ਬ੍ਰਿਟੇਨ ''ਚ ਵਿਰੋਧੀ ਲੇਬਰ ਪਾਰਟੀ ਨੇ ਭਾਰਤੀ ਮੂਲ ਦੇ ਸੰਸਦ ਮੈਂਬਰਾਂ ਦਾ ਘਟਾਇਆ ਦਰਜਾ
Tuesday, Sep 05, 2023 - 01:43 PM (IST)

ਲੰਡਨ (ਭਾਸ਼ਾ)- ਬ੍ਰਿਟੇਨ ਦੀ ਵਿਰੋਧੀ ਲੇਬਰ ਪਾਰਟੀ ਦੇ ਨੇਤਾ ਸਰ ਕੀਰ ਸਟਾਰਮਰ ਨੇ ਸੋਮਵਾਰ ਨੂੰ ਅਗਲੇ ਸਾਲ ਹੋਣ ਵਾਲੀਆਂ ਸੰਭਾਵਿਤ ਆਮ ਚੋਣਾਂ ਦੀ ਤਿਆਰੀ ਵਿਚ ਵੱਖ-ਵੱਖ ਮੰਤਰੀਆਂ ਦੇ ਵਿਸ਼ਿਆਂ 'ਤੇ ਆਪਣੇ ਮਾਹਿਰ ਨੇਤਾਵਾਂ ਦੇ ਸਮੂਹ ਵਿਚ ਵੱਡਾ ਫੇਰਬਦਲ ਕਰਦੇ ਹੋਏ ਭਾਰਤੀ ਮੂਲ ਦੀ ਸੰਸਦ ਮੈਂਬਰ ਲੀਜ਼ਾ ਨੰਦੀ ਅਤੇ ਪ੍ਰੀਤ ਕੌਰ ਗਿੱਲ ਸਮੇਤ ਹੋਰਨਾਂ ਦਾ ਦਰਜਾ ਘਟਾ ਦਿੱਤਾ। ਨੰਦੀ ਕੋਲ ਪਾਰਟੀ ਵਿਚ ਵਿਦੇਸ਼ ਮਾਮਲਿਆਂ ਦਾ ਚਾਰਜ ਸੀ। ਉਨ੍ਹਾਂ ਨੂੰ ਡਿਮੋਟ ਕਰਕੇ ਅੰਤਰਰਾਸ਼ਟਰੀ ਵਿਕਾਸ ਵਿਭਾਗ ਦਾ ਇੰਚਾਰਜ ਬਣਾ ਦਿੱਤਾ ਗਿਆ, ਜਿਸ ਦੀ ਜ਼ਿੰਮੇਵਾਰੀ ਪਹਿਲਾਂ ਗਿੱਲ ਸੰਭਾਲ ਰਹੀ ਸੀ।
ਨੰਦੀ ਨੇ 'ਐਕਸ' (ਪਹਿਲਾਂ ਟਵਿੱਟਰ) 'ਤੇ ਇਕ ਪੋਸਟ ਵਿਚ ਕਿਹਾ, ''ਸਾਡੇ ਦੇਸ਼ ਵਿਚ ਬਹੁਤ ਸਾਰੇ ਮੌਕੇ ਹਨ। ਪਰ ਇਸਦਾ ਫਾਇਦਾ ਉਠਾਉਣ ਲਈ, ਸਾਨੂੰ ਇੱਕ ਅਜਿਹੀ ਸਰਕਾਰ ਦੀ ਜ਼ਰੂਰਤ ਹੈ ਜੋ ਸ਼ਕਤੀ ਅਤੇ ਮੌਕੇ ਨੂੰ ਹੋਰ ਵੀ ਅੱਗੇ ਫੈਲਾਵੇ।'' ਉਹ ਵਿਗਾਨ ਤੋਂ ਸੰਸਦ ਮੈਂਬਰ ਹੈ ਅਤੇ ਕੋਲਕਾਤਾ ਵਿੱਚ ਜਨਮੇ ਸਿੱਖਿਆ ਸ਼ਾਸਤਰੀ ਦੀਪਕ ਨੰਦੀ ਦੀ ਧੀ ਹੈ। ਗਿੱਲ ਨੇ ਅਹੁਦਾ ਛੱਡਣ ਦੇ ਆਪਣੇ ਫੈਸਲੇ ਦਾ ਐਲਾਨ ਕਰਨ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਅਤੇ ਸਟਾਰਮਰ ਦੀ ਅਗਵਾਈ ਪ੍ਰਤੀ ਆਪਣਾ ਸਮਰਥਨ ਦੁਹਰਾਇਆ। ਇਸ ਦੌਰਾਨ ਲੇਬਰ ਪਾਰਟੀ ਦੇ ਆਗੂ ਸਟਾਰਮਰ ਨੇ ਪਾਰਟੀ ਵਿੱਚ ਪਾਕਿਸਤਾਨੀ ਮੂਲ ਦੀ ਸੰਸਦ ਮੈਂਬਰ ਸ਼ਬਾਨਾ ਮਹਿਮੂਦ ਨੂੰ ਨਿਆਂ ਵਿਭਾਗ ਨਾਲ ਸਬੰਧਤ ਮਾਮਲਿਆਂ ਦਾ ਚਾਰਜ ਸੌਂਪਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।