ਸਿੰਗਾਪੁਰ ''ਚ ਸੜਕ ਹਾਦਸੇ ''ਚ ਮੌਤ ਦੇ ਮਾਮਲੇ ''ਚ ਭਾਰਤੀ ਮੂਲ ਦੇ ਵਿਅਕਤੀ ਨੂੰ ਹੋਈ ਜੇਲ੍ਹ

Friday, Oct 27, 2023 - 10:46 AM (IST)

ਸਿੰਗਾਪੁਰ ''ਚ ਸੜਕ ਹਾਦਸੇ ''ਚ ਮੌਤ ਦੇ ਮਾਮਲੇ ''ਚ ਭਾਰਤੀ ਮੂਲ ਦੇ ਵਿਅਕਤੀ ਨੂੰ ਹੋਈ ਜੇਲ੍ਹ

ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਵਿਚ 2021 ਵਿਚ ਵਾਪਰੇ ਇਕ ਹਾਦਸੇ ਵਿਚ ਇਕ ਸਾਈਕਲ ਸਵਾਰ ਦੀ ਮੌਤ ਦੇ ਮਾਮਲੇ ਵਿਚ ਭਾਰਤੀ ਮੂਲ ਦੇ 70 ਸਾਲਾ ਵਿਅਕਤੀ ਨੂੰ 12 ਹਫ਼ਤਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਅਤੇ ਜੇਲ੍ਹ ਤੋਂ ਰਿਹਾਅ ਹੋਣ ਦੇ 8 ਸਾਲ ਬਾਅਦ ਤੱਕ ਉਸ 'ਤੇ ਡਰਾਈਵਿੰਗ ਲਾਈਸੈਂਸ ਪ੍ਰਾਪਤ ਕਰਨ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਭਗਵਾਨ ਤੁਲਸੀਦਾਸ ਬਿਨਵਾਨੀ ਨੇ 65 ਸਾਲ ਦੀ ਉਮਰ ਹੋਣ ਦੇ ਬਾਅਦ ਆਪਣੇ ਡਰਾਈਵਿੰਗ ਲਾਈਸੈਂਸ ਦਾ ਨਵੀਨੀਕਰਨ ਨਹੀਂ ਕਰਾਇਆ ਸੀ ਅਤੇ ਉਹ ਅਗਲੇ 3 ਸਾਲ ਤੱਕ ਗੱਡੀ ਚਲਾਉਂਦਾ ਰਿਹਾ। ਇਸ ਦੌਰਾਨ ਇਹ ਜਾਨਲੇਵਾ ਹਾਦਸਾ ਵਾਪਰ ਗਿਆ। ਅਦਾਲਤ ਨੇ ਉਸ 'ਤੇ 3,800 ਸਿੰਗਾਪੁਰੀ ਡਾਲਰ ਦਾ ਜੁਰਮਾਨਾ ਵੀ ਲਗਾਇਆ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਕਤਰ ’ਚ 8 ਸਾਬਕਾ ਭਾਰਤੀ ਸਮੁੰਦਰੀ ਫ਼ੌਜੀਆਂ ਨੂੰ ਮੌਤ ਦੀ ਸਜ਼ਾ, ਲੱਗਾ ਸੀ ਇਹ ਦੋਸ਼

'ਦਿ ਸਟਰੇਟਸ ਟਾਈਮਜ਼' ਦੀ ਖ਼ਬਰ ਮੁਤਾਬਕ, ਉਸ ਨੇ 54 ਸਾਲਾ ਵਕਰਕ ਖਾਨ ਸੂਰੁਜ ਦੀ ਮੌਤ ਦਾ ਇਕ ਦੋਸ਼ ਪਹਿਲਾਂ ਹੀ ਸਵੀਕਾਰ ਕਰ ਲਿਆ ਸੀ। ਫਿਰ ਉਸ ਨੇ ਬਿਨਾਂ ਵੈਧ ਲਾਈਸੈਂਸ ਹੋਣ ਅਤੇ ਵੈਧ ਬੀਮਾ ਦੇ ਬਿਨਾਂ ਗੱਡੀ ਚਲਾਉਣ ਦੇ 2 ਹੋਰ ਦੋਸ਼ ਵੀ ਸਵੀਕਾਰ ਕਰ ਲਏ। ਇਹ ਹਾਦਸਾ 27 ਦਸੰਬਰ 2021 ਨੂੰ ਸ਼ਾਮ ਕਰੀਬ 5 ਵਜੇ ਵਾਪਰਿਆ, ਜਦੋਂ ਬਿਨਵਾਨੀ ਸਿੰਗਾਪੁਰ ਦੇ ਪੱਛਮੀ ਉਦਯੋਗਿਕ ਖੇਤਰ ਵਿਚ ਕਾਰਪੋਰੇਸ਼ਨ ਰੋਡ ਦੀ ਦਿਸ਼ਾ ਵਿਚ ਇਕ ਵੈਨ ਚਲਾ ਰਿਹਾ ਸੀ। ਉਹ ਜਾਲਾਨ ਅਹਿਮਦ ਇਬ੍ਰਾਹਿਮ ਸੜਕ ਵੱਲ ਮੁੜਿਆ ਪਰ ਉਸ ਨੇ ਜ਼ੈਬਰਾ ਕ੍ਰਾਸਿੰਗ 'ਤੇ ਵੀ ਆਪਣੀ ਗੱਡੀ ਦੀ ਰਫ਼ਤਾਰ ਹੌਲੀ ਨਹੀਂ ਕੀਤੀ। ਇਸ ਦੇ ਨਤੀਜੇ ਵਜੋਂ ਉਸ ਦੀ ਗੱਡੀ ਸੂਰੁਜ ਨਾਲ ਟਕਰਾਈ ਜੋ ਜ਼ੈਬਰਾ ਕ੍ਰਾਸਿੰਗ 'ਤੇ ਸਾਈਕਲ 'ਤੇ ਜਾ ਰਿਹਾ ਸੀ। ਟੱਕਰ ਲੱਗਣ ਨਾਲ ਸੂਰੁਜ ਥੋੜ੍ਹੀ ਦੂਰ ਜਾ ਕੇ ਡਿੱਗਾ ਅਤੇ ਉਸ ਨੂੰ ਇਕ ਹਸਪਤਾਲ ਵਿਚ ਦਾਖ਼ਲ ਕਰਾਇਆ ਪਰ ਦਿਮਾਗ ਵਿਚ ਸੱਟ ਲੱਗਣ ਕਾਰਨ ਅਗਲੇ ਦਿਨ ਸਵੇਰੇ ਕਰੀਬ 4 ਵਜੇ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਗੁਆਂਢੀ ਘੱਟ ਰੇਟ ’ਤੇ ਵੇਚ ਰਿਹਾ ਸੀ ਸਬਜ਼ੀ, ਵਜ੍ਹਾ ਪੁੱਛਣ ’ਤੇ ਤੇਜ਼ਧਾਰ ਹਥਿਆਰ ਨਾਲ ਕੀਤਾ ਜਾਨਲੇਵਾ ਹਮਲਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News