ਭਾਰਤੀ ਮੂਲ ਦੇ ਸੀਨੀਅਰ ਮੰਤਰੀ ਥਰਮਨ ਸਿੰਗਾਪੁਰ 'ਚ ਲੜਨਗੇ ਰਾਸ਼ਟਰਪਤੀ ਚੋਣ

Friday, Jul 07, 2023 - 03:16 PM (IST)

ਭਾਰਤੀ ਮੂਲ ਦੇ ਸੀਨੀਅਰ ਮੰਤਰੀ ਥਰਮਨ ਸਿੰਗਾਪੁਰ 'ਚ ਲੜਨਗੇ ਰਾਸ਼ਟਰਪਤੀ ਚੋਣ

ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਵਿਚ ਰਾਸ਼ਟਰਪਤੀ ਦੀ ਚੋਣ ਲੜਨ ਲਈ ਭਾਰਤੀ ਮੂਲ ਦੇ ਸੀਨੀਅਰ ਮੰਤਰੀ ਥਰਮਨ ਸ਼ਨਮੁਗਰਤਨਮ ਨੇ ਸਾਰੇ ਸਰਕਾਰੀ ਅਤੇ ਸਿਆਸੀ ਅਹੁਦਿਆਂ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ। ਥਰਮਨ ਦੇ ਆਖਰੀ ਸੰਸਦੀ ਦਿਨ 'ਤੇ ਸੰਸਦ ਮੈਂਬਰਾਂ ਨੇ ਉਨ੍ਹਾਂ ਨੂੰ ਵਿਦਾਇਗੀ ਦਿੱਤੀ ਅਤੇ ਦੋ ਦਹਾਕਿਆਂ ਤੋਂ ਵੱਧ ਸਮੇਂ ਤੱਕ ਲੋਕ ਸੇਵਾ ਵਿਚ ਉਹਨਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਭਾਰਤੀ ਮੂਲ ਦੇ 66 ਸਾਲਾ ਥਰਮਨ, ਜਿਨ੍ਹਾਂ ਨੇ ਸਮਾਜਿਕ ਨੀਤੀਆਂ ਦੇ ਤਾਲਮੇਲ ਮੰਤਰੀ ਵਜੋਂ ਸੇਵਾ ਨਿਭਾਈ, ਸ਼ੁੱਕਰਵਾਰ ਨੂੰ ਪੀਪਲਜ਼ ਐਕਸ਼ਨ ਪਾਰਟੀ ਤੋਂ ਵੀ ਅਸਤੀਫਾ ਦੇ ਦੇਣਗੇ ਕਿਉਂਕਿ ਉਸਨੇ ਸਿੰਗਾਪੁਰ ਦੇ ਰਾਸ਼ਟਰਪਤੀ ਲਈ ਆਪਣੀ ਦਾਅਵੇਦਾਰੀ ਦਾ ਐਲਾਨ ਕੀਤਾ ਹੈ। 

ਵੀਰਵਾਰ ਨੂੰ ਸੰਸਦ 'ਚ ਉਨ੍ਹਾਂ ਦੀ ਆਖਰੀ ਬੈਠਕ ਸੀ। ਸਟਰੇਟਸ ਟਾਈਮਜ਼ ਨੇ ਸਦਨ ਦੀ ਨੇਤਾ ਇੰਦਰਾਣੀ ਰਾਜਾ ਦੇ ਹਵਾਲੇ ਨਾਲ ਵੀਰਵਾਰ ਨੂੰ ਕਿਹਾ ਕਿ “ਅਸੀਂ ਇਸ ਸਦਨ ਵਿੱਚ ਐੱਸ.ਐੱਮ. ਥਰਮਨ ਦੀ ਕਮੀ ਮਹਿਸੂਸ ਕਰਾਂਗੇ। ਉਹਨਾਂ ਦੀ ਮੌਜੂਦਗੀ ਨਾ ਸਿਰਫ਼ ਪ੍ਰਭਾਵਸ਼ਾਲੀ ਸੀ, ਸਗੋਂ ਉਹਨਾਂ ਦੇ ਭਾਸ਼ਣ ਵੀ ਵਿਦਵਤਾ ਭਰਪੂਰ ਸਨ।  ਐੱਸ.ਐੱਮ. ਦਾ ਸਭ ਤੋਂ ਵੱਡਾ ਤੋਹਫ਼ਾ ਇਹ ਸੀ ਕਿ ਉਹ ਗੁੰਝਲਦਾਰ ਆਰਥਿਕ ਸਿਧਾਂਤਾਂ ਨੂੰ ਬਹੁਤ ਹੀ ਸਰਲ ਢੰਗ ਨਾਲ ਪੇਸ਼ ਕਰਦੇ ਸਨ।'' ਉਨ੍ਹਾਂ ਕਿਹਾ ਕਿ ''ਅਸੀਂ ਉਹਨਾਂ ਦੀ ਸਮਝਦਾਰੀ ਅਤੇ ਵਾਕਫ਼ੀਅਤ ਦੀ ਕਮੀ ਵੀ ਮਹਿਸੂਸ ਕਰਾਂਗੇ। ਅਸੀਂ ਇੱਕ ਦੋਸਤ ਅਤੇ ਸੰਸਦ ਦੇ ਇੱਕ ਸਾਥੀ ਮੈਂਬਰ ਦੇ ਰੂਪ ਵਿੱਚ ਉਨ੍ਹਾਂ ਦੀ ਕਮੀ ਮਹਿਸੂਸ ਕਰਾਂਗੇ।" 

ਪੜ੍ਹੋ ਇਹ ਅਹਿਮ ਖ਼ਬਰ-ਵਿਦੇਸ਼ ਜਾਣ ਦਾ ਕ੍ਰੇਜ, ਘਰ-ਜ਼ਮੀਨਾਂ ਵੇਚ ਜਹਾਜ਼ੇ ਚੜ੍ਹ ਰਹੇ ਨੌਜਵਾਨ, ਕਈਆਂ ਲਈ ਕਾਲ ਬਣੀ 'ਡੌਂਕੀ'

ਥਰਮਨ 2001 ਵਿਚ ਸੰਸਦ ਮੈਬਰ ਦੇ ਰੂਪ ਵਿਚ ਰਾਜਨੀਤੀ ਵਿਚ ਸ਼ਾਮਲ ਹੋਏ ਅਤੇ ਉਹਨਂ ਨੇ ਉਪ ਪ੍ਰਧਾਨ ਮੰਤਰੀ ਦੇ ਨਾਲ-ਨਾਲ ਸਿੱਖਿਆ ਅਤੇ ਵਿੱਤ ਮੰਤਰੀ ਸਮੇਤ ਕਈ ਕੈਬਨਿਟ ਅਹੁਦਿਆਂ 'ਤੇ ਕੰਮ ਕੀਤਾ। ਉਹਨਾਂ ਨੇ ਸਿੰਗਾਪੁਰ ਦੀ ਮੁਦਰਾ ਅਥਾਰਟੀ ਦੇ ਚੇਅਰਮੈਨ ਵਜੋਂ ਵੀ ਕੰਮ ਕੀਤਾ। ਥਰਮਨ ਨੇ ਸਾਵਰੇਨ ਵੈਲਥ ਫੰਡ GIC ਦੇ ਵਾਈਸ-ਚੇਅਰਮੈਨ ਵਜੋਂ ਸੇਵਾ ਕੀਤੀ, ਜਿੱਥੇ ਉਹਨਾਂ ਨੇ ਇਸਦੀ ਨਿਵੇਸ਼ ਰਣਨੀਤੀ ਕਮੇਟੀ ਦੀ ਪ੍ਰਧਾਨਗੀ ਕੀਤੀ ਅਤੇ ਆਰਥਿਕ ਵਿਕਾਸ ਬੋਰਡ ਦੀ ਅੰਤਰਰਾਸ਼ਟਰੀ ਸਲਾਹਕਾਰ ਕੌਂਸਲ ਦੀ ਪ੍ਰਧਾਨਗੀ ਕੀਤੀ। ਇੱਥੇ ਦੱਸ ਦਈਏ ਕਿ ਸਿੰਗਾਪੁਰ ਵਿੱਚ ਹਰ ਛੇ ਸਾਲ ਬਾਅਦ ਰਾਸ਼ਟਰਪਤੀ ਚੋਣਾਂ ਹੁੰਦੀਆਂ ਹਨ। ਇਸ ਸਾਲ ਮੌਜੂਦਾ ਰਾਸ਼ਟਰਪਤੀ ਹਲੀਮਾ ਯਾਕੂਬ ਦਾ ਕਾਰਜਕਾਲ 13 ਸਤੰਬਰ ਨੂੰ ਖ਼ਤਮ ਹੋਣ ਤੋਂ ਪਹਿਲਾਂ ਦੇਸ਼ ਵਿੱਚ ਰਾਸ਼ਟਰਪਤੀ ਦੀ ਚੋਣ ਹੋਣੀ ਹੈ। ਸਿੰਗਾਪੁਰ ਵਿੱਚ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਲਈ ਸਖ਼ਤ ਨਿਯਮ ਅਤੇ ਸ਼ਰਤਾਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
 For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News