ਸਿੰਗਾਪੁਰ ''ਚ ਨਸਲੀ ਟਿੱਪਣੀ ਕਰਨ ''ਤੇ ਭਾਰਤੀ ਮੂਲ ਦੇ ਵਿਅਕਤੀ ਨੂੰ ਸੁਣਾਈ ਗਈ ਸਜ਼ਾ
Tuesday, Dec 31, 2024 - 06:11 PM (IST)
ਸਿੰਗਾਪੁਰ (ਏਜੰਸੀ)- ਭਾਰਤੀ ਮੂਲ ਦੇ ਵਿਅਕਤੀ ਨੂੰ ਇਕ ਕੈਫੇ ਵਿਚ ਮਹਿਲਾ ਕੈਸ਼ੀਅਰ 'ਤੇ ਨਸਲੀ ਟਿੱਪਣੀ ਕਰਨ ਅਤੇ 'ਟਿਪ ਬਾਕਸ' ਨੂੰ ਸੁੱਟਣ ਦੇ ਦੋਸ਼ ਵਿਚ 4 ਹਫਤਿਆਂ ਲਈ ਜੇਲ੍ਹ ਭੇਜ ਦਿੱਤਾ ਗਿਆ ਅਤੇ ਉਸ 'ਤੇ 4,000 ਸਿੰਗਾਪੁਰ ਡਾਲਰ) ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਰਿਸ਼ੀ ਡੇਵਿਡ ਰਮੇਸ਼ ਨੰਦਵਾਨੀ (27) ਨੂੰ ਸੋਮਵਾਰ ਨੂੰ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਨ ਦੇ ਦੋਸ਼ ਅਤੇ ਇਕ ਮਹਿੰਗੇ ਸ਼ਾਪਿੰਗ ਕੰਪਲੈਕਸ ਵਿਚ ਸਥਿਤ ਕੈਫੇ ਵਿਚ ਪੀੜਤਾ ਦੀ ਸੁਰੱਖਿਆ ਨੂੰ ਖਤਰੇ ਵਿਚ ਪਾਉਣ ਵਾਲੇ ਲਾਪਰਵਾਹੀ ਵਾਲੇ ਵਿਵਹਾਰ ਦੇ ਦੋਸ਼ਾਂ ਵਿੱਚ ਦੋਸ਼ੀ ਠਹਿਰਾਇਆ ਗਿਆ।
ਸਜ਼ਾ ਸੁਣਾਉਂਦੇ ਸਮੇਂ ਦੋ ਸਮਾਨ ਦੋਸ਼ਾਂ 'ਤੇ ਵਿਚਾਰ ਕੀਤਾ ਗਿਆ ਸੀ। ਚੈਨਲ ਨਿਊਜ਼ ਏਸ਼ੀਆ ਦੀ ਖ਼ਬਰ ਮੁਤਾਬਕ ਰਿਸ਼ੀ ਨੂੰ ਰਿਮਾਂਡ ਸਥਾਨ ਤੋਂ ਵੀਡੀਓ ਲਿੰਕ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਹ ਘਟਨਾ 31 ਅਕਤੂਬਰ ਦੀ ਹੈ, ਜਦੋਂ ਕੈਫੇ 'ਚ ਭੀੜ ਸੀ ਅਤੇ ਬੱਚੇ ਮੌਜੂਦ ਸਨ। ਅਦਾਲਤ ਨੂੰ ਦੱਸਿਆ ਗਿਆ ਕਿ ਦੁਪਹਿਰ 12.20 ਵਜੇ ਦੇ ਕਰੀਬ ਰਿਸ਼ੀ ਕਾਊਂਟਰ ਦੇ ਸਾਹਮਣੇ ਇਸ ਗਲਤ ਧਾਰਨਾ ਨਾਲ ਖੜ੍ਹਾ ਸੀ ਕਿ ਉਹ ਆਰਡਰ ਦੇਣ ਲਈ ਕਤਾਰ ਵਿੱਚ ਹੈ, ਜਦੋਂਕਿ ਅਸਲ ਵਿੱਚ ਉਹ ਕਤਾਰ ਦੇ ਗਲਤ ਸਿਰੇ 'ਤੇ ਖੜ੍ਹਾ ਸੀ।