ਮਾਣ ਦੀ ਗੱਲ: ਭਾਰਤੀ ਮੂਲ ਦੀ ਸ਼ਮਾ ਹਕੀਮ ਕੈਲੀਫੋਰਨੀਆ ’ਚ ਸਹਾਇਕ ਜੱਜ ਨਿਯੁਕਤ

03/01/2023 11:04:07 AM

ਹਿਊਸਟਨ (ਭਾਸ਼ਾ)- ਅਮਰੀਕੀ ਸੂਬੇ ਕੈਲੀਫੋਰਨੀਆ ਦੀ ਅਪੀਲੀ ਮਾਮਲਿਆਂ ਨਾਲ ਜੁੜੀ ਜ਼ਿਲ੍ਹਾ ਅਦਾਲਤ ਵਿਚ ਸਹਾਇਕ ਜੱਜ ਦੇ ਅਹੁਦੇ ’ਤੇ ਭਾਰਤੀ ਮੂਲ ਦੀ ਜੱਜ ਸ਼ਮਾ ਹਕੀਮ ਮੇਸੀਵਾਲਾ ਨੂੰ ਸਰਬਸੰਮਤੀ ਨਾਲ ਨਿਯੁਕਤ ਕੀਤਾ ਗਿਆ ਹੈ। ਕੈਲੀਫੋਰਨੀਆ ਦੀ ਜੁਡੀਸ਼ੀਅਲ ਕੌਂਸਲ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ, ਸੈਕਰਾਮੈਂਟੋ ਸ਼ਹਿਰ ਵਿੱਚ ਤੀਜੀ ਜ਼ਿਲ੍ਹਾ ਅਪੀਲੀ ਅਦਾਲਤ ਦੇ ਸਹਾਇਕ ਜੱਜ ਵਜੋਂ ਮੇਸੀਵਾਲਾ ਦੀ ਨਿਯੁਕਤੀ ਦੀ ਪੁਸ਼ਟੀ 14 ਫਰਵਰੀ ਨੂੰ ਕੈਲੀਫੋਰਨੀਆ ਦੀ ਸੁਪਰੀਮ ਕੋਰਟ ਦੀ ਚੀਫ਼ ਜਸਟਿਸ ਪੇਟ੍ਰੀਸੀਆ ਗਯੁਰੇਰੋ ਨੇ ਕੀਤੀ ਸੀ। 48 ਸਾਲਾ ਮੇਸੀਵਾਲਾ ਨੂੰ ਇਸ ਮਹੀਨੇ ਕੈਲੀਫੋਰਨੀਆ ਦੀ ਸੁਪਰੀਮ ਕੋਰਟ ਦੀ ਚੀਫ਼ ਜਸਟਿਸ ਪੇਟ੍ਰੀਸੀਆ ਗਯੁਰੇਰੋ ਨੇ ਅਹੁਦੇ ਦੀ ਸਹੁੰ ਚੁਕਾਈ। 

ਇਹ ਵੀ ਪੜ੍ਹੋ: ਗ੍ਰੀਸ ਤੋਂ ਵੱਡੀ ਖ਼ਬਰ: 2 ਰੇਲਾਂ ਦੀ ਭਿਆਨਕ ਟੱਕਰ 'ਚ 26 ਲੋਕਾਂ ਦੀ ਮੌਤ, 85 ਹੋਰ ਜ਼ਖ਼ਮੀ

ਬਿਆਨ ਵਿਚ ਕਿਹਾ ਗਿਆ, "ਜੱਜ ਮੇਸੀਵਾਲਾ ਦੇ ਨਾਮ ਦੀ ਪੁਸ਼ਟੀ ਤਿੰਨ ਮੈਂਬਰੀ ਕਮਿਸ਼ਨ ਵੱਲੋਂ ਸਰਬਸੰਮਤੀ ਨਾਲ ਕੀਤੀ ਗਈ ਵੋਟ ਵਿੱਚ ਹੋਈ, ਜਿਸ ਵਿੱਚ ਚੀਫ਼ ਜਸਟਿਸ ਗਯੁਰੇਰੋ, ਅਟਾਰਨੀ ਜਨਰਲ ਰੋਬ ਬੋਂਟਾ ਅਤੇ ਕਾਰਜਕਾਰੀ ਜੱਜ ਰੋਨਾਲਡ ਬੀ. ਰੋਬੀ ਸ਼ਾਮਲ ਹਨ।" ਜੱਜ ਮੇਸੀਵਾਲਾ ਹੁਣ ਦੇਸ਼ ਦੀ ਕਿਸੇ ਵੀ ਅਪੀਲੀ ਅਦਾਲਤ ਵਿਚ ਪਹਿਲੀ ਦੱਖਣੀ ਏਸ਼ੀਆਈ ਅਮਰੀਕੀ ਔਰਤ ਅਤੇ ਪਹਿਲੀ ਮੁਸਲਿਮ ਅਮਰੀਕੀ ਔਰਤ ਹੋਵੇਗੀ।

ਇਹ ਵੀ ਪੜ੍ਹੋ: ਬ੍ਰਿਟੇਨ 'ਚ ਵਿਆਹ ਨੂੰ ਲੈ ਕੇ ਨਵਾਂ ਕਾਨੂੰਨ ਲਾਗੂ, ਤੋੜਨ 'ਤੇ ਹੋਵੇਗੀ 7 ਸਾਲ ਦੀ ਜੇਲ੍ਹ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News