ਬਲੌਗਰ ਨੂੰ ਲੱਗਾ 4 ਲੱਖ ਰੁਪਏ ਜੁਰਮਾਨਾ, ਮਾਫੀ ਮੰਗਣ ''ਤੇ ਵੀ ਨਹੀਂ ਬਣੀ ਗੱਲ
Friday, Jun 06, 2025 - 02:06 PM (IST)

ਸਿੰਗਾਪੁਰ (ਏਜੰਸੀ)- ਸਿੰਗਾਪੁਰ ਵਿੱਚ ਰਹਿ ਰਹੇ ਭਾਰਤੀ ਮੂਲ ਦੇ ਬਲੌਗਰ ਮਨਮੀਤ ਸਿੰਘ ਨੂੰ ਨਸਲੀ ਸਮੂਹਾਂ ਵਿਚਕਾਰ ਅਸਿਹਮਤੀ ਫੈਲਾਉਣ ਵਾਲਾ ਕਮੈਂਟ ਕਰਨ ਲਈ 6,000 ਸਿੰਗਾਪੁਰੀ ਡਾਲਰ (ਲਗਭਗ 4 ਲੱਖ ਰੁਪਏ) ਜੁਰਮਾਨਾ ਕੀਤਾ ਗਿਆ ਹੈ। ਉਨ੍ਹਾਂ ਨੇ ਟਿਕਟੌਕ 'ਤੇ ਇੱਕ ਅਜਿਹੀ ਟਿੱਪਣੀ ਪੋਸਟ ਕੀਤੀ ਸੀ, ਜੋ ਨਸਲੀ ਤਣਾਅ ਨੂੰ ਉਤਸ਼ਾਹਤ ਕਰਨ ਵਾਲੀ ਮੰਨੀ ਗਈ।
ਇਹ ਵੀ ਪੜ੍ਹੋ: ਲੰਡਨ 'ਚ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨਾਲ ਹੋ ਗਿਆ ਵੱਡਾ ਕਾਂਡ, ਜਾਣੋ ਕੀ ਹੈ ਪੂਰਾ ਮਾਮਲਾ
ਗਲਤ ਜਾਣਕਾਰੀ ਦੇ ਆਧਾਰ ‘ਤੇ ਕੀਤੀ ਟਿੱਪਣੀ
57 ਸਾਲਾ ਮਨਮੀਤ ਸਿੰਘ ਨੂੰ ਇੱਕ ਅਣਜਾਣ ਵਿਅਕਤੀ ਵੱਲੋਂ ਇੱਕ ਲਿੰਕ ਮਿਲਿਆ, ਜਿਸ ‘ਚ ਮੰਤਰੀ ਜੋਸੇਫੀਨ ਟਿਓ ਵਲੋਂ ਮਲੇਸ਼ੀਆ ਦੇ ਲੋਕਾਂ ਖਿਲਾਫ ਭੜਕਾਉਣ ਵਾਲੀ ਟਿੱਪਣੀ ਕਰਨ ਦਾ ਦਾਅਵਾ ਕੀਤਾ ਗਿਆ ਸੀ। ਮਨਮੀਤ ਨੇ ਇਸ ਦੀ ਪੁਸ਼ਟੀ ਕੀਤੇ ਬਿਨਾਂ ਟਿਕਟੌਕ ‘ਤੇ ਇੱਕ ਟਿੱਪਣੀ ਪੋਸਟ ਕਰ ਦਿੱਤੀ।
ਜਿਸ ‘ਚ ਉਨ੍ਹਾਂ ਦੋਸ਼ ਲਗਾਇਆ ਕਿ ਡਿਜੀਟਲ ਡਿਵੈਲਪਮੈਂਟ ਅਤੇ ਸੂਚਨਾ ਮੰਤਰੀ ਜੋਸੇਫੀਨ ਟਿਓ ਨੇ ਚੀਨੀ ਮੀਡੀਆ ਨਾਲ ਸਿੰਗਾਪੁਰ ਦੇ 59 ਸਾਲ ਦੇ ਵਿਕਾਸ ਬਾਰੇ ਗੱਲਬਾਤ ਦੌਰਾਨ ਮਲੇਸ਼ੀਆਈ ਲੋਕਾਂ ਖਿਲਾਫ ਅਪਮਾਨਜਨਕ ਟਿੱਪਣੀ ਕੀਤੀ ਹੈ, ਜੋ ਕਿ ਜ਼ਿਆਦਾਤਰ ਮੁਸਲਿਮ ਭਾਈਚਾਰਾ ਹੈ ਅਤੇ ਸਿੰਗਾਪੁਰ ਦੀ 6 ਮਿਲੀਅਨ ਤੋਂ ਵੱਧ ਆਬਾਦੀ ਦਾ ਲਗਭਗ 15 ਫੀਸਦੀ ਹੈ। ਟਿਓ ਚੀਨੀ ਮੂਲ ਦੇ ਹਨ।
ਇਹ ਵੀ ਪੜ੍ਹੋ: ਪਰਿਵਾਰ ਨਾਲ ਜਾਂਦੇ ਅਦਾਕਾਰ ਨਾਲ ਵਾਪਰ ਗਿਆ ਭਿਆਨਕ ਹਾਦਸਾ ! ਪਿਤਾ ਦੀ ਹੋ ਗਈ ਮੌਤ, ਖ਼ੁਦ ਵੀ...
ਵੀਡੀਓ ਹਟਾਈ ਅਤੇ ਮਾਫੀ ਵੀ ਮੰਗੀ
ਮਨਮੀਤ ਨੇ ਇਸ ਵੀਡੀਓ ਨੂੰ 12 ਅਗਸਤ 2024 ਨੂੰ ਟਿਕਟੌਕ 'ਤੇ ਪੋਸਟ ਕੀਤਾ ਸੀ। ਕੁਝ ਘੰਟਿਆਂ ਬਾਅਦ ਹੀ, ਜੋਸੇਫੀਨ ਟਿਓ ਨੂੰ ਇਸ ਬਾਰੇ ਜਾਣਕਾਰੀ ਮਿਲੀ ਅਤੇ ਉਨ੍ਹਾਂ ਦੇ ਪ੍ਰੈੱਸ ਸਕੱਤਰ ਨੇ ਪੁਲਸ ਰਿਪੋਰਟ ਦਰਜ ਕਰਵਾਈ। ਬਾਅਦ ਵਿੱਚ, ਮਨਮੀਤ ਨੂੰ ਸ਼ੱਕ ਹੋਇਆ ਕਿ ਇਨ੍ਹਾਂ ਦਾਅਵਿਆਂ ਵਿੱਚ ਕੋਈ ਸੱਚਾਈ ਨਹੀਂ ਹੈ, ਤਾਂ ਉਨ੍ਹਾਂ ਨੇ ਵੀਡੀਓ ਹਟਾ ਦਿੱਤਾ ਅਤੇ ਇੱਕ ਹੋਰ ਵੀਡੀਓ ਰਾਹੀਂ ਮੰਤਰੀ ਟਿਓ ਤੋਂ ਮਾਫੀ ਵੀ ਮੰਗੀ।
ਇਹ ਵੀ ਪੜ੍ਹੋ: ਵਿਆਹ ਮਗਰੋਂ ਪਰਪਲ ਸਾੜੀ 'ਚ ਨਜ਼ਰ ਆਈ ਹਿਨਾ ਖਾਨ, ਤਸਵੀਰਾਂ ਵੇਖ ਫੈਨਜ਼ ਬੋਲੇ- "ਸਭ ਤੋਂ ਸੋਹਣੀ ਦੁਲਹਨ"
ਗ੍ਰਿਫਤਾਰੀ ਅਤੇ ਸਜ਼ਾ
ਮਨਮੀਤ ਸਿੰਘ ਨੂੰ 4 ਫਰਵਰੀ 2025 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਅਗਲੇ ਦਿਨ ਜਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ। ਕੋਰਟ ਵਿਚ ਉਨ੍ਹਾਂ ਦੇ ਵਕੀਲਾਂ ਨੇ ਕਿਹਾ ਕਿ: “ਮਨਮੀਤ ਲਾਭ ਜਾਂ ਪ੍ਰਸਿੱਧੀ ਵਾਸਤੇ ਨਹੀਂ, ਸਿੱਧਾ ਅਤੇ ਸਮਾਜਕ ਜਾਗਰੂਕਤਾ ਵਧਾਉਣ ਲਈ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਦੇ ਹਨ। ਉਨ੍ਹਾਂ ਨੂੰ ਆਪਣੇ ਕਿੱਤੇ ਦਾ ਪਛਤਾਵਾ ਹੈ।” ਉਨ੍ਹਾਂ ਦੇ ਵਕੀਲਾਂ ਅਨੁਸਾਰ ਮਨਮੀਤ ਹੁਣ ਹੋਰ ਰਾਜਨੀਤਿਕ ਵਿਅਕਤੀਆਂ ਨਾਲ ਜੁੜਨ ਤੋਂ ਬਚਦੇ ਹਨ ਅਤੇ ਖ਼ਬਰਾਂ ਦੀ ਪੂਰੀ ਜਾਂਚ ਕਰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8