ਭਾਰਤੀ ਮੂਲ ਦੀ ਨਿਸ਼ਾ ਠਾਕੁਰ ਨੇ ਇਟਲੀ ’ਚ ਨਗਰ ਕੌਂਸਲ ਦੀਆਂ ਚੋਣਾਂ ''ਚ ਗੱਡੇ ਜਿੱਤ ਦੇ ਝੰਡੇ

Monday, Oct 18, 2021 - 02:22 AM (IST)

ਭਾਰਤੀ ਮੂਲ ਦੀ ਨਿਸ਼ਾ ਠਾਕੁਰ ਨੇ ਇਟਲੀ ’ਚ ਨਗਰ ਕੌਂਸਲ ਦੀਆਂ ਚੋਣਾਂ ''ਚ ਗੱਡੇ ਜਿੱਤ ਦੇ ਝੰਡੇ

ਰੋਮ (ਕੈਂਥ)- ਵਿਦੇਸ਼ਾਂ 'ਚ ਵਸਦਾ ਭਾਰਤੀ ਭਾਈਚਾਰਾ ਆਏ ਦਿਨ ਬੁਲੰਦੀਆਂ ਨੂੰ ਛੂਹ ਰਿਹਾ ਹੈ ਅਤੇ ਭਾਰਤੀ ਭਾਈਚਾਰੇ ਦਾ ਨਾਮ ਰੌਸ਼ਨ ਕਰ ਰਿਹਾ ਹੈ, ਇਸੇ ਤਰ੍ਹਾਂ ਕਰ ਦਿਖਾਇਆ ਹੈ ਇਟਲੀ ਦੇ ਮਾਨਤੋਵਾ ਦੀ ਨਿਸ਼ਾ ਠਾਕੁਰ ਨੇ। ਜਿਸ ਨੇ ਮਾਨਤੋਵਾ ਦੇ ਕਸਬਾ ਪੋਜੀਓ ਰੋਸਕੋ ਦੀ ਕਮਿਊਨੇ ਦੇ ਮੈਂਬਰ ਦੀ ਚੋਣ (ਨਗਰ ਕੌਂਸਲ ਚੋਣਾਂ )(ਕੌਨਸਿਲੀਰੇ ਕਮੂਨਾਲੇ ਕੋਨ ਦੇਲੇਗਾ ਆਲੇ ਪੋਲੀਟੀਕੇ ਜੀਉਵਾਨੀਲੀ) 'ਚ ਜਿੱਤ ਪ੍ਰਾਪਤ ਕਰਕੇ ਆਪਣੇ ਮਾਤਾ-ਪਿਤਾ, ਭਾਰਤੀ ਭਾਈਚਾਰੇ ਦਾ ਨਾਂ ਰੌਸ਼ਨ ਕੀਤਾ ਹੈ।

ਇਹ ਵੀ ਪੜ੍ਹੋ : ਪਾਕਿ 'ਚ ਪਤੀ ਨੇ ਆਪਣੀ ਪਤਨੀ ਤੇ ਦੋ ਧੀਆਂ ਦਾ ਕੀਤਾ ਕਤਲ

ਪੰਜਾਬ ਦੇ ਪਿੰਡ ਤੋਗਾਂ ਜ਼ਿਲ੍ਹਾ ਮੁਹਾਲੀ ਨਾਲ ਸਬੰਧਤ ਨਿਸ਼ਾ ਠਾਕੁਰ ਜੋ ਕਿ ਪਿਛਲੇ 16 ਸਾਲਾਂ ਤੋਂ ਇਟਲੀ ਦੇ ਜ਼ਿਲ੍ਹਾ ਮਾਨਤੋਵਾ ਦੇ ਕਸਬਾ ਪੋਜੀਆ ਰੂਸਕੋ 'ਚ ਰਹਿ ਰਹੀ ਹੈ, ਉਸ ਨੇ ਬਾਇਓਮੈਡੀਕਲ ਦੀ ਡਿਗਰੀ 100 ਅੰਕਾਂ ਨਾਲ ਪ੍ਰਾਪਤ ਕੀਤੀ ਹੋਈ ਹੈ ਅਤੇ ਹੁਣ ਮੈਡੀਕਲ ਬਾਇਓਟੈਕਨਾਲੋਜੀ ਦੀ ਡਿਗਰੀ ਫਰਾਰਾ ਯੂਨੀਵਰਸਿਟੀ ਤੋਂ ਕਰ ਰਹੀ ਹੈ। ਨਿਸ਼ਾ ਠਾਕੁਰ ਜੋ ਕਿ ਮਲਟੀਨੈਸ਼ਨਲ ਬਾਇਓ ਮੈਡੀਕਲ ਕੰਪਨੀ 'ਚ ਨੌਕਰੀ ਕਰਦੀ ਹੈ ਅਤੇ ਪਿਛਲੇ 7  ਸਾਲਾ ਤੋਂ ਪੋਜੀਓ ਰੂਸਕੋ 'ਚ ਹੀ ਵੱਖ-ਵੱਖ ਸਮਾਜਿਕ ਸੰਸਥਾਵਾਂ ਨਾਲ ਜੁੜਕੇ ਸਮਾਜ ਭਲਾਈ ਦੇ ਕੰਮ ਕਰ ਰਹੀ ਹੈ।

PunjabKesari

ਇਹ ਵੀ ਪੜ੍ਹੋ : ਟਿਊਨੀਸ਼ੀਆ : ਕਿਸ਼ਤੀ ਡੁੱਬਣ ਕਾਰਨ 2 ਪ੍ਰਵਾਸੀਆਂ ਦੀ ਮੌਤ ਤੇ 21 ਲਾਪਤਾ

ਕਮੂਨੇ ਦੇ ਮੈਂਬਰ ਦੀ ਚੋਣ ਜਿੱਤਣ ਤੋਂ ਬਾਅਦ ਨਿਸ਼ਾ ਠਾਕੁਰ ਨੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਇਟਲੀ 'ਚ ਵੱਧ ਤੋਂ ਵੱਧ ਪੜ ਲਿਖ ਕੇ ਅਤੇ ਮਿਹਨਤ ਕਰਕੇ ਅੱਗੇ ਵਧਣ ਦੀ ਅਪੀਲ ਕੀਤੀ ਤਾਂ ਜੋ ਆਪਣੇ ਦੇਸ਼ ਅਤੇ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ ਜਾ ਸਕੇ। ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਇਟਲੀ 'ਚ ਭਾਰਤੀ ਭਾਈਚਾਰੇ ਦੇ ਨੌਜਵਾਨਾਂ ਦੀ ਸਰਕਾਰੇ ਦਰਬਾਰੇ ਹੋ ਰਹੀ ਸ਼ਮੂਲੀਅਤ ਭਾਰਤੀ ਕਾਮਿਆਂ ਦੇ ਸ਼ੋਸ਼ਣ ਨੂੰ ਵੀ ਠੱਲ ਪਾਉਣ 'ਚ ਸਹਾਇਕ ਸਿੱਧ ਹੋਵੇਗੀ।

ਇਹ ਵੀ ਪੜ੍ਹੋ : ਸਾਬਕਾ ਰਾਸ਼ਟਰਪਤੀ ਕਲਿੰਟਨ ਨੂੰ ਹਸਪਤਾਲ 'ਚੋਂ ਮਿਲੀ ਛੁੱਟੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News