ਭਾਰਤੀ ਮੂਲ ਦੀ ਬੱਚੀ ਬਣੀ ਗਣਿਤ ਦੀ ਸਟਾਰ, ਮਿਲਣਗੇ 1 ਲੱਖ ਡਾਲਰ
Thursday, Nov 21, 2024 - 09:55 AM (IST)
ਨਿਊਯਾਰਕ (ਰਾਜ ਗੋਗਨਾ)- ਇਕ ਭਾਰਤੀ-ਗੁਜਰਾਤੀ ਵਿਦਿਆਰਥਣ ਦੀ ਅਮਰੀਕਾ ਵਿੱਚ ਕਿਸਮਤ ਚਮਕੀ ਹੈ। ਜੋ ਗਣਿਤ ਦੀ ਸਟਾਰ ਬਣ ਗਈ ਹੈ। ਹੁਣ ਉਸ ਨੂੰ ਇੱਕ ਲੱਖ ਡਾਲਰ ਦੀ ਰਾਸ਼ੀ ਮਿਲੇਗੀ। ਬੀਤੇ ਦਿਨ ਅਮਰੀਕਾ ਦੇ ਟੈਕਸਾਸ ਰਾਜ ਦੇ 30 ਵੱਖ-ਵੱਖ ਸਕੂਲਾਂ ਵਿੱਚੋਂ ਹੁਸ਼ਿਆਰ ਵਿਦਿਆਰਥੀਆਂ ਦੀ ਚੋਣ ਕੀਤੀ ਗਈ। ਜਿਸ ਵਿੱਚ 6 ਤੋਂ 10 ਸਾਲ ਦੀ ਉਮਰ ਦੇ ਬੱਚਿਆਂ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ ਜਿਸ ਜ਼ਰੀਏ ਉਹ ਆਪਣਾ ਕਰੀਅਰ ਬਣਾਉਣ ਲਈ ਵਿੱਤੀ ਅਤੇ ਹੋਰ ਸਹਾਇਤਾ ਪ੍ਰਾਪਤ ਕਰ ਸਕਦੇ ਹਨ।
ਇਸ ਪ੍ਰੋਗਰਾਮ ਤਹਿਤ ਇਕ ਭਾਰਤੀ-ਗੁਜਰਾਤੀ ਮੂਲ ਦੀ ਹਰੀਪ੍ਰਿਆ ਪਟੇਲ ਨਾਮੀਂ ਵਿਦਿਆਰਥਣ ਨੂੰ ਵੀ ਇਸ ਪ੍ਰੋਗਰਾਮ ਲਈ ਗਣਿਤ ਦੀ ਸਟਾਰ ਵਜੋਂ ਚੁਣਿਆ ਗਿਆ ਹੈ। ਜੋ ਅਗਲੇ ਦਸ ਸਾਲਾਂ ਤੱਕ ਵਿਸ਼ੇਸ਼ ਅਧਿਐਨਾਂ ਵਿੱਚ ਸਹਾਇਤਾ ਪ੍ਰਾਪਤ ਕਰਦੀ ਰਹੇਗੀ। ਅਮਰੀਕਾ ਵਿੱਚ ਤੀਜੀ ਜਮਾਤ ਵਿੱਚ ਪੜ੍ਹ ਰਹੀ ਗੁਜਰਾਤੀ ਵਿਦਿਆਰਥਣ ਨੇ ਇਕ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਜਿਸ ਦਾ ਨਾਂ ਹਰੀਪ੍ਰਿਆ ਪਟੇਲ ਹੈ।ਜਿਸ ਨੇ ਇੰਨੀ ਛੋਟੀ ਉਮਰ ਵਿੱਚ ਆਪਣੀ ਬੁੱਧੀ ਨਾਲ ਅਮਰੀਕਾ ਵਿੱਚ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ ਦੇ ਖੇਤਰ ਵਿੱਚ ਪੜ੍ਹਾਈ ਲਈ ਸਰੋਤ ਸਹਾਇਤਾ ਪ੍ਰਾਪਤ ਕੀਤੀ ਹੈ। ਇੰਨਾ ਹੀ ਨਹੀਂ ਹਿਊਸਟਨ 'ਚ ਗੁਜਰਾਤੀ ਮੂਲ ਦੀ ਹਰੀਪ੍ਰਿਆ ਪਟੇਲ ਨੇ 'ਨੈਸ਼ਨਲ ਮੈਥ ਸਟਾਰ 2024' ਦਾ ਖਿਤਾਬ ਵੀ ਹਾਸਲ ਕੀਤਾ ਹੈ। ਇਹ ਉਸਨੂੰ ਅਗਲੇ ਦਸ ਸਾਲਾਂ ਵਿੱਚ ਵਿਦਿਆਰਥੀ ਸਰੋਤਾਂ ਤੱਕ ਪਹੁੰਚ ਪ੍ਰ੍ਰਦਾਨ ਕਰਨ ਲਈ 100,000 ਲੱਖ ਡਾਲਰ ਤੱਕ ਦੀ ਸਹਾਇਤਾ ਪ੍ਰਦਾਨ ਕਰੇਗੀ।
ਪੜ੍ਹੋ ਇਹ ਅਹਿਮ ਖ਼ਬਰ-Canada 'ਚ ਬੱਚਿਆਂ ਦੀ ਗ਼ਰੀਬੀ ਦਰ 'ਚ ਵਾਧਾ, ਹੈਰਾਨ ਕਰਨ ਵਾਲੇ ਅੰਕੜੇ ਆਏ ਸਾਹਮਣੇ
ਟੈਕਸਾਸ ਰਾਜ ਦੇ ਹਿਊਸਟਨ ਵਿੱਚ ਲੋਨ ਸਟਾਰ ਔਨਲਾਈਨ ਅਕੈਡਮੀ (ਐਲ.ਐਸ.ਓ.ਏ) ਨੇ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਸੀ। ਜਿਸ ਵਿੱਚ ਟੈਕਸਾਸ ਦੇ 61 ਹੋਰ ਵਿਦਿਆਰਥੀਆਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ ਵਿੱਚ ਤੀਜੀ ਜਮਾਤ ਵਿੱਚ ਪੜ੍ਹ ਰਹੀ ਭਾਰਤੀ- ਗੁਜਰਾਤੀ ਹਰੀਪ੍ਰਿਆ ਪਟੇਲ ਵੀ ਸ਼ਾਮਲ ਹੋਈ ਸੀ। ਇਸ ਪ੍ਰੋਗਰਾਮ ਤਹਿਤ ਅਮਰੀਕਾ ਵਿਚ ਭਵਿੱਖ ਦੇ ਗਣਿਤ ਵਿਗਿਆਨੀਆਂ, ਵਿਗਿਆਨੀਆਂ ਅਤੇ ਇੰਜੀਨੀਅਰਾਂ ਦੀ ਚੋਣ ਕੀਤੀ ਜਾਣੀ ਸੀ। ਉਹ ਖਾਸ ਤੌਰ 'ਤੇ ਉਨ੍ਹਾਂ ਵਿਦਿਆਰਥੀਆਂ ਦੀ ਮਦਦ ਕਰਨਗੇ ਜਿਨ੍ਹਾਂ ਦੀ ਅਮਰੀਕਾ ਦੇ ਖੇਤਰਾਂ ਦੀ ਮਜ਼ਬੂਤ ਪਕੜ ਹੈ। ਅਜਿਹੇ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਇਸ ਨਾਲ ਸਬੰਧਤ ਸਾਰੇ ਸਾਧਨਾਂ ਦੀ ਮਦਦ ਕੀਤੀ ਜਾਦੀ ਹੈ। ਅਗਲੇ ਦਸ ਸਾਲਾਂ ਲਈ ਇਨ੍ਹਾਂ ਸਾਰੇ ਚੁਣੇ ਗਏ ਵਿਦਿਆਰਥੀਆਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਅਤੇ ਭਵਿੱਖ ਦੇ ਗਣਿਤ ਦੇ ਸਟਾਰ ਜਾਂ ਅਧਿਐਨ ਦੇ ਮਾਹਿਰ ਬਣਾਇਆ ਜਾਵੇਗਾ।
ਇਸ ਦੌਰਾਨ ਬੋਧਾਤਮਕ ਸਮਰੱਥਾ ਦਾ ਟੈਸਟ ਵੀ ਲਿਆ ਗਿਆ। ਜਿਸ ਵਿੱਚ 8 ਸਾਲਾ ਦੀ ਭਾਰਤੀ-ਗੁਜਰਾਤੀ ਹਰੀਪ੍ਰਿਆ ਪਟੇਲ ਨਾਮੀਂ ਵਿਦਿਆਰਥਣ ਨੇ ਗਣਿਤ ਵਿੱਚ ਸ਼ਾਨਦਾਰ ਅੰਕ ਹਾਸਲ ਕੀਤੇ। ਉਸਨੇ ਕੁਆਂਟੀਟੇਟਿਵ ਅਤੇ ਨਾਨ ਵਰਬਲ ਸੈਕਸ਼ਨ ਵਿੱਚ 99 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ। ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਪੜ੍ਹਾਈ ਦੀ ਉਤਸੁਕਤਾ ਅਤੇ ਕਿਸ ਖੇਤਰ ਵਿੱਚ ਅੱਗੇ ਵਧਣ ਦੀ ਸਿਖਲਾਈ ਦਿੱਤੀ ਜਾਵੇਗੀ।ਇਸ ਦੌਰਾਨ ਹਰੀਪ੍ਰਿਆ ਪਟੇਲ ਨੂੰ ਇੱਕ ਦਹਾਕੇ ਲਈ ਉੱਨਤ ਕੋਰਸਵਰਕ, ਸਾਰੇ ਪਾਠਕ੍ਰਮ ਤੱਕ ਪਹੁੰਚ, ਪੇਸ਼ੇਵਰ ਗਣਿਤ ਸੰਬੰਧੀ ਸਮੱਸਿਆ ਹੱਲ ਕਰਨ ਵਿੱਚ ਮਦਦ, ਸਲਾਹਕਾਰਾਂ ਦੁਆਰਾ ਨਿਰੰਤਰ ਮਾਰਗਦਰਸ਼ਨ, ਸਮਰ ਕੈਂਪ ਦੀ ਮੁਹਾਰਤ, ਬੱਚਿਆਂ ਨੂੰ ਅੱਗੇ ਵਧਾਉਣ ਲਈ ਪਰਿਵਾਰਾਂ ਲਈ ਮਾਰਗਦਰਸ਼ਨ, ਕਮਿਊਨਿਟੀ ਸਮਾਗਮ, ਵਿੱਤੀ ਸਹਾਇਤਾ ਅਤੇ ਵਿਸ਼ੇਸ਼ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਕਾਰਜਕਾਰੀ ਨਿਰਦੇਸ਼ਕ ਚੇਲ ਹਾਈਮਜ਼ ਨੇ ਕਿਹਾ ਕਿ ਹਰੀਪ੍ਰਿਆ ਪਟੇਲ ਆਪਣੀ ਕਲਾਸ ਦੀ ਸਭ ਤੋਂ ਹੁਸ਼ਿਆਰ ਵਿਦਿਆਰਥਣ ਹੈ। ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਉਹ ਸਾਡੇ ਸਕੂਲ ਦੀ ਨੁਮਾਇੰਦਗੀ ਕਰਦੀ ਹੈ। ਇਸ ਨਾਲ ਹਰੀਪ੍ਰਿਆ ਪਟੇਲ ਨੂੰ ਉਸ ਦੇ ਕਰੀਅਰ ਨੂੰ ਅੱਗੇ ਵਧਾਉਣ ਵਿੱਚ ਬਹੁਤ ਮਦਦ ਮਿਲੇਗੀ ਅਤੇ ਉਸਦੇ ਉੱਜਵਲ ਭਵਿੱਖ ਲਈ ਦਰਵਾਜ਼ੇ ਵੀ ਖੁੱਲਣਗੇ। ਉਸ ਨੂੰ ਲੋੜੀਂਦੇ ਸਾਰੇ ਸਾਧਨ ਵੀ ਮੁਹੱਈਆ ਕਰਵਾਏ ਜਾਣਗੇ ਅਤੇ ਪਰਿਵਾਰ ਨੂੰ ਵਿਸ਼ੇਸ਼ ਕਾਊਂਸਲਿੰਗ ਵੀ ਦਿੱਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।