ਦੱਖਣੀ ਅਫ਼ਰੀਕਾ 'ਚ ਅਗਵਾ ਹੋਈ ਭਾਰਤੀ ਮੂਲ ਦੀ 8 ਸਾਲਾ ਬੱਚੀ ਸੁਰੱਖਿਅਤ ਘਰ ਪਰਤੀ

Wednesday, Nov 16, 2022 - 11:36 AM (IST)

ਦੱਖਣੀ ਅਫ਼ਰੀਕਾ 'ਚ ਅਗਵਾ ਹੋਈ ਭਾਰਤੀ ਮੂਲ ਦੀ 8 ਸਾਲਾ ਬੱਚੀ ਸੁਰੱਖਿਅਤ ਘਰ ਪਰਤੀ

ਜੋਹਾਨਸਬਰਗ (ਭਾਸ਼ਾ)- ਦੱਖਣੀ ਅਫਰੀਕਾ ਦੇ ਕੇਪਟਾਊਨ ਸ਼ਹਿਰ ਵਿੱਚ ਅਗਵਾ ਕੀਤੀ ਗਈ ਭਾਰਤੀ ਮੂਲ ਦੀ 8 ਸਾਲਾ ਬੱਚੀ ਸੁਰੱਖਿਅਤ ਆਪਣੇ ਪਰਿਵਾਰ ਕੋਲ ਵਾਪਸ ਆ ਗਈ ਹੈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਰਾਈਲੈਂਡਜ਼ ਪ੍ਰਾਇਮਰੀ ਸਕੂਲ ਦੀ ਵਿਦਿਆਰਥਣ ਅਬੀਰਾ ਡੇਖਤਾ ਨੂੰ 4 ਨਵੰਬਰ ਦੀ ਸਵੇਰ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ਦੀ ਸਕੂਲ ਬੱਸ ਤੋਂ ਉਸ ਸਮੇਂ ਅਗਵਾ ਕਰ ਲਿਆ ਜਦੋਂ ਉਹ ਕਿਸੇ ਹੋਰ ਵਿਦਿਆਰਥੀ ਦੀ ਉਡੀਕ ਕਰ ਰਹੀ ਸੀ। ਉਸ ਦੇ ਮਾਤਾ-ਪਿਤਾ ਕੁਝ ਸਾਲ ਪਹਿਲਾਂ ਭਾਰਤ ਤੋਂ ਕੇਪਟਾਊਨ ਆ ਕੇ ਵਸੇ ਹਨ। ਉਸਦੇ ਪਿਤਾ ਦੀ ਸ਼ਹਿਰ ਵਿੱਚ ਮੋਬਾਈਲ ਫੋਨ ਦੀ ਦੁਕਾਨ ਹੈ। ਦੱਖਣੀ ਅਫ਼ਰੀਕਾ ਦੀ ਪੁਲਸ ਸੇਵਾ ਨੇ ਡੇਖਤਾ ਦੀ ਸੁਰੱਖਿਅਤ ਉਸਦੇ ਪਰਿਵਾਰ ਕੋਲ ਵਾਪਸੀ ਦੀ ਪੁਸ਼ਟੀ ਕੀਤੀ ਹੈ।

ਇਹ ਵੀ ਪੜ੍ਹੋ: ਇੰਗਲੈਂਡ ਜਾਣ ਦੇ ਚਾਹਵਾਨ ਖਿੱਚ ਲੈਣ ਤਿਆਰੀ, PM ਰਿਸ਼ੀ ਸੁਨਕ ਨੇ ਭਾਰਤੀਆਂ ਲਈ ਕੀਤਾ ਵੱਡਾ ਐਲਾਨ

 

 

 


author

cherry

Content Editor

Related News