ਮਾਣ ਵਾਲੀ ਗੱਲ, ਦੱਖਣੀ ਅਫਰੀਕਾ ਦੀ ਸਰਵਉੱਚ ਨਿਆਂਇਕ ਬੈਂਚ ’ਚ ਨਿਯੁਕਤ ਹੋਏ ਭਾਰਤੀ ਮੂਲ ਦੇ ਜੱਜ

Saturday, Dec 25, 2021 - 11:52 AM (IST)

ਜੋਹਾਨਸਬਰਗ (ਭਾਸ਼ਾ) : ਭਾਰਤੀ ਮੂਲ ਦੇ ਨਾਰੰਦਰਨ ‘ਜੋਡੀ’ ਕੋਲਾਪਨ ਨੂੰ ਦੱਖਣੀ ਅਫਰੀਕਾ ਦੀ ਸਰਵਉੱਚ ਨਿਆਂਇਕ ਬੈਂਚ- ਸੰਵਿਧਾਨਕ ਅਦਾਲਤ ਵਿਚ ਨਿਯੁਕਤ ਕੀਤਾ ਗਿਆ ਹੈ। ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਨੇ ਸ਼ੁੱਕਰਵਾਰ ਨੂੰ 64 ਸਾਲਾ ਕੋਲਾਪਨ ਅਤੇ ਰਾਮਾਕਾ ਸਟੀਵਨ ਮਾਥੋਪੋ ਦੀ ਨਿਯੁਕਤ ਦਾ ਐਲਾਨ ਕੀਤਾ। ਉਨ੍ਹਾਂ ਨੂੰ ਜਨਤਕ ਇੰਟਰਵਿਊ ਦੀ ਲੰਬੀ ਪ੍ਰਕਿਰਿਆ ਦੇ ਬਾਅਦ ਸੰਵਿਧਾਨਕ ਬੈਂਚ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਬੈਂਚ ਵਿਚ 2 ਖਾਲ੍ਹੀ ਅਸਾਮੀਆਂ ਲਈ ਰਾਮਾਫੋਸਾ ਤੋਂ ਇਸ ਸਾਲ ਅਕਤੂਬਰ ਵਿਚ ਕੋਲਾਪਨ ਅਤੇ ਮਾਥੋਪੋ ਸਮੇਤ 5 ਉਮੀਦਵਾਰਾਂ ਦੇ ਨਾਮ ਦੀ ਸਿਫਾਰਿਸ਼ ਕੀਤੀ ਗਈ ਸੀ। ਕੋਲਾਪਨ ਅਤੇ ਮਾਥੋਪੋ 1 ਜਨਵਰੀ 2022 ਨੂੰ ਅਹੁਦਾ ਸੰਭਾਲਣਗੇ।

ਇਹ ਵੀ ਪੜ੍ਹੋ : ਪੇਸ਼ਾਵਰ ਹਾਈ ਕੋਰਟ ਦਾ ਵਿਵਾਦਤ ਫੈਸਲਾ, ‘ਸਿੱਖਾਂ ਨੂੰ ਕਿਹਾ, ਕਿਰਪਾਨ ਰੱਖਣੀ ਹੈ ਤਾਂ ਲਾਇਸੰਸ ਲਓ’

ਇਸ ਤੋਂ ਪਹਿਲਾਂ ਵੀ ਸੰਵਿਧਾਨਕ ਬੈਂਚ ਵਿਚ ਨਿਯੁਕਤੀ ਲਈ ਕੋਲਾਪਨ ਦਾ 2 ਵਾਰ ਇੰਟਰਵਿਊ ਹੋਇਆ ਸੀ ਪਰ ਉਹ ਇਸੇ ਸੰਸਥਾ ਦੇ ਕਾਰਜਕਾਰੀ ਜੱਜ ਵਲੋਂ 2 ਵਾਰ ਸੇਵਾਵਾਂ ਦੇਣ ਦੇ ਬਾਵਜੂਦ ਅਸਫ਼ਲ ਰਹੇ ਸਨ। ਰਾਸ਼ਟਰਪਤੀ ਦਫ਼ਤਰ ਨੇ ਕਿਹਾ ਕਿ ਕੋਲਾਪਨ ਅਤੇ ਮਾਥੋਪੋ ਦਾ ਕਾਨੂੰਨੀ ਪੇਸ਼ੇ ਅਤੇ ਨਿਆਂਪਾਲਿਕਾ ਵਿਚ ਸ਼ਾਨਦਾਰ ਕਰੀਅਰ ਰਿਹਾ ਹੈ। ਕੋਲਾਪਨ ਨੇ 1982 ਵਿਚ ਵਕਾਲਤ ਸ਼ੁਰੂ ਕੀਤੀ ਸੀ। ਉਨ੍ਹਾਂ ਨੇ 1997 ਵਿਚ ਦੱਖਣੀ ਅਫ਼ਰੀਕੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਕਮਿਸ਼ਨਰ ਦਾ ਅਹੁਦਾ ਸੰਭਾਲਿਆ ਅਤੇ 2002 ਤੋਂ 2009 ਤੱਕ 7 ਸਾਲ ਲਈ ਕਮਿਸ਼ਨ ਦੇ ਪ੍ਰਧਾਨ ਦੇ ਰੂਪ ਵਿਚ ਕੰਮ ਕੀਤਾ। ਉਨ੍ਹਾਂ ਨੂੰ ਅਪ੍ਰੈਲ 2016 ਵਿਚ ਦੱਖਣੀ ਅਫਰੀਕੀ ਕਾਨੂੰਨ ਸੁਧਾਰ ਕਮਿਸ਼ਨ ਦੇ ਪ੍ਰਧਾਨ ਦੇ ਰੂਪ ਵਿਚ ਨਿਯੁਕਤ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਇਮਰਾਨ ਨੇ ਦਿੱਤੀ ਭਾਰਤ ਦੀ ਮਿਸਾਲ, ਮੰਨਿਆ ਇਸ ਖੇਤਰ ’ਚ ਪਿੱਛੇ ਰਹਿ ਗਿਆ ਪਾਕਿਸਤਾਨ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News