ਕੈਨੇਡਾ ਤੋਂ ਆਈ ਮੰਦਭਾਗੀ ਖਬਰ; ਭਾਰਤੀ ਮੂਲ ਦੀ ਹਿਮਾਂਸ਼ੀ ਖੁਰਾਣਾ ਦਾ ਕਤਲ

Wednesday, Dec 24, 2025 - 10:30 AM (IST)

ਕੈਨੇਡਾ ਤੋਂ ਆਈ ਮੰਦਭਾਗੀ ਖਬਰ; ਭਾਰਤੀ ਮੂਲ ਦੀ ਹਿਮਾਂਸ਼ੀ ਖੁਰਾਣਾ ਦਾ ਕਤਲ

ਟੋਰਾਂਟੋ (ਏਜੰਸੀ) - ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿੱਚ ਇੱਕ 30 ਸਾਲਾ ਭਾਰਤੀ ਮੂਲ ਦੀ ਕੁੜੀ, ਹਿਮਾਂਸ਼ੀ ਖੁਰਾਣਾ, ਦਾ ਕਤਲ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਸ ਮਾਮਲੇ ਵਿੱਚ ਟੋਰਾਂਟੋ ਪੁਲਸ ਨੇ 32 ਸਾਲਾ ਅਬਦੁਲ ਗਫੂਰੀ ਨਾਮਕ ਸ਼ੱਕੀ ਵਿਅਕਤੀ ਦੇ ਖ਼ਿਲਾਫ਼ ਪੂਰੇ ਕੈਨੇਡਾ ਵਿੱਚ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ: ਕਾਮੇਡੀਅਨ ਭਾਰਤੀ ਸਿੰਘ ਨੇ ਦਿਖਾਈ ਆਪਣੇ ਦੂਜੇ ਬੇਟੇ 'ਕਾਜੂ' ਦੀ ਪਹਿਲੀ ਝਲਕ

ਘਟਨਾ ਦਾ ਵੇਰਵਾ

ਪੁਲਸ ਨੂੰ ਸ਼ੁੱਕਰਵਾਰ 19 ਦਸੰਬਰ 2025 ਦੀ ਰਾਤ ਨੂੰ ਲਗਭਗ 10:41 ਵਜੇ ਹਿਮਾਂਸ਼ੀ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ। ਅਗਲੀ ਸਵੇਰ, ਸ਼ਨੀਵਾਰ 20 ਦਸੰਬਰ ਨੂੰ ਸਵੇਰੇ 6:30 ਵਜੇ ਦੇ ਕਰੀਬ, ਪੁਲਸ ਨੇ ਹਿਮਾਂਸ਼ੀ ਦੀ ਮ੍ਰਿਤਕ ਦੇਹ ਸਟ੍ਰਾਚਨ ਐਵੇਨਿਊ ਅਤੇ ਵੈਲਿੰਗਟਨ ਸਟ੍ਰੀਟ ਵੈਸਟ ਖੇਤਰ ਵਿੱਚ ਇੱਕ ਘਰ ਦੇ ਅੰਦਰੋਂ ਬਰਾਮਦ ਕੀਤੀ। ਪੁਲਸ ਨੇ ਇਸ ਮੌਤ ਨੂੰ ਹੋਮੀਸਾਈਡ (ਕਤਲ) ਦੇ ਮਾਮਲੇ ਵਜੋਂ ਦਰਜ ਕੀਤਾ ਹੈ।

PunjabKesari

ਇਹ ਵੀ ਪੜ੍ਹੋ: ਬਿਨਾਂ ਵਿਆਹ ਦੇ ਚੌਥੇ ਬੱਚੇ ਦਾ ਪਿਤਾ ਬਣਿਆ 50 ਸਾਲ ਦਾ ਇਹ Singer, ਦਿਖਾਈ ਪਹਿਲੀ ਝਲਕ

ਮੁਲਜ਼ਮ ਨਾਲ ਸਬੰਧ ਅਤੇ ਪੁਲਸ ਜਾਂਚ 

ਜਾਂਚਕਰਤਾਵਾਂ ਨੇ ਦੱਸਿਆ ਕਿ ਪੀੜਤ ਅਤੇ ਮੁਲਜ਼ਮ ਇੱਕ-ਦੂਜੇ ਨੂੰ ਪਹਿਲਾਂ ਤੋਂ ਜਾਣਦੇ ਸਨ। ਸੀ.ਬੀ.ਸੀ. ਨਿਊਜ਼ ਦੀ ਰਿਪੋਰਟ ਅਨੁਸਾਰ, ਪੁਲਿ ਸੂਤਰਾਂ ਨੇ ਇਸ ਕੇਸ ਨੂੰ "ਘਰੇਲੂ ਹਿੰਸਾ" ਨਾਲ ਸਬੰਧਤ ਦੱਸਿਆ ਹੈ। ਅਬਦੁਲ ਗਫੂਰੀ 'ਤੇ ਫਰਸਟ-ਡਿਗਰੀ ਮਰਡਰ ਦਾ ਦੋਸ਼ ਲਗਾਇਆ ਗਿਆ ਹੈ, ਜਿਸ ਵਿੱਚ ਦੋਸ਼ੀ ਸਾਬਤ ਹੋਣ 'ਤੇ ਪੈਰੋਲ ਤੋਂ ਬਿਨਾਂ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ।

ਇਹ ਵੀ ਪੜ੍ਹੋ: ਸੰਗੀਤ ਜਗਤ ਦੇ ਬੋਹੜ ਉਸਤਾਦ ਪੂਰਨ ਸ਼ਾਹਕੋਟੀ ਦੀ ਅੰਤਿਮ ਵਿਦਾਈ : ਘਰ ਦੇ ਨੇੜੇ ਕੀਤਾ ਗਿਆ ਸਪੁਰਦ-ਏ-ਖਾਕ

ਭਾਰਤੀ ਕੌਂਸਲੇਟ ਵੱਲੋਂ ਦੁੱਖ ਦਾ ਪ੍ਰਗਟਾਵਾ

ਟੋਰਾਂਟੋ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਇਸ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕੌਂਸਲੇਟ ਨੇ ਸੋਸ਼ਲ ਮੀਡੀਆ (X) ਰਾਹੀਂ ਕਿਹਾ ਕਿ ਉਹ ਇਸ ਮਾਮਲੇ ਦੀ ਨੇੜਿਓਂ ਨਿਗਰਾਨੀ ਕਰ ਰਹੇ ਹਨ ਅਤੇ ਕੈਨੇਡੀਅਨ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਪੀੜਤ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਫਿਲਹਾਲ, ਪੁਲਸ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਅਤੇ ਜਾਂਚ ਅਜੇ ਜਾਰੀ ਹੈ।

ਇਹ ਵੀ ਪੜ੍ਹੋ: ਤੀਜੇ ਵਿਆਹ ਦੀਆਂ ਤਿਆਰੀਆਂ ਸ਼ੁਰੂ ! ਬੱਚਿਆਂ ਦੀ ਨੈਨੀ ਨੂੰ ਗੋਦੀ ਚੁੱਕ ਕੇ ਨੱਚਿਆ YouTuber ਅਰਮਾਨ ਮਲਿਕ


author

cherry

Content Editor

Related News