ਭਾਰਤੀ ਸਮੁੰਦਰੀ ਫੌਜ ਦੀ ਪਣਡੁੱਬੀ ਰਸਮੀ ਯਾਤਰਾ ’ਤੇ ਕੋਲੰਬੋ ਪਹੁੰਚੀ
Friday, Aug 02, 2024 - 09:11 PM (IST)
ਕੋਲੰਬੋ, (ਭਾਸ਼ਾ)- ਭਾਰਤੀ ਸਮੁੰਦਰੀ ਫੌਜ ਦੀ ਪਣਡੁੱਬੀ (ਆਈ. ਐੱਨ. ਐੱਸ.) ਸ਼ਾਲਕੀ ਦੋ ਦਿਨਾ ਰਸਮੀ ਦੌਰੇ ’ਤੇ ਸ਼ੁੱਕਰਵਾਰ ਨੂੰ ਕੋਲੰਬੋ ਬੰਦਰਗਾਹ ’ਤੇ ਪਹੁੰਚੀ, ਜਿਸ ਦਾ ਸ਼੍ਰੀਲੰਕਾ ਦੀ ਸਮੁੰਦਰੀ ਫੌਜ ਨੇ ਸਵਾਗਤ ਕੀਤਾ। ਆਈ. ਐੱਨ. ਐੱਸ. ਸ਼ਾਲਕੀ 64.4 ਮੀਟਰ ਲੰਬੀ ਅਤੇ 40 ਚਾਲਕ ਦਲ ਦੇ ਮੈਂਬਰਾਂ ਵਾਲੀ ਪਣਡੁੱਬੀ ਹੈ। ਇਸ ਦੀ ਕਮਾਨ ਕਮਾਂਡਰ ਰਾਹੁਲ ਪਟਨਾਇਕ ਕੋਲ ਹੈ। ਕੋਲੰਬੋ ’ਚ ਸ਼੍ਰੀਲੰਕਾ ਦੀ ਸਮੁੰਦਰੀ ਫੌਜ ਇਸ ਪਣਡੁੱਬੀ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣੇਗੀ।
ਇਸ ਦੌਰਾਨ ਆਈ.ਐੱਨ.ਐੱਸ. ਸ਼ਾਲਕੀ ਦੇ ਕਮਾਂਡਿੰਗ ਅਫਸਰ ਨੇ ਸ਼ੁੱਕਰਵਾਰ ਨੂੰ ਪੱਛਮੀ ਸਮੁੰਦਰੀ ਫੌਜ ਦੇ ਹੈੱਡਕੁਆਰਟਰ ਵਿਖੇ ਪੱਛਮੀ ਕਮਾਂਡਰ ਰੀਅਰ ਐਡਮਿਰਲ ਚਿੰਤਾਕਾ ਕੁਮਾਰਸਿੰਘੇ ਨਾਲ ਮੁਲਾਕਾਤ ਕੀਤੀ। 4 ਅਗਸਤ ਨੂੰ ਸਰਕਾਰੀ ਦੌਰੇ ਦੀ ਸਮਾਪਤੀ ਤੋਂ ਬਾਅਦ ਆਈ. ਐੱਨ. ਐੱਸ. ਸ਼ਾਲਕੀ ਟਾਪੂ ਦੇਸ਼ ਤੋਂ ਰਵਾਨਾ ਹੋਵੇਗੀ।