ਅਮਰੀਕਾ ''ਚ ਭਾਰਤੀ ਮੂਲ ਦੇ ਵਿਅਕਤੀ ਨੂੰ ਕਸਟਮ ਡਿਊਟੀ ਦੀ ਚੋਰੀ ਦੇ ਦੋਸ਼ ''ਚ ਹੋਈ ਜੇਲ੍ਹ
Friday, Jan 24, 2025 - 10:46 AM (IST)

ਵਾਸ਼ਿੰਗਟਨ (ਏਜੰਸੀ)- ਨਿਊਯਾਰਕ ਵਿੱਚ ਗਹਿਣਿਆਂ ਦੀਆਂ ਕੰਪਨੀਆਂ ਚਲਾਉਣ ਵਾਲੇ ਇੱਕ ਭਾਰਤੀ ਵਿਅਕਤੀ ਨੂੰ 1.35 ਕਰੋੜ ਅਮਰੀਕੀ ਡਾਲਰ ਤੋਂ ਵੱਧ ਮੁੱਲ ਦੇ ਗਹਿਣਿਆਂ ਦੇ ਆਯਾਤ ਲਈ ਕਸਟਮ ਡਿਊਟੀ ਦੀ ਚੋਰੀ ਕਰਨ ਅਤੇ ਹੋਰ ਮਾਮਲਿਆਂ ਵਿਚ 30 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਅਮਰੀਕੀ ਵਕੀਲ ਨੇ ਇਹ ਜਾਣਕਾਰੀ ਦਿੱਤੀ। ਕਾਰਜਕਾਰੀ ਅਮਰੀਕੀ ਅਟਾਰਨੀ ਵਿਕਾਸ ਖੰਨਾ ਨੇ ਕਿਹਾ ਕਿ ਮੁੰਬਈ ਅਤੇ ਜਰਸੀ ਸਿਟੀ, ਨਿਊ ਜਰਸੀ ਦੇ ਮੋਨੀਸ਼ਕੁਮਾਰ ਕਿਰਨਕੁਮਾਰ ਦੋਸ਼ੀ ਸ਼ਾਹ (40) ਨੇ ਅਮਰੀਕੀ ਜ਼ਿਲ੍ਹਾ ਜੱਜ ਐਸਥਰ ਸਲਾਸ ਦੇ ਸਾਹਮਣੇ ਵਾਇਰ ਫਰਾਡ (ਦੂਰਸੰਚਾਰ ਜਾਂ ਸੂਚਨਾ ਤਕਨਾਲੋਜੀ ਦੀ ਵਰਤੋਂ ਨਾਲ ਜੁੜੀ ਵਿੱਤੀ ਧੋਖਾਧੜੀ) ਕਰਨ ਦੀ ਸਾਜ਼ਿਸ਼ ਰਚਣ ਅਤੇ ਬਿਨਾਂ ਲਾਇਸੈਂਸ ਦੇ ਪੈਸੇ ਭੇਜਣ ਵਾਲੇ ਕਾਰੋਬਾਰ ਦੇ ਸੰਚਾਲਨ ਵਿੱਚ ਸਹਾਇਤਾ ਕਰਨ ਦੇ 2 ਦੋਸ਼ਾਂ ਵਿਚ ਦੋਸ਼ ਮੰਨਿਆ ਸੀ।
ਜੇਲ੍ਹ ਦੀ ਸਜ਼ਾ ਤੋਂ ਇਲਾਵਾ ਜੱਜ ਨੇ ਵਾਇਰ ਫਰਾਡ ਸਕੀਮ ਲਈ 7,42,500 ਅਮਰੀਕੀ ਡਾਲਰ ਦਾ ਮੁਆਵਜ਼ਾ ਅਤੇ ਵਾਇਰ ਫਰਾਡ ਅਤੇ ਬਿਨਾਂ ਲਾਇਸੈਂਸ ਦੇ ਪੈਸੇ ਭੇਜਣ ਦੀਆਂ ਸਕੀਮਾਂ ਲਈ 1,11,26,982.33 ਅਮਰੀਕੀ ਡਾਲਰ ਦੀ ਰਾਸ਼ੀ ਜ਼ਬਤ ਕਰਨ ਦਾ ਹੁਕਮ ਦਿੱਤਾ। ਇਸ ਤੋਂ ਇਲਾਵਾ, ਅਦਾਲਤ ਨੇ ਰਿਹਾਈ ਤੋਂ ਬਾਅਦ 2 ਸਾਲਾਂ ਦੀ ਨਿਗਰਾਨੀ ਦੀ ਮਿਆਦ ਵੀ ਨਿਰਧਾਰਤ ਕੀਤੀ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਦਸੰਬਰ 2019 ਤੋਂ ਲੈ ਕੇ ਅਪ੍ਰੈਲ 2022 ਤੱਕ ਸ਼ਾਹ ਤੁਰਕੀ ਅਤੇ ਭਾਰਤ ਤੋਂ ਅਮਰੀਕਾ ਵਿੱਚ ਗਹਿਣਿਆਂ ਦੇ ਆਯਾਤ 'ਤੇ ਡਿਊਟੀਆਂ ਤੋਂ ਬਚਣ ਦੀ ਸਾਜ਼ਿਸ਼ ਵਿੱਚ ਸ਼ਾਮਲ ਸੀ।
ਇਹ ਵੀ ਪੜ੍ਹੋ: ਟਰੰਪ ਨੂੰ ਅਦਾਲਤ ਤੋਂ ਵੱਡਾ ਝਟਕਾ, ਨਾਗਰਿਕਤਾ 'ਤੇ ਪਾਬੰਦੀ ਲਗਾਉਣ ਵਾਲੇ ਹੁਕਮ 'ਤੇ ਲਗਾਈ ਰੋਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8