ਕੈਨੇਡਾ 'ਚ ਹਿੱਟ ਐਂਡ ਰਨ ਦੀ ਸ਼ਿਕਾਰ ਭਾਰਤੀ ਮੂਲ ਦੀ ਵਿਦਿਆਰਥਣ ਦੀ ਮੌਤ
Saturday, Feb 19, 2022 - 11:50 AM (IST)
ਨਿਊਯਾਰਕ/ਓਂਟਾਰੀੳ (ਰਾਜ ਗੋਗਨਾ): ਬੀਤੇ ਦਿਨ ਕੈਨੇਡਾ ਦੇ ਸੂਬੇ ਓਂਟਾਰੀੳ ਦੇ ਸ਼ਹਿਰ ਸਡਬਰੀ ਵਿਖੇ ਵਾਪਰੇ ‘ਹਿੱਟ ਐਂਡ ਰਨ’ ਦੇ ਮਾਮਲੇ ਵਿਚ ਇਕ 36 ਸਾਲਾ ਮਹਿਲਾ ਅੰਡਲ ਗੋਵਿਨੀ ਰਾਜੇਂਦਰ ਪ੍ਰਸਾਦ ਦੀ ਮੌਤ ਹੋ ਜਾਣ ਦੀ ਸੂਚਨਾ ਹੈ।ਉਹ ਭਾਰਤ ਤੋਂ ਇੱਕ ਅੰਤਰਰਾਸ਼ਟਰੀ ਵਿਦਿਆਰਥਣ ਸੀ, ਜੋ ਲੌਰੇਨਟੀਅਨ ਯੂਨੀਵਰਸਿਟੀ ਵਿੱਚ ਕੰਪਿਊਟੇਸ਼ਨਲ ਸਾਇੰਸ ਦੀ ਪੜ੍ਹਾਈ ਕਰ ਰਹੀ ਸੀ। ਗ੍ਰੇਟਰ ਸਡਬਰੀ ਵਿੱਚ ਇਹ ਘਟਨਾ ਮੰਗਲਵਾਰ ਨੂੰ ਵਾਪਰੀ, ਜਿਸ ਨੂੰ ਹਿੱਟ ਐਂਡ ਰਨ ਦੇ ਵਜੋਂ ਦੇਖਿਆ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ -ਵੈਕਸੀਨ ਮੈਂਡਟ ਵਿਰੋਧੀ ਮੁਜਾਹਰਾਕਾਰੀਆਂ ਖ਼ਿਲਾਫ਼ ਕੈਨੇਡੀਅਨ ਪੁਲਸ ਦੀ ਸਖ਼ਤੀ ਜਾਰੀ (ਤਸਵੀਰਾਂ)
ਗ੍ਰੇਟਰ ਸਡਬਰੀ ਪੁਲਸ ਨੇ ਦੱਸਿਆ ਕਿ ਵਾਲਫੋਰਡ ਰੋਡ 'ਤੇ ਬੀਤੇ ਦਿਨੀ ਮੰਗਲਵਾਰ ਦੀ ਸ਼ਾਮ ਨੂੰ ਇੱਕ ਮਹਿਲਾ ਪੈਦਲ ਯਾਤਰੀ ਨੂੰ ਇੱਕ ਪਿਕ-ਅੱਪ ਟਰੱਕ ਨੇ ਟੱਕਰ ਮਾਰ ਦਿੱਤੀ। ਡਰਾਈਵਰ ਬਿਨਾਂ ਰੁਕੇ ਮੌਕੇ ਤੋਂ ਹੀ ਫਰਾਰ ਹੋ ਗਿਆ। ਹਸਪਤਾਲ ਵਿੱਚ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਅੰਦਾਲ ਦੀ ਉੱਥੇ ਮੌਤ ਹੋ ਗਈ। ਸਡਬਰੀ ਪੁਲਸ ਡੌਜ ਰਾਮ ਪਿਕਅੱਪ ਟਰੱਕ ਦੀ ਹਿੱਟ ਐਂਡ ਰਨ ਦੀ ਮੌਤ ਤੋਂ ਬਾਅਦ ਭਾਲ ਕਰ ਰਹੀ ਹੈ। ਪੁਲਸ ਨੇ ਅਪੀਲੀ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਮਾਮਲੇ ਸਬੰਧੀ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲਸ ਨਾਲ ਫ਼ੋਨ ਨੰਬਰ 705-675-9171 'ਤੇ ਸੰਪਰਕ ਕਰ ਸਕਦਾ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।