ਸਿੰਗਾਪੁਰ ''ਚ ਭਾਰਤੀ ਮੂਲ ਦੇ ਵਿਅਕਤੀ ਨੂੰ 21 ਮਹੀਨੇ ਦੀ ਪ੍ਰੋਬੇਸ਼ਨ ਦੀ ਸਜ਼ਾ
Monday, Sep 27, 2021 - 06:02 PM (IST)
ਸਿੰਗਾਪੁਰ (ਭਾਸ਼ਾ): ਸਿੰਗਾਪੁਰ ਵਿਚ ਭਾਰਤੀ ਮੂਲ ਦੇ ਇਕ 22 ਸਾਲਾ ਵਿਅਕਤੀ ਨੂੰ ਗਲਤ ਢੰਗ ਨਾਲ ਧਨ ਹਾਸਲ ਕਰਨ ਦੇ ਮਾਮਲੇ ਵਿਚ 21 ਮਹੀਨੇ ਦੀ ਪ੍ਰੋਬੇਸ਼ਨ ਦੀ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਵਿਅਕਤੀ ਦਾ ਚੰਗਾ ਚਰਿੱਤਰ ਯਕੀਨੀ ਕਰਨ ਲਈ ਉਸ ਦੇ ਮਾਤਾ-ਪਿਤਾ ਨੂੰ 5,000 ਡਾਲਰ ਦਾ ਬਾਂਡ ਭਰਨ ਲਈ ਕਿਹਾ ਹੈ। 'ਸਟ੍ਰੇਟ ਟਾਈਮਜ਼' ਅਖ਼ਬਾਰ ਦੀ ਖ਼ਬਰ ਮੁਤਾਬਕ ਕੇ. ਪਿੱਲੈ ਗਣੇਸ਼ਨ ਨੂੰ ਗਲਤ ਢੰਗ ਨਾਲ ਧਨ ਹਾਸਲ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਹੈ। ਉਸ ਨੇ ਇਸ ਕੰਮ ਵਿਚ ਮਦਦ ਲਈ ਆਪਣੇ 19 ਸਾਲਾ ਦੋਸਤ ਰੂਫੁਸ ਰਾਕੇਸ਼ ਕੁਮਾਰ ਕਲੈਸਲੇਵਨ ਨੂੰ ਵੀ ਸ਼ਾਮਲ ਕੀਤਾ ਸੀ।
ਅਦਾਲਤ ਵੱਲੋਂ ਸੁਣਾਈ ਗਈ ਪ੍ਰੋਬੇਸ਼ਨ ਦੀ ਸਜ਼ਾ ਮੁਤਾਬਕ ਪਿੱਲੈ ਨੂੰ ਰੋਜ਼ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਘਰ ਦੇ ਅੰਦਰ ਰਹਿਣਾ ਹੋਵੇਗਾ ਅਤੇ 60 ਘੰਟੇ ਦੀ ਭਾਈਚਾਰਕ ਸੇਵਾ ਕਰਨੀ ਹੋਵੇਗੀ। ਪਿਛਲੇ ਮਹੀਨੇ ਪਿੱਲੈ ਨੇ ਅਪਰਾਧਿਕ ਦੁਰਵਿਹਾਰ ਤੋਂ ਕਮਾਏ ਗਏ ਧਨ ਦੇ ਸੰਬੰਧ ਵਿਚ ਅਤੇ ਇਮੈਨੁਅਲ ਰੇਮੰਡ ਨਾਮ ਦੇ ਵਿਅਕਤੀ ਨੂੰ ਜਨਤਕ ਸੇਵਕ ਦੇ ਸੰਬੰਧ ਵਿਚ ਝੂਠੀ ਸੂਚਨਾ ਦੇਣ ਨਾਲ ਸਬੰਧਤ ਦੋਸ਼ ਵਿਚ ਆਪਣਾ ਅਪਰਾਧ ਸਵੀਕਾਰ ਕਰ ਲਿਆ ਸੀ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਉਤਪੱਤੀ ਦੀ ਮੁੜ ਜਾਂਚ ਸ਼ੁਰੂ ਕਰੇਗਾ WHO, ਬਣਾਈ 20 ਵਿਗਿਆਨੀਆਂ ਦੀ ਨਵੀਂ ਟੀਮ
ਮਾਮਲੇ ਵਿਚ ਰੂਫੁਸ ਨੇ 17 ਸਤੰਬਰ ਨੂੰ ਅਪਰਾਧਿਕ ਵਿਸ਼ਵਾਸ ਤੋੜਨ ਦੇ ਇਕ ਦੋਸ਼ ਵਿਚ ਆਪਣਾ ਅਪਰਾਧ ਸਵੀਕਾਰ ਕਰ ਲਿਆ ਸੀ, ਜਿਸ ਨੂੰ 25 ਅਕਤੂਬਰ ਨੂੰ ਸਜ਼ਾ ਸੁਣਾਈ ਜਾਵੇਗੀ। ਉੱਥੇ ਇਮੈਨੁਅਲ ਨੇ ਅਪ੍ਰੈਲ ਵਿਚ ਜਨਤਕ ਸੇਵਕ ਨੂੰ ਗਲਤ ਜਾਣਕਾਰੀ ਦੇਣ ਦਾ ਅਪਰਾਧ ਸਵੀਕਾਰ ਕੀਤਾ ਸੀ। ਉਸ ਨੂੰ 9 ਮਹੀਨੇ ਦੀ ਪ੍ਰੋਬੇਸ਼ਨ ਦੀ ਸਜ਼ਾ ਸੁਣਾਈ ਗਈ ਸੀ। ਐਪੀਸੋਡ ਵਿਚ ਸ਼ਾਮਲ ਦੋ ਹੋਰ ਲੋਕਾਂ ਰਵੀਵਰਤਨ ਅਤੇ ਐੱਮ.ਐੱਸ. ਸਾਮਰਾਜ ਅਸ਼ੋਕਨ ਨਾਲ ਜੁੜੇ ਮਾਮਲੇ ਹਾਲੇ ਵਿਚਾਰ ਅਧੀਨ ਹਨ। ਮਾਮਲਾ 77 ਸਾਲਾ ਇਕ ਬਜ਼ੁਰਗ ਦੇ ਖਾਤੇ ਤੋਂ 35,350 ਡਾਲਰ ਕੱਢਣ ਨਾਲ ਜੁੜਿਆ ਹੈ।