ਅਮਰੀਕਾ ''ਚ ਭਾਰਤੀ ਪ੍ਰਵਾਸੀਆਂ ''ਚ ਬੀਜੇਪੀ ਸਭ ਤੋਂ ਲੋਕਪ੍ਰਿਅ ਪਾਰਟੀ, ਪੀ.ਐੱਮ ਮੋਦੀ ਸਭ ਤੋਂ ਅੱਗੇ

Friday, Jun 11, 2021 - 04:32 PM (IST)

ਅਮਰੀਕਾ ''ਚ ਭਾਰਤੀ ਪ੍ਰਵਾਸੀਆਂ ''ਚ ਬੀਜੇਪੀ ਸਭ ਤੋਂ ਲੋਕਪ੍ਰਿਅ ਪਾਰਟੀ, ਪੀ.ਐੱਮ ਮੋਦੀ ਸਭ ਤੋਂ ਅੱਗੇ

ਨਿਊਯਾਰਕ (ਬਿਊਰੋ): ਭਾਰਤੀ ਜਨਤਾ ਪਾਰਟੀ (ਬੀਜੇਪੀ) ਅਮਰੀਕਾ ਵਿਚ ਭਾਰਤੀ ਪ੍ਰਵਾਸੀਆਂ ਵਿਚਕਾਰ ਲੋਕਪ੍ਰਿਅ ਭਾਰਤੀ ਰਾਜਨੀਤਕ ਪਾਰਟੀ ਹੈ। ਇਕ ਅਧਿਐਨ ਵਿਚ ਇਸ ਬਾਰੇ ਖੁਲਾਸਾ ਹੋਇਆ ਹੈ। ਇਹਨਾਂ ਵਿਚੋਂ ਜ਼ਿਆਦਾਤਰ ਲੋਕਾਂ ਨੇ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਤਾਂ ਕੀਤੀ ਪਰ ਉਸ ਪ੍ਰਤੀ ਆਪਣਾ ਮਜ਼ਬੂਤ ਸਮਰਥਨ ਵੀ ਦਿਖਾਇਆ। ਸਰਵੇਖਣ ਵਿਚ ਸ਼ਾਮਲ 32 ਫੀਸਦੀ ਭਾਰਤੀ-ਅਮਰੀਕੀਆਂ ਨੇ ਬੀਜੇਪੀ ਦਾ ਨਾਮ ਲਿਆ ਜਦਕਿ ਸਿਰਫ 12 ਫੀਸਦੀ ਲੋਕ ਕਾਂਗਰਸ ਪਾਰਟੀ ਨਾਲ ਖੜ੍ਹੇ ਨਜ਼ਰ ਆਏ।ਸਰਵੇ ਵਿਚ ਸਾਮਲ 40 ਫੀਸਦੀ ਲੋਕਾਂ ਦਾ ਕਹਿਣਾ ਸੀ ਕਿ ਉਹ ਖੁਦ ਨੂੰ ਕਿਸੇ ਵੀ ਭਾਰਤੀ ਰਾਜਨੀਤਕ ਪਾਰਟੀ ਦੇ ਕਰੀਬ ਨਹੀਂ ਪਾਉਂਦੇ ਹਨ। 

ਜੌਨਸ ਹਾਪਕਿਨਜ਼ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਆਫ ਪੈੱਨਸਿਲਵੇਨੀਆ ਦੇ ਸਹਿਯੋਗ ਨਾਲ ਕਾਨੇਰਗੀ ਐਂਡੋਮੇਟ ਫੌਰ ਇੰਟਰਨੈਸ਼ਨਲ ਪੀਸ (Connergy Endowment for International Peace) ਵੱਲੋਂ 2020 ਇੰਡੀਅਨ-ਅਮੇਰਿਕਨ ਇੰਸਟੀਚਿਊਟ ਸਰਵੇ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਮੁਤਾਬਕ ਕੁੱਲ ਮਿਲਾ ਕੇ ਜੇਕਰ ਕਾਂਗਰਸ ਅਤੇ ਹੋਰ ਛੋਟੀਆਂ ਪਾਰਟੀਆਂ ਦੇ ਸਮਰਥਕਾਂ ਨੂੰ ਆਪਸ ਵਿਚ ਜੋੜਿਆ ਜਾਵੇ ਤਾਂ ਬੀਜੇਪੀ ਦੇ ਇਲਾਵਾ ਕਿਸੇ ਪਾਰਟੀ ਦੇ ਕਰੀਬ ਪਾਏ ਜਾਣ ਵਾਲਿਆਂ ਦੀ ਗਿਣਤੀ 28 ਫੀਸਦੀ ਹੀ ਰਹੀ।

14 ਲ਼ੱਖ ਲੋਕਾਂ ਨੇ ਪ੍ਰਵਾਸ ਤੋਂ ਬਾਅਦ ਲਈ ਨਾਗਰਿਕਤਾ
ਪਿਛਲੇ ਸਾਲ ਸਤੰਬਰ ਵਿਚ 1200 ਭਾਰਤੀ-ਅਮਰੀਕੀਆਂ ਵਿਚਕਾਰ ਇਹ ਸਰਵੇਖਣ ਕੀਤਾ ਗਿਆ ਸੀ ਜਿਹਨਾਂ ਵਿਚੋਂ ਕੁਝ ਇੱਥੋਂ ਦੇ ਨਾਗਰਿਕ ਸਨ ਅਤੇ ਕੁਝ ਨਹੀਂ। ਇਸ ਸਰਵੇਖਣ ਦੇ ਆਧਾਰ 'ਤੇ ਪ੍ਰਾਪਤ ਨਤੀਜਿਆਂ ਦਾ ਮਾਹਰਾਂ ਦੇ ਇਕ ਸਮੂਹ ਵੱਲੋਂ ਵਿਸ਼ਲੇਸ਼ਣ ਕੀਤਾ ਗਿਆ ਅਤੇ ਬੁੱਧਵਾਰ ਨੂੰ ਇਸ ਨੂੰ ਪ੍ਰਕਾਸ਼ਿਤ ਕੀਤਾ ਗਿਆ। ਅਧਿਐਨ ਵਿਚ ਕਿਹਾ ਕਿ ਅਮਰੀਕੀ ਮਰਦਮਸ਼ੁਮਾਰੀ ਭਾਈਚਾਰਾ ਸਰਵੇਖਣ ਮੁਤਾਬਕ ਭਾਰਤੀ-ਅਮਰੀਕੀਆਂ ਦੀ ਗਿਣਤੀ 42 ਲੱਖ ਹੈ। ਅਧਿਐਨ ਵਿਚ ਇਹ ਵੀ ਕਿਹਾ ਗਿਆ ਕਿ ਉਹਨਾਂ ਵਿਚੋਂ 26 ਲੱਖ ਅਮਰੀਕੀ ਨਾਗਰਿਕ ਹਨ। 12 ਲੱਖ ਅਮਰੀਕਾ ਵਿਚ ਪੈਦਾ ਹੋਏ ਹਨ, 14 ਲੱਖ ਲੋਕਾਂ ਨੇ ਪ੍ਰਵਾਸ ਤੋ ਬਾਅਦ ਨਾਗਰਿਕਤਾ ਲਈ ਹੈ ਅਤੇ ਉਹਨਾਂ ਵਿਚੋਂ 42 ਫੀਸਦੀ ਕੋਲ ਭਾਰਤ ਦੀ ਵਿਦੇਸ਼ੀ ਨਾਗਰਿਕਤਾ ਵੀ ਹੈ।

ਪੜ੍ਹੋ ਇਹ ਅਹਿਮ ਖਬਰ- ਭਾਰਤੀ ਕਾਮਿਆਂ ਲਈ ਚੰਗੀ ਖ਼ਬਰ, ਹੁਣ ਕੁਵੈਤ 'ਚ ਮਿਲੇਗੀ 'ਕਾਨੂੰਨੀ ਸੁਰੱਖਿਆ' 

ਅਧਿਐਨ ਵਿਚ ਇਹ ਵੀ ਕਿਹਾ ਗਿਆ ਤਿੰਨ-ਚੌਥਾਈ ਤੋਂ ਵੱਧ ਭਾਰਤੀ-ਅਮਰੀਕੀ ਆਪਣੀ ਕੌਮੀਅਤ ਨੂੰ ਬਹੁਤ ਮਹੱਤਵ ਦਿੰਦੇ ਹਨ। 75 ਫੀਸਦੀ ਭਾਰਤੀ-ਅਮਰੀਕੀਆਂ ਨੇ ਕਿਹਾ ਹੈ ਕਿ ਉਹ ਭਾਰਤ ਦੇ ਸਮਰਥਕ ਹਨ ਪਰ ਭਾਰਤ ਸਰਕਾਰ ਪ੍ਰਤੀ ਉਹਨਾਂ ਦੇ ਦ੍ਰਿਸ਼ਟੀਕੋਣ ਵਿਚ ਭਿੰਨਤਾਵਾਂ ਪਾਈਆਂ ਗਈਆਂ। ਜਦਕਿ 58 ਫੀਸਦੀ ਨੇ ਕੁਝ ਹਦ ਤੱਕ ਸਰਕਾਰ ਦੀ ਆਲੋਚਨਾ ਕੀਤੀ। ਇਸ ਦੌਰਾਨ ਸਿਰਫ 17 ਫੀਸਦੀ ਲੋਕਾਂ ਨੇ ਖੁਦ ਨੂੰ ਸਰਕਾਰ ਦਾ ਸਮਰਥਕ ਦੱਸਿਆ, ਜਦਕਿ 35 ਫੀਸਦੀ ਲੋਕਾਂ ਨੇ ਸਰਕਾਰ ਦੀਆਂ ਕੁਝ ਨੀਤੀਆਂ ਦੀ ਆਲੋਚਨਾ ਕੀਤੀ ਅਤੇ 23 ਫੀਸਦੀ ਲੋਕਾਂ ਨੇ ਸਰਕਾਰ ਦੀਆਂ ਜ਼ਿਆਦਾਤਰ ਨੀਤੀਆਂ ਦੀ ਆਲੋਚਨਾ ਕੀਤੀ।

49 ਫੀਸਦੀ ਨੇ ਮੋਦੀ ਦੇ ਪ੍ਰਦਰਸ਼ਨ ਨੂੰ ਮੰਨਿਆ ਬਿਹਤਰ
ਸਰਵੇਖਣ ਮੁਤਾਬਕ 49 ਫੀਸਦੀ ਭਾਰਤੀ-ਅਮਰੀਕੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਦਰਸ਼ਨ ਨੂੰ ਬਿਹਤਰ ਮੰਨਿਆ। 35 ਫੀਸਦੀ ਲੋਕ ਮਜ਼ਬੂਤੀ ਨਾਲ ਉਹਨਾਂ ਦੇ ਸਮਰਥਨ ਵਿਚ ਨਜ਼ਰ ਆਏ ਪਰ 31 ਫੀਸਦੀ ਲੋਕਾਂ ਨੇ ਉਹਨਾਂ ਦੇ ਕੰਮ ਨੂੰ ਅਸਵੀਕਾਰ ਕਰ ਦਿੱਤਾ। 22 ਫੀਸਦੀ ਲੋਕ ਉਹਨਾਂ ਤੋਂ ਬਿਲਕੁੱਲ ਅਸਹਿਮਤ ਨਜ਼ਰ ਆਏ। ਸਰਵੇਖਣ ਵਿਚ ਇਸ ਗੱਲ ਦਾ ਮੁਲਾਂਕਣ ਕੀਤਾ ਗਿਆ ਕਿ ਕਿੰਨੀ ਗਰਮਜੋਸ਼ੀ ਨਾਲ ਭਾਗੀਦਾਰਾਂ ਨੇ ਭਾਰਤੀ ਰਾਜਨੀਤਕ ਦਲਾਂ ਅਤੇ ਨੇਤਾਵਾਂ ਨੂੰ ਅੰਕ ਦਿੱਤੇ। ਨਤੀਜੇ ਵਿਚ ਸਾਹਮਣੇ ਆਇਆ ਕਿ ਮੋਦੀ ਨੂੰ 58, ਬੀਜੇਪੀ ਨੂੰ 57, ਰਾਸ਼ਟਰੀ ਸਵੈਮ ਸੇਵਕ ਸੰਘ ਨੂੰ 46 ਅਤੇ ਕਾਂਗਰਸ ਪਾਰਟੀ ਨੂੰ 44 ਅਤੇ ਰਾਹੁਲ ਗਾਂਧੀ ਨੂੰ ਸਭ ਤੋਂ ਘੱਟ 38 ਅੰਕ ਮਿਲੇ।


author

Vandana

Content Editor

Related News