11 ਮਾਰਚ ਨੂੰ ਬਿ੍ਰਟੇਨ ਦਾ ਬਜਟ ਪੇਸ਼ ਕਰਨਗੇ ਭਾਰਤੀ ਮੂਲ ਦੇ ਵਿੱਤ ਮੰਤਰੀ ਰਿਸ਼ੀ

Wednesday, Feb 19, 2020 - 11:54 PM (IST)

11 ਮਾਰਚ ਨੂੰ ਬਿ੍ਰਟੇਨ ਦਾ ਬਜਟ ਪੇਸ਼ ਕਰਨਗੇ ਭਾਰਤੀ ਮੂਲ ਦੇ ਵਿੱਤ ਮੰਤਰੀ ਰਿਸ਼ੀ

ਲੰਡਨ - ਬਿ੍ਰਟੇਨ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਨੇ ਮੰਗਲਵਾਰ ਨੂੰ ਆਖਿਆ ਕਿ ਸਰਕਾਰ ਪਹਿਲਾ ਐਲਾਨੇ ਪ੍ਰੋਗਰਾਮ ਮੁਤਾਬਕ 11 ਮਾਰਚ ਨੂੰ ਬਜਟ ਪੇਸ਼ ਕਰੇਗੀ। ਬੀਤੇ ਹਫਤੇ ਅਜਿਹਾ ਮੰਨਿਆ ਦਾ ਰਿਹਾ ਸੀ ਕਿ ਬਜਟ ਪੇਸ਼ ਕਰਨ ਵਿਚ ਇਸ ਵਾਰ ਥੋਡ਼ੀ ਦੇਰ ਹੋ ਸਕਦੀ ਹੈ ਕਿਉਂਕਿ ਪਾਕਿਸਤਾਨੀ ਮੂਲ ਦੇ ਸਾਜਿਦ ਜਾਵਿਦ ਨੇ ਅਚਾਨਕ ਅਸਤੀਫਾ ਦੇ ਦਿੱਤਾ ਸੀ। ਜਿਸ ਤੋਂ ਬਾਅਦ 39 ਸਾਲਾ ਸੁਨਕ ਨੇ ਉਨ੍ਹਾਂ ਦੀ ਥਾਂ ਲਈ ਪਰ ਹੁਣ ਪਹਿਲਾਂ ਤੋਂ ਨਿਰਧਾਰਤ 11 ਮਾਰਚ ਨੂੰ ਹੀ ਬਜਟ ਪੇਸ਼ ਹੋਵੇਗਾ।

ਦੱਸ ਦਈਏ ਕਿ ਸੁਨਕ ਭਾਰਤੀ ਮੂਲ ਦੇ ਹਨ ਅਤੇ ਇੰਫੋਸਿਸ ਦੇ ਸਹਿ-ਸੰਸਥਾਪਕ ਨਾਰਾਇਣ ਮੂਰਤੀ ਦੇ ਦਾਮਾਦ ਹਨ। ਸੁਨਕ ਨੇ ਟਵੀਟ ਹੋਏ ਆਖਿਆ ਕਿ ਉਹ ਬਜਟ ਦੀ ਤਿਆਰੀ ਵਿਚ ਲੱਗੇ ਹੋਏ ਹਨ ਅਤੇ ਦਸੰਬਰ ਵਿਚ ਆਮ ਚੋਣਾਂ ਤੋਂ ਪਹਿਲਾਂ ਜੋ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਅਗਵਾਈ ਵਿਚ ਕੰਜ਼ਰਵੇਟਿਵ ਪਾਰਟੀ ਨੇ ਵਾਅਦੇ ਕੀਤੇ ਗਏ ਸਨ, ਉਸ ਨੂੰ ਪੂਰਾ ਕਰਨਗੇ। ਇਸ ਗੱਲ ਦੀ ਅਫਵਾਹ ਸੀ ਕਿ ਪ੍ਰਧਾਨ ਮੰਤਰੀ ਬੋਰਿਸ ਦੇ ਸੀਨੀਅਰ ਸਲਾਹਕਾਰ ਡੋਮਨਿਅਕ ਕਿਊਮਿੰਗਸ ਅਤੇ ਜਾਵਿਦ ਵਿਚਾਲੇ ਮਤਭੇਦ ਦੇ ਚੱਲਦੇ ਉਨ੍ਹਾਂ ਨੇ ਅਸਤੀਫਾ ਦਿੱਤਾ ਸੀ।

ਸੁਨਕ ਨੇ ਦੇਸ਼ ਨੂੰ ਸਮਰੱਥਾ ਮੁਤਾਬਕ ਅੱਗੇ ਵਧਾਉਣ ਅਤੇ ਵੋਟਰਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ। ਇਸ ਤੋਂ ਪਹਿਲਾਂ ਪਰਿਵਹਨ ਸਕੱਤਰ ਗ੍ਰਾਂਟ ਸ਼ਾਪਸ ਨੇ ਆਖਿਆ ਸੀ ਕਿ ਬਜਟ ਲਈ ਸੁਨਕ ਨੂੰ ਥੋਡ਼ਾ ਸਮਾਂ ਚਾਹੀਦਾ ਹੈ। ਉਨ੍ਹਾਂ ਨੇ ਬੀ. ਬੀ. ਸੀ. ਨਾਲ ਗੱਲਬਾਤ ਦੌਰਾਨ ਆਖਿਆ ਸੀ ਕਿ ਉਨ੍ਹਾਂ ਨੂੰ ਉਸ ਅਹੁਦੇ 'ਤੇ ਆਏ ਹੋਏ ਕੁਝ ਦਿਨ ਹੋਏ ਹਨ। ਚਲੋ ਉਨ੍ਹਾਂ ਨੂੰ ਤਰੀਕ 'ਤੇ ਫੈਸਲਾ ਕਰਨ ਲਈ ਥੋਡ਼ੇ ਦਿਨ ਹੋਰ ਦੇਣ। ਦੱਸ ਦਈਏ ਕਿ ਜੁਲਾਈ 2019 ਵਿਚ ਸੁਨਕ ਨੂੰ ਵਿੱਤ ਮੰਤਰਾਲੇ ਦੇ ਮੁੱਖ ਸਕੱਤਰ ਦੇ ਰੂਪ ਵਿਚ ਚੁਣਿਆ ਗਿਆ ਸੀ। ਇਸ ਤੋਂ ਪਹਿਲਾਂ ਉਹ ਜਨਵਰੀ 2018 ਤੋਂ ਜੁਲਾਈ 2019 ਤੱਕ ਆਵਾਸ, ਭਾਈਚਾਰੇ ਅਤੇ ਸਥਾਨਕ ਸਰਕਾਰ ਮੰਤਰਾਲੇ ਵਿਚ ਸੰਸਦੀ ਅਵਰ ਸਕੱਤਰ ਸਨ।

ਉਹ ਸਾਲ 2015 ਤੋਂ ਯਾਰਕਸ਼ਰ ਦੇ ਰਿਚਮੰਡ ਤੋਂ ਕੰਜ਼ਰਵੇਟਿਵ ਸੰਸਦ ਮੈਂਬਰ ਹਨ। ਉਥੇ ਪ੍ਰਧਾਨ ਮੰਤਰੀ ਥੈਰੇਸਾ ਮੇਅ ਦੇ ਬ੍ਰੈਗਜ਼ਿਟ ਸੌਦੇ ਦੌਰਾਨ ਉਨ੍ਹਾਂ ਨੂੰ ਤਿੰਨਾ ਵਾਰ ਵੋਟਿੰਗ ਕੀਤੀ ਸੀ ਅਤੇ ਉਹ ਬੋਰਿਸ ਜਾਨਸਨ ਦੇ ਸ਼ੁਰੂਆਤੀ ਸਮਰਥਕਾਂ ਵਿਚ ਸ਼ਾਮਲ ਹਨ, ਜੋ ਕਈ ਵਾਰ ਉਨ੍ਹਾਂ ਦੇ ਸਮਰਥਕ ਦੇ ਤੌਰ 'ਤੇ ਮੀਡੀਆ ਵਿਚ ਵੀ ਨਜ਼ਰ ਆਏ ਹਨ। ਟਾਈਮਸ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਤੇ ਸੁਨਕ ਬਜਟ 'ਤੇ ਚਰਚਾ ਕਰਨ ਲਈ ਮੁਲਾਕਾਤ ਕਰਨਗੇ।


author

Khushdeep Jassi

Content Editor

Related News