸਿੰਘ ਚਾਨਾ ਵੱਲੋਂ  ਇਟਲੀ ’ਚ ਪਾਰਟੀ  ਦੀ ਮਜ਼ਬੂਤੀ ਲਈ ਸਮਾਜਸੇਵੀ ਅਮਨਿੰਦਰ ਸਿੰਘ ਮੰਨਾ ਨੂੰ ਇੰਡੀਅਨ ਓਵਰਸੀਜ਼ ਕਾਂਗਰਸ ਇਟਲੀ ਦਾ ਉਪ ਪ੍ਰਧਾਨ, ਉੱਘੇ ਬਿਜ਼ਨੈੱਸਮੈਨ ਸਾਹਿਲ ਕੁਮਾਰ ਅਤੇ ਬਿਜ਼ਨੈੱਸਮੈਨ ਦਿਲਰਾਜ ਸਿੰਘ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਦਿਲਬਾਗ ਸਿੰਘ ਚਾਨਾ ਨੇ ਕਿਹਾ ਕਿ ਕਾਂਗਰਸ ਦਿਨ-ਬ-ਦਿਨ ਹੋਰ ਮਜ਼ਬੂਤ ਹੋ ਰਹੀ ਹੈ, ਬਹੁਤ ਸਾਰੇ ਯੂਥ ਵਰਕਰ ਆਏ ਦਿਨ ਪਾਰਟੀ ’ਚ ਸ਼ਾਮਲ ਹੋ ਰਹੇ ਹਨ,ਜਿਸ ਦਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਫ਼ਾਇਦਾ ਮਿਲੇਗਾ।

ਨਵੇਂ ਚੁਣੇ ਅਹੁਦੇਦਾਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਵੱਧ ਤੋ ਵੱਧ ਐੱਨ. ਆਰ. ਆਈਜ਼ ਨੂੰ ਪਾਰਟੀ ਦੀਆਂ ਗਤੀਵਧੀਆਂ ਤੋਂ ਜਾਣੂ ਕਰਵਾ ਕੇ ਨਾਲ ਜੋੜਨਗੇ। ਨਵੇਂ ਚੁਣੇ ਅਹੁਦੇਦਾਰਾਂ ਨੂੰ ਪ੍ਰਭਜੋਤ ਸਿੰਘ, ਹਰਕੀਤ ਸਿੰਘ ਮਾਧੋਝੰਡਾ, ਸੁਖਚੈਨ ਸਿੰਘ ਮਾਨ, ਵੇਦ ਸ਼ਰਮਾ, ਨਿਸ਼ਾਨ ਸਿੰਘ, ਮੁਲਕ ਰਾਜ ਵਰਤੀਆ, ਸੋਢੀ ਮਕੌੜਾ, ਹਰਪ੍ਰੀਤ ਸਿੰਘ ਹੈਪੀ ਜੀਰਾ, ਸਤਪਾਲ ਸਿੰਘ, ਹਰਪਿੰਦਰ ਸਿੰਘ, ਬਲਦੇਵ ਰਾਜ, ਜੱਸਾ ਗੁਰਦਾਸਪੁਰੀ, ਦੀਪਾ ਬੱਜੋਂ, ਗੁਰਜੰਟ ਸਿੰਘ ਢਿੱਲੋਂ, ਸੋਨੂੰ ਆਦਿ ਨੇ ਵਧਾਈ ਦਿੱਤੀ।


author

Manoj

Content Editor

Related News