ਬ੍ਰਿਟੇਨ ਤੋਂ ਆਈ ਦੁਖਦਾਇਕ ਖ਼ਬਰ: ਭਾਰਤੀ ਮੂਲ ਦੇ 13 ਸਾਲਾ ਮੁੰਡੇ ਦੀ ਨਦੀ 'ਚ ਡੁੱਬਣ ਕਾਰਨ ਮੌਤ

Thursday, Jun 23, 2022 - 03:44 PM (IST)

ਬ੍ਰਿਟੇਨ ਤੋਂ ਆਈ ਦੁਖਦਾਇਕ ਖ਼ਬਰ: ਭਾਰਤੀ ਮੂਲ ਦੇ 13 ਸਾਲਾ ਮੁੰਡੇ ਦੀ ਨਦੀ 'ਚ ਡੁੱਬਣ ਕਾਰਨ ਮੌਤ

ਲੰਡਨ (ਏਜੰਸੀ)- ਬ੍ਰਿਟੇਨ ਦੇ ਵੇਲਜ਼ ਵਿਚ ਭਾਰਤੀ ਮੂਲ ਦੇ 13 ਸਾਲਾ ਮੁੰਡੇ ਦੀ ਨਦੀ ਵਿਚ ਨਹਾਉਂਦੇ ਸਮੇਂ ਡੁੱਬਣ ਕਾਰਨ ਮੌਤ ਹੋ ਗਈ। ਮ੍ਰਿਤਕ ਬੱਚੇ ਦੇ ਪਰਿਵਾਰ ਨੇ ਉਸ ਨੂੰ ਸ਼ਰਧਾਂਜਲੀ ਦਿੱਤੀ ਹੈ। ਆਰੀਅਨ ਘੋਨੀਆ ਮੰਗਲਵਾਰ ਨੂੰ ਕਾਰਡਿਫ ਦੀ ਟੈਫ ਨਦੀ ਵਿਚ ਲਾਪਤਾ ਹੋ ਗਿਆ ਸੀ। ਇਸ ਤੋਂ ਬਾਅਦ ਸਥਾਨਕ ਪੁਲਸ, ਫਾਇਰ ਬ੍ਰਿਗੇਡ ਕਰਮਚਾਰੀਆਂ ਅਤੇ ਕੋਸਟ ਗਾਰਡ ਹੈਲੀਕਾਪਟਰ ਰਾਹੀਂ ਉਸ ਦੀ ਭਾਲ ਵਿਚ ਜੁੱਟ ਗਏ ਸਨ। ਸਾਊਥ ਵੇਲਜ਼ ਪੁਲਸ ਨੇ ਕਿਹਾ ਕਿ ਬੱਚੇ ਨੂੰ ਲੱਭ ਲਿਆ ਗਿਆ ਸੀ, ਪਰ ਐਮਰਜੈਂਸੀ ਸੇਵਾਵਾਂ ਉਸ ਨੂੰ ਬਚਾਅ ਨਹੀਂ ਸਕੀਆਂ।

ਇਹ ਵੀ ਪੜ੍ਹੋ: ਸਿੰਗਾਪੁਰ 'ਚ ਭਾਰਤੀ ਨਾਲ ਵਾਪਰਿਆ ਹਾਦਸਾ, ਕਰੇਨ ਦੇ 2 ਹਿੱਸਿਆਂ 'ਚ ਦੱਬਣ ਕਾਰਨ ਹੋਈ ਮੌਤ

ਪਰਿਵਾਰ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਜਤਿੰਦਰ ਅਤੇ ਹਿਨਾ ਘੋਨੀਆ ਦੇ ਪੁੱਤਰ ਆਰੀਅਨ ਘੋਨੀਆ ਦੀ ਮੌਤ ਨਾਲ ਟੁੱਟ ਗਿਆ ਹੈ। ਬਿਆਨ ਮੁਤਾਬਕ, 'ਅਸੀਂ ਡੇਨਸਕੌਰਟ ਪ੍ਰਾਇਮਰੀ ਸਕੂਲ ਅਤੇ ਰੇਡੀਅਰ ਕੰਪਰੀਹੈਂਸਿਵ ਸਕੂਲ ਦੇ ਸੰਪਰਕ ਵਿਚ ਹਾਂ ਅਤੇ ਪੁਲਸ ਸਮੇਤ ਐਮਰਜੈਂਸੀ ਸੇਵਾਵਾਂ ਸਾਡੀ ਮਦਦ ਕਰ ਰਹੀਆਂ ਹਨ।' ਬਿਆਨ ਵਿਚ ਕਿਹਾ ਗਿਆ ਹੈ ਕਿ ਆਰੀਅਨ ਗਣਿਤ ਵਿਚ ਕਾਫ਼ੀ ਹੋਣਹਾਰ ਸੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਉਸ ਨੂੰ ਪਿਆਰ ਨਾਲ 'ਲਿਟਲ ਪ੍ਰੋਫੈਸਰ' ਕਹਿ ਕੇ ਬੁਲਾਉਂਦੇ ਸਨ। ਪੁਲਸ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਕਦੇ ਤੇਜ਼ ਦਰਦ ਨਾਲ ਕਰਾਹ ਉੱਠਦੇ ਸੀ ਡੈਨੀਅਲ, ਹੁਣ 3182 ਪੁਸ਼ਅਪਸ ਮਾਰ ਬਣਾਇਆ ਗਿਨੀਜ਼ ਵਰਲਡ ਰਿਕਾਰਡ


author

cherry

Content Editor

Related News