ਸਿੰਗਾਪੁਰ : ਨਸ਼ੇ ''ਚ ਟੱਲੀ ਹੋ ਕੇ ਗੱਡੀ ਚਲਾਉਣ ਦੇ ਦੋਸ਼ ''ਚ ਭਾਰਤੀ ਮੂਲ ਦੇ ਵਿਅਕਤੀ ਨੂੰ ਜੇਲ੍ਹ

Tuesday, Sep 06, 2022 - 01:11 PM (IST)

ਸਿੰਗਾਪੁਰ : ਨਸ਼ੇ ''ਚ ਟੱਲੀ ਹੋ ਕੇ ਗੱਡੀ ਚਲਾਉਣ ਦੇ ਦੋਸ਼ ''ਚ ਭਾਰਤੀ ਮੂਲ ਦੇ ਵਿਅਕਤੀ ਨੂੰ ਜੇਲ੍ਹ

ਸਿੰਗਾਪੁਰ (ਭਾਸ਼ਾ)- ਭਾਰਤੀ ਮੂਲ ਦੇ ਸਿੰਗਾਪੁਰੀ ਨਾਗਰਿਕ ਨੂੰ ਸ਼ਰਾਬ ਦੇ ਨਸ਼ੇ ਵਿੱਚ ਟੱਲੀ ਹੋ ਕੇ ਐਂਬੂਲੈਂਸ ਚਲਾਉਣ ਅਤੇ ਟੱਕਰ ਮਾਰਨ ਦੇ ਮਾਮਲੇ ਵਿੱਚ ਦੋ ਸਾਲ ਦੀ ਸਜ਼ਾ ਸੁਣਾਈ ਗਈ। ਇਸ ਘਟਨਾ 'ਚ ਇਕ ਯਾਤਰੀ ਜ਼ਖਮੀ ਹੋ ਗਿਆ ਸੀ। ਜੀ.ਐੱਮ. ਗੋਪਾਲ ਓਯੱਪਨ ਨੂੰ ਸੋਮਵਾਰ ਨੂੰ ਸਜ਼ਾ ਸੁਣਾਈ ਗਈ। 

ਪੜ੍ਹੋ ਇਹ ਅਹਿਮ  ਖ਼ਬਰ- ਦੱਖਣੀ ਕੋਰੀਆ 'ਚ 'ਹਿਨਾਮਨੋਰ' ਚੱਕਰਵਾਤ ਕਾਰਨ ਪਿਆ ਭਾਰੀ ਮੀਂਹ, 14 ਲੋਕਾਂ ਦੀ ਮੌਤ

ਉਸ ਦੇ ਖੂਨ ਵਿੱਚ ਪ੍ਰਤੀ 100 ਮਿਲੀਲੀਟਰ ਵਿੱਚ 183 ਮਿਲੀਗ੍ਰਾਮ ਸ਼ਰਾਬ ਪਾਈ ਗਈ ਸੀ, ਜਦੋਂ ਕਿ ਵਾਹਨ ਚਲਾਉਣ ਲਈ ਪ੍ਰਤੀ 100 ਮਿਲੀਲੀਟਰ ਖੂਨ ਵਿੱਚ 80 ਮਿਲੀਗ੍ਰਾਮ ਸ਼ਰਾਬ ਦੀ ਕਾਨੂੰਨੀ ਸੀਮਾ ਹੈ। ਓਯੱਪਨ ਇੱਕ ਪ੍ਰਾਈਵੇਟ ਐਂਬੂਲੈਂਸ ਚਲਾ ਰਿਹਾ ਸੀ, ਜਿਸ ਨੂੰ ਉਸ ਨੇ ਸੇਲੇਤਾਰ ਐਕਸਪ੍ਰੈਸਵੇਅ ਦੇ ਵਿਚਕਾਰ ਰੇਲਿੰਗ ਨਾਲ ਟਕਰਾ ਦਿੱਤਾ। ਟੂਡੇ ਅਖ਼ਬਾਰ ਦੀ ਰਿਪੋਰਟ ਅਨੁਸਾਰ ਦੋਸ਼ੀ ਨੂੰ 4,000 ਸਿੰਗਾਪੁਰੀ ਡਾਲਰ ਦਾ ਜੁਰਮਾਨਾ ਵੀ ਲਗਾਇਆ ਗਿਆ ਸੀ ਅਤੇ ਉਸਦੀ ਰਿਹਾਈ ਤੋਂ ਬਾਅਦ 10 ਸਾਲਾਂ ਲਈ ਹਰ ਕਿਸਮ ਦੇ ਵਾਹਨ ਚਲਾਉਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।


author

Vandana

Content Editor

Related News