ਬ੍ਰਿਟੇਨ ’ਚ ਭਾਰਤੀ ਮੂਲ ਦੇ ਭਰਾਵਾਂ ਦਾ ਨੇਕ ਉਪਰਾਲਾ, ‘ਕਬਾਬ ਵਿਦ ਵੈਕਸੀਨ’ ਸੇਵਾ ਦੀ ਕੀਤੀ ਸ਼ੁਰੂਆਤ
Saturday, Jan 22, 2022 - 12:40 PM (IST)
ਲੰਡਨ (ਭਾਸ਼ਾ)- ਭਾਰਤੀ ਮੂਲ ਦੇ 2 ਕੈਮਿਸਟ ਭਰਾਵਾਂ ਨੇ ਆਪਣੇ ਰੈਸਟੋਰੈਂਟ ਦੇ ਕਾਰੋਬਾਰ ਦੀ ਵਰਤੋਂ ਕੋਵਿਡ ਰੋਕੂ ਵੈਕਸੀਨ ਦੇਣ ਲਈ ਕੀਤੀ ਹੈ, ਜਿਸ ਤਹਿਤ ਉਨ੍ਹਾਂ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਦੱਖਣ-ਪੂਰਬੀ ਇੰਗਲੈਂਡ ਦੇ ਕੈਂਟ ਵਿਚ ‘ਕਬਾਬ ਵਿਦ ਵੈਕਸੀਨ’ ਸੇਵਾ ਦੀ ਸ਼ੁਰੂਆਤ ਕੀਤੀ ਹੈ। ਰਾਓ ਅਤੇ ਰਾਜ ਚੋਪੜਾ ਦਾ ਗ੍ਰੇਵਸੈਂਡ ਵਿਚ ਇਕ ਪ੍ਰਸਿੱਧ ਪੰਜਾਬੀ ਰੈਸਟੋਰੈਂਟ ਹੈ, ਜਿੱਥੇ ਉਹਨਾਂ ਨੇ ਇਕ ਟੀਕਾਕਰਨ ਕੇਂਦਰ ਸਥਾਪਤ ਕੀਤਾ ਹੈ।
ਇਹ ਵੀ ਪੜ੍ਹੋ: ਕੈਨੇਡਾ 'ਚ ਪੰਜਾਬੀ ਨੌਜਵਾਨ ਉਤਪੀੜਨ ਦੇ 6 ਮਾਮਲਿਆਂ 'ਚ ਦੋਸ਼ੀ ਕਰਾਰ, ਭਾਰਤ ਕੀਤਾ ਜਾ ਸਕਦੈ ਡਿਪੋਰਟ
ਪਿਛਲੇ ਸਾਲ ਚੋਪੜਾ ਭਰਾਵਾਂ ਦੇ ਪਿਤਾ ਕੋਵਿਡ ਨਾਲ ਬੀਮਾਰ ਹੋ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਇਹ ਪਹਿਲ ਕੀਤੀ। ਉਹ ਉਨ੍ਹਾਂ ਹਜ਼ਾਰਾਂ ਲੋਕਾਂ ਵਿਚੋਂ ਹਨ, ਜਿਨ੍ਹਾਂ ਨੇ ਨੈਸ਼ਨਲ ਹੈਲਥ ਸਰਵਿਸ (ਐਨ.ਐਚ.ਐਸ.) ਪ੍ਰੋਗਰਾਮ ਵਿਚ ਸਵੈ ਇੱਛਾ ਨਾਲ ਹਿੱਸਾ ਲਿਆ। ਉਨ੍ਹਾਂ ਨੂੰ ਉਮੀਦ ਹੈ ਕਿ ਲੋਕ ਭਾਰਤੀ ਭੋਜਨ ਦਾ ਆਨੰਦ ਲੈਣ ਦੇ ਨਾਲ ਹੀ ਟੀਕਾਕਰਨ ਲਈ ਵੀ ਆਕਰਸ਼ਿਤ ਹੋਣਗੇ। ਚੋਪੜਾ ਭਰਾਵਾਂ ਨੇ ਸ਼ੁੱਕਰਵਾਰ ਨੂੰ ਕਿਹਾ, ‘ਪਿਛਲੇ ਸਾਲ ਸਾਡੇ ਪਿਤਾ ਕੋਰੋਨਾ ਨਾਲ ਪੀੜਤ ਪਾਏ ਗਏ ਸਨ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਸਾਨੂੰ ਕਿਹਾ ਕਿ ਅਸੀਂ ਕੁੱਝ ਸਮੇਂ ਲਈ ਆਪਣੀ ਦਵਾਈ ਦੀ ਦੁਕਾਨ ਨੂੰ ਬੰਦ ਕਰ ਦੇਈਏ ਅਤੇ ਐਨ.ਐਚ.ਐਸ. ਦੇ ਟੀਕਾਕਰਨ ਮੁਹਿੰਮ ਵਿਚ ਹਿੱਸਾ ਲਈਏ।’
ਇਹ ਵੀ ਪੜ੍ਹੋ: ਆਸਟ੍ਰੇਲੀਆ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਲਈ ਖ਼ੁਸ਼ਖ਼ਬਰੀ, ਸਰਕਾਰ ਨੇ ਕੀਤੇ ਇਹ ਬਦਲਾਅ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।