ਭਾਰਤੀ ਮੂਲ ਦੀ ਡਾਕਟਰ ਬੱਚੀ ਲਈ ਬਣੀ 'ਸੁਪਰਹੀਰੋ', ਦਿੱਤੀ ਆਪਣੀ ਕਿਡਨੀ

12/16/2019 7:14:43 PM

ਲੰਡਨ (ਭਾਸ਼ਾ)- ਬ੍ਰਿਟੇਨ ਵਿਚ ਭਾਰਤੀ ਮੂਲ ਦੀ ਇਕ ਰੇਡੀਓਗ੍ਰਾਫਰ ਇਕ ਦੋ ਸਾਲ ਦੀ ਬੱਚੀ ਲਈ ਜੀਵਨਦਾਤਾ ਸਾਬਿਤ ਹੋਈ। ਇੰਗਲੈਂਡ ਦੇ ਉੱਤਰ-ਪੱਛਮੀ ਵਿਚ ਟੀਚਿੰਗ ਹਸਪਤਾਲ ਵਿਚ ਕੰਮ ਕਰਨ ਵਾਲੀ ਸੁਰਿੰਦਰ ਸੱਪਲ ਨਾਂ ਦੀ ਰੇਡੀਓਗ੍ਰਫਰ ਨੇ ਦੋ ਸਾਲ ਦੀ ਬੱਚੀ ਨੂੰ ਆਪਣੀ ਕਿਡਨੀ ਦਾਨ ਦੇ ਕੇ ਉਸ ਦੀ ਜਾਨ ਬਚਾ ਲਈ। ਸੱਪਲ ਨੇ ਸੋਸ਼ਲ ਮੀਡੀਆ 'ਤੇ 'ਹੋਪ ਫਾਰ ਅਨਾਇਆ' ਨਾਂ ਦੀ ਮੁਹਿੰਮ ਨੂੰ ਦੇਖਦੇ ਹੋਏ ਦੋ ਸਾਲਾ ਅਨਾਇਆ ਕੰਡੋਲਾ ਨੂੰ ਆਪਣੀ ਕਿਡਨੀ ਦੇਣ ਦਾ ਫੈਸਲਾ ਕੀਤਾ। ਅਨਾਇਆ ਦੇ ਪਰਿਵਾਰ ਵਾਲੇ ਸੁਰਿੰਦਰ ਨੂੰ ਅਨਾਇਆ ਲਈ 'ਸੁਪਰਹੀਰੋ' ਮੰਨ ਰਹੇ ਹਨ। ਅਨਾਇਆ ਦੋ ਆਮ ਸਾਈਜ਼ ਦੀਆਂ ਕਿਡਨੀਆਂ ਅਤੇ ਜਿਗਰ ਦੇ ਨਾਲ ਸਮੇਂ ਤੋਂ ਪਹਿਲਾਂ ਪੈਦਾ ਹੋਈ ਸੀ। ਜਮਨ ਦੇ ਸਮੇਂ ਉਸ ਦੇ ਫੇਫੜੇ ਅਵਿਕਸਿਤ ਸਨ। ਜਨਮ ਦੇ ਸਮੇਂ ਹੀ ਉਸ ਦੀਆਂ ਕਿਡਨੀਆਂ ਕੱਢ ਦਿੱਤੀਆਂ ਗਈਆਂ ਸਨ ਜਿਸ ਤੋਂ ਬਾਅਦ ਉਸ ਨੂੰ ਰੋਜ਼ 10-12 ਘੰਟੇ ਤੱਕ ਡਾਇਲਸਿਸ 'ਤੇ ਰੱਖਿਆ ਜਾਂਦਾ ਸੀ ਤਾਂਜੋ ਉਹ ਜ਼ਿੰਦਾ ਰਹਿ ਸਕੇ। ਜਨਮ ਦੇ ਸਮੇਂ ਉਸ ਦਾ ਭਾਰ ਸਿਰਫ ਡੇਢ ਕਿੱਲੋ ਸੀ। ਉਸ ਨੂੰ ਕਿਸੇ ਜੀਵਤ ਵਿਅਕਤੀ ਦੀ ਕਿਡਨੀ ਦੀ ਲੋੜ ਸੀ ਕਿਉਂਕਿ ਇਕ ਤੰਦੁਰਸਤ ਵਿਅਕਤੀ ਇਕ ਕਿਡਨੀ ਨਾਲ ਆਮ ਜੀਵਨ ਜੀਅ ਸਕਦਾ ਹੈ।


Sunny Mehra

Content Editor

Related News