ਯੂਕੇ ''ਚ ਭਾਰਤੀ ਮੂਲ ਦੇ ਡਾਕਟਰ ਨੂੰ ਜਿਣਸੀ ਸ਼ੋਸ਼ਣ ਦੇ ਮਾਮਲੇ ''ਚ 4 ਸਾਲ ਜੇਲ੍ਹ
Thursday, Jun 16, 2022 - 11:19 AM (IST)
ਲੰਡਨ (ਬਿਊਰੋ): ਯੂਕੇ ਵਿਚ ਭਾਰਤੀ ਮੂਲ ਦੇ ਇੱਕ ਡਾਕਟਰ ਨੂੰ ਬੁੱਧਵਾਰ ਨੂੰ ਸਕਾਟਲੈਂਡ ਦੀ ਇੱਕ ਅਦਾਲਤ ਨੇ ਤਿੰਨ ਸਾਲ ਪਹਿਲਾਂ ਇੱਕ ਔਰਤ ਦੇ ਨਾਲ ਗੰਭੀਰ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਜੱਜਾਂ ਦੁਆਰਾ ਦੋਸ਼ੀ ਪਾਏ ਜਾਣ ਤੋਂ ਬਾਅਦ ਚਾਰ ਸਾਲ ਕੈਦ ਦੀ ਸਜ਼ਾ ਸੁਣਾਈ।ਮਨੇਸ਼ ਗਿੱਲ (39) ਨੂੰ ਪਿਛਲੇ ਮਹੀਨੇ ਐਡਿਨਬਰਗ ਵਿੱਚ ਹਾਈ ਕੋਰਟ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਉਸੇ ਅਦਾਲਤ ਵਿਚ ਉਸ ਦੇ ਵਿਵਹਾਰ ਨੂੰ ਸਕਾਟਲੈਂਡ ਦੀ ਪੁਲਸ ਨੇ ਇਸ ਹਫ਼ਤੇ "ਭਿਆਨਕ ਵਿਵਹਾਰ" ਵਜੋਂ ਵਰਣਿਤ ਕੀਤਾ ਸੀ। ਅਦਾਲਤ ਨੇ ਸੁਣਿਆ ਕਿ ਕਿਵੇਂ ਵਿਆਹੁਤਾ ਜਨਰਲ ਪ੍ਰੈਕਟੀਸ਼ਨਰ (ਜੀਪੀ) ਨੇ ਆਨਲਾਈਨ ਡੇਟਿੰਗ ਐਪ ਟਿੰਡਰ 'ਤੇ "ਮਾਈਕ" ਵਜੋਂ ਪੇਸ਼ ਕੀਤਾ ਅਤੇ ਸਟਰਲਿੰਗ ਦੇ ਇੱਕ ਹੋਟਲ ਵਿੱਚ ਪੀੜਤ ਨੂੰ ਮਿਲਣ ਦਾ ਪ੍ਰਬੰਧ ਕੀਤਾ, ਜਿੱਥੇ ਦਸੰਬਰ 2018 ਵਿੱਚ ਹਮਲਾ ਹੋਇਆ ਸੀ।
ਪੁਲਸ ਸਕਾਟਲੈਂਡ ਦੀ ਪਬਲਿਕ ਪ੍ਰੋਟੈਕਸ਼ਨ ਯੂਨਿਟ ਦੇ ਡਿਟੈਕਟਿਵ ਇੰਸਪੈਕਟਰ ਫੋਰਬਸ ਵਿਲਸਨ ਨੇ ਕਿਹਾ ਕਿ ਗਿੱਲ ਨੂੰ ਦੋਸ਼ੀ ਠਹਿਰਾਉਣ ਅਤੇ ਸਜ਼ਾ ਸੁਣਾਏ ਜਾਣ ਨਾਲ ਜਿਨਸੀ ਅਪਰਾਧਾਂ ਦੇ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਸਪੱਸ਼ਟ ਸੰਦੇਸ਼ ਮਿਲਦਾ ਹੈ, ਤੁਹਾਨੂੰ ਨਿਆਂ ਦੇ ਘੇਰੇ ਵਿੱਚ ਲਿਆਂਦਾ ਜਾਵੇਗਾ। ਵਿਲਸਨ ਨੇ ਕਿਹਾ ਕਿ ਗਿੱਲ ਨੂੰ ਹੁਣ ਆਪਣੇ ਭਿਆਨਕ ਵਿਵਹਾਰ ਦੇ ਨਤੀਜੇ ਭੁਗਤਣੇ ਪੈਣਗੇ। ਪੀੜਤਾ ਨੇ ਅੱਗੇ ਆਉਣ ਅਤੇ ਆਪਣੀ ਕਹਾਣੀ ਦੱਸਣ ਵਿੱਚ ਬਹੁਤ ਬਹਾਦਰੀ ਦਿਖਾਈ ਹੈ ਅਤੇ ਮੈਂ ਸਾਡੀ ਜਾਂਚ ਦੌਰਾਨ ਉਸਦੀ ਸਹਾਇਤਾ ਲਈ ਉਸਦਾ ਧੰਨਵਾਦ ਕਰਨਾ ਚਾਹਾਂਗਾ। ਮੈਨੂੰ ਉਮੀਦ ਹੈ ਕਿ ਅੱਜ ਦਾ ਨਤੀਜਾ ਉਸਨੂੰ ਕੁਝ ਹੱਦ ਰਾਹਤ ਦੇਵੇਗਾ।
ਪੜ੍ਹੋ ਇਹ ਅਹਿਮ ਖ਼ਬਰ - ਕੈਲੀਫੋਰਨੀਆ ਸੂਬੇ ਦੇ ਸਿਟੀ ਸੈਕਰਾਮੈਂਟੋ ਦੇ ਨਵੇਂ ਚੁਣੇ ਗਏ ਡਿਸਟ੍ਰਿਕ ਅਟਾਰਨੀ ਤੀਨ ਹੋਅ ਵੱਲੋਂ 'ਸਿੱਖਾਂ' ਦੀ ਤਾਰੀਫ਼
ਵਿਲਸਨ ਮੁਤਾਬਕ ਅਸੀਂ ਜਿਨਸੀ ਸ਼ੋਸ਼ਣ ਨਾਲ ਨਜਿੱਠਣ ਲਈ ਵਚਨਬੱਧ ਰਹਿੰਦੇ ਹਾਂ, ਸਾਡੇ ਕੋਲ ਵਿਸ਼ੇਸ਼ ਤੌਰ 'ਤੇ ਸਿਖਲਾਈ ਪ੍ਰਾਪਤ ਅਧਿਕਾਰੀ ਹਨ ਅਤੇ ਪੀੜਤਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਭਾਈਵਾਲਾਂ ਨਾਲ ਕੰਮ ਕਰਦੇ ਹਾਂ। ਉਸਨੇ ਅੱਗੇ ਕਿਹਾ ਕਿ ਮੈਂ ਕਿਸੇ ਨੂੰ ਵੀ ਕਿਸੇ ਵੀ ਰੂਪ ਵਿੱਚ ਜਿਨਸੀ ਸ਼ੋਸ਼ਣ ਦੀ ਰਿਪੋਰਟ ਕਰਨ ਲਈ ਉਤਸ਼ਾਹਿਤ ਕਰਾਂਗਾ, ਕਿਉਂਕਿ ਸਾਰੀਆਂ ਰਿਪੋਰਟਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇਗੀ।ਉੱਧਰ ਐਡਿਨਬਰਗ ਸਥਿਤ ਤਿੰਨ ਬੱਚਿਆਂ ਦੇ ਪਿਤਾ ਗਿੱਲ ਨੇ ਦਾਅਵਾ ਕੀਤਾ ਸੀ ਕਿ ਸੈਕਸ ਸਹਿਮਤੀ ਨਾਲ ਹੋਇਆ ਸੀ। ਜਿਊਰੀ ਨੇ ਉਸ ਨੂੰ ਸੈਕਸ ਅਪਰਾਧ ਕਰਨ ਲਈ ਦੋਸ਼ੀ ਠਹਿਰਾਇਆ ਜਦੋਂ ਪੀੜਤਾ ਸਹਿਮਤੀ ਦੇਣ ਜਾਂ ਰੋਕਣ ਵਿੱਚ ਅਸਮਰੱਥ ਸੀ। ਉਸ ਦੇ ਚਾਲ-ਚਲਣ ਦੀ ਨਿਗਰਾਨੀ ਕਰਨ ਲਈ ਉਸ ਨੂੰ ਸੈਕਸ ਅਪਰਾਧੀਆਂ ਦੇ ਰਜਿਸਟਰ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ।