ਬ੍ਰਿਟੇਨ ’ਚ ਪ੍ਰਮੁੱਖ ਮਹਿਲਾ ਨੇਤਾਵਾਂ ’ਚ ਸ਼ਾਮਲ ਭਾਰਤੀ ਮੂਲ ਦੀ ‘ਮੰਜੁਲਾ ਸੂਦ’ ਦਾ ਦਿਹਾਂਤ
Saturday, Dec 27, 2025 - 04:07 AM (IST)
ਲੰਡਨ (ਭਾਸ਼ਾ) - ਬ੍ਰਿਟੇਨ ਦੇ ਲੀਸੈਸਟਰ ਸ਼ਹਿਰ ਦੀ ਰਹਿਣ ਵਾਲੀ ਭਾਰਤੀ ਮੂਲ ਦੀ ਪ੍ਰਮੁੱਖ ਮਹਿਲਾ ਨੇਤਾਵਾਂ ’ਚ ਸ਼ਾਮਲ ਮੰਜੁਲਾ ਸੂਦ ਦਾ 80 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ ਹੈ। ਸੂਦ ਦਾ ਜਨਮ ਲੁਧਿਆਣਾ ’ਚ ਹੋਇਆ ਸੀ। ਵੀਰਵਾਰ ਨੂੰ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਮਿਲਦੇ ਹੀ ਲੇਬਰ ਪਾਰਟੀ ਸਮੇਤ ਹੋਰ ਪਾਰਟੀਆਂ ਦੇ ਆਗੂਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਸੂਦ ਨੇ ਲੀਸੈਸਟਰ ਦੀ ਪਹਿਲੀ ਮਹਿਲਾ ਲਾਰਡ ਮੇਅਰ ਵਜੋਂ ਸੇਵਾ ਨਿਭਾਈ ਅਤੇ ਪੂਰਬੀ ਇੰਗਲੈਂਡ ਦੇ ਇਸ ਸ਼ਹਿਰ ’ਚ ਭਾਈਚਾਰਕ ਕੰਮਾਂ ਲਈ ਉਨ੍ਹਾਂ ਨੂੰ ਤਤਕਾਲੀ ਮਹਾਰਾਣੀ ਐਲਿਜ਼ਾਬੈਥ-II ਵੱਲੋਂ ਐੱਮ.ਬੀ.ਈ. ( ਮੈਂਬਰ ਆਫ ਦਿ ਬ੍ਰਿਟਿਸ਼ ਇੰਪਾਇਰ) ਨਾਲ ਸਨਮਾਨਿਤ ਕੀਤਾ ਗਿਆ।
