ਕੋਰੋਨਾ ਕਾਰਨ ਭਾਰਤੀ ਮੂਲ ਦੀ ਵਿਗਿਆਨੀ ਗੀਤਾ ਰਾਮਜੀ ਦੀ ਦੱਖਣੀ ਅਫਰੀਕਾ ''ਚ ਮੌਤ

04/01/2020 6:36:08 PM

ਜੋਹਾਨਿਸਬਰਗ — ਦੱਖਣੀ ਅਫਰੀਕਾ 'ਚ ਰਹਿਣ ਵਾਲੀ ਭਾਰਤੀ ਮੂਲ ਦੀ ਮਸ਼ਹੂਰ ਵਾਇਰੋਲਾਜਿਸਟ ਗੀਤਾ ਰਾਮਜੀ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਹੈ। ਗੀਤਾ ਕੁਝ ਦਿਨ ਪਹਿਲਾਂ ਹੀ ਲੰਡਨ ਤੋਂ ਪਰਤੀ ਸੀ। ਸਾਊਥ ਅਫਰੀਕਨ ਮੈਡੀਕਲ ਰਿਸਰਚ ਕਾਉਂਸਲ (SAMRC) ਦੀ ਪ੍ਰਧਾਨ ਨੇ ਗੀਤਾ ਦੀ ਕੋਰੋਨਾ ਪੀੜਤ ਹੋਣ ਦਾ ਦਾਅਵਾ ਕੀਤਾ ਹੈ। ਹਾਲਾਂਕਿ ਫਿਲਹਾਲ ਉਨ੍ਹਾਂ ਦੀ ਮੈਡੀਕਲ ਰਿਪੋਰਟ ਨਹੀਂ ਆਈ ਹੈ। ਦੱਖਣੀ ਅਫਰੀਕਾ 'ਚ ਹੁਣ ਤਕ ਕੋਵਿਡ-19 ਦੇ ਚੱਲਦੇ 5 ਮੌਤਾਂ ਹੋ ਚੁੱਕੀਆਂ ਹਨ।

ਅਫਰੀਕਾ ਦੇ ਕਵਾਜੁਲੁ ਨਤਾਲ 'ਚ ਰਹਿਣ ਵਾਲੀ 64 ਸਾਲਾ ਗੀਤਾ ਅਫਰੀਕਨ ਮੈਡੀਕਲ ਰਿਸਚਰ ਕਾਉਂਸਲ 'ਚ ਐੱਚ.ਆਈ.ਵੀ. ਪ੍ਰਿਵੈਂਸ਼ਨ ਰਿਸਰਚ ਯੂਨਿਟ ਦੀ ਡਾਇਰੈਕਟਰ ਸੀ। ਵੈਕਸੀਨ ਸਾਇੰਟਿਸਟ ਗੀਤਾ ਨੂੰ 2018 'ਚ ਯੂਰੋਪੀਅਨ ਡਿਵੈਲਪਮੈਂਟ ਕਲੀਨਿਕਸ ਟ੍ਰਾਇਲਸ ਪਾਰਟਨਰਸ਼ਿਪ ਵੱਲੋਂ ਆਉਟਸਟੈਂਡਿੰਗ ਫੀਮੇਲ ਸਾਇੰਟਿਸਟ ਦਾ ਐਵਾਰਡ ਦਿੱਤਾ ਗਿਆ ਸੀ।

ਅਫਰੀਕਾ 'ਚ 1350 ਕੋਰੋਨਾ ਮਰੀਜ਼
ਰਿਸਰਚ ਕਾਉਂਸਲ ਦੀ ਪ੍ਰਧਾਨ ਅਤੇ ਸੀ.ਈ.ਓ. ਗਲੇਂਡਾ ਗ੍ਰੇ ਨੇ ਕਿਹਾ ਕਿ ਪ੍ਰੋਫੈਸਰ ਗੀਤਾ ਰਾਮਜੀ ਦੀ ਮੌਤ ਮਹਾਮਾਰੀ ਦੇ ਚੱਲਦੇ ਹੋ ਗਈ, ਉਨ੍ਹਾਂ ਦੇ ਦਿਹਾਂਤ ਜੀ ਜਾਣਕਾਰੀ ਦਿੰਦੇ ਹੋਏ ਕਾਫੀ ਦੁੱਖ ਹੋ ਰਿਹਾ ਹੈ। ਅਫਰੀਕਾ 'ਚ ਕੋਰੋਨਾ ਪੀੜਤਾਂ ਦੀ ਗਿਣਤੀ 1350 ਹੈ। ਵਾਇਰਸ ਨੂੰ ਰੋਕਣ ਲਈ ਸਰਕਾਰ ਨੇ ਮੰਗਲਵਾਰ ਨੂੰ ਘਰ-ਘਰ ਜਾ ਕੇ ਲੋਕਾਂ ਦੀ ਜਾਂਚ ਕਰ ਰਹੀਆਂ ਟੀਮਾਂ ਦੀ ਗਿਣਤੀ ਵਧ ਕੇ 10 ਹਜ਼ਾਰ ਕਰਨ ਦਾ ਐਲਾਨ ਕੀਤਾ।

 


Inder Prajapati

Content Editor

Related News