ਸਿੰਗਾਪੁਰ ’ਚ ਪ੍ਰਵਾਸੀ ਕਾਮਿਆਂ ਲਈ ਹੋਏ ਸਰਕਾਰੀ ਮੁਕਾਬਲੇ ’ਚ ਭਾਰਤੀ ਨੇ ਜਿੱਤਿਆ ਪਹਿਲਾ ਇਨਾਮ

Tuesday, Jul 06, 2021 - 02:58 PM (IST)

ਸਿੰਗਾਪੁਰ (ਏਜੰਸੀ) : ਸਿੰਗਾਪੁਰ ਵਿਚ ਕੋਰਿਓਗ੍ਰਾਫੀ ਅਤੇ ਰਵਾਇਤੀ ਭਾਰਤੀ ਮਾਰਸ਼ਲ ਆਰਟ ਸਿਲੰਬਮ ਦੇ, ਸਰਕਾਰ ਵੱਲੋਂ ਪ੍ਰਾਯੋਜਿਤ ਇਕ ਮੁਕਾਬਲੇ ਵਿਚ ਭਾਰਤੀ ਵਿਅਕਤੀ ਨੇ ਪਹਿਲਾ ਇਨਾਮ ਜਿੱਤਿਆ ਹੈ। ਤਾਮਿਲਨਾਡੂ ਦੇ ਰਹਿਣ ਵਾਲੇ ਗਣੇਸ਼ਨ ਸੰਧੀਰਾਕਾਸਨ (33) ਨੇ ਟਿਕਟਾਕ ਅਕਾਊਂਟ ’ਤੇ ਆਪਣੀ ਵੀਡੀਓ ’ਤੇ ਸਭ ਤੋਂ ਜ਼ਿਆਦਾ ‘ਲਾਈਕ’ ਅਤੇ ‘ਵਿਊਜ਼’ ਪਾਉਣ ਦੇ ਬਾਅਦ ਮੁਕਾਬਲੇ ਵਿਚ ਸਿਖ਼ਰ ਸਥਾਨ ਪ੍ਰਾਪਤ ਕੀਤਾ ਹੈ। ਉਨ੍ਹਾਂ ਨੇ ਭਾਰਤ ਵਿਚ ਚੌਥੀ ਸ਼ਤਾਬਦੀ ਈਸਵੀ ਪੂਰਵ ਤੋਂ ਪ੍ਰਚਲਿਤ ਰਵਾਇਤੀ ਮਾਰਸ਼ਲ ਆਰਟ ‘ਸਿਲੰਬਮ’ ਦੇ ਇਸ ਮੁਕਾਬਲੇ ਵਿਚ 19 ਹੋਰ ਭਾਗੀਦਾਰਾਂ ਨੂੰ ਪਛਾੜ ਦਿੱਤਾ।

ਇਹ ਵੀ ਪੜ੍ਹੋ: ਆਸਟਰੇਲੀਆ ਸਰਕਾਰ ਨੇ ਇਕੱਲੇ ਪੰਜਾਬੀ ਲਈ ਭੇਜਿਆ ਜਹਾਜ਼, ਕਿਡਨੀਆਂ ਦੇ ਇਲਾਜ ਲਈ ਦੇਸ਼ ਪਰਤਿਆ ਅਰਸ਼ਦੀਪ

ਗਣੇਸ਼ਨ ਨੂੰ ਇਨਾਮ ਵਜੋਂ ਇਕ ਹਜ਼ਾਰ ਸਿੰਗਾਪੁਰ ਡਾਲਰ (ਲੱਗਭਗ 55,000 ਰੁਪਏ) ਮਿਲੇ। ਸਿੰਗਾਪੁਰ ਵਿਚ ਕੰਮ ਕਰਨ ਵਾਲੇ ਪ੍ਰਵਾਸੀ ਕਾਮਿਆਂ ਲਈ ਮੁਕਾਬਲਾ ਆਯੋਜਿਤ ਕੀਤਾ ਗਿਆ ਸੀ ਅਤੇ ਇਸ ਦਾ ਆਖ਼ਰੀ ਐਪੀਸੋਡ ਸੋਮਵਾਰ ਰਾਤ ਨੂੰ ਪ੍ਰਸਾਰਿਤ ਕੀਤਾ ਗਿਆ। ਇਹ ਮੁਕਾਬਲਾ ਤਮਿਲ ਸੀਰੀਜ਼ ‘ਚਿੱਲ ਪਨੂੰ ਮਾਪੀ’ ਦਾ ਹਿੱਸਾ ਹੈ, ਜਿਸ ਨੂੰ ਸੰਚਾਰ ਅਤੇ ਸੂਚਨਾ ਮੰਤਰਾਲਾ ਨੇ ਆਯੋਜਿਤ ਕੀਤਾ ਅਤੇ ਪ੍ਰਵਾਸੀ ਕਾਮਿਆਂ ਲਈ ਇਸ ਦੇ ਨਿਰਮਾਣ ਦੀ ਜ਼ਿੰਮੇਦਾਰੀ ਕਾਸਮਿਕ ਅਲਟਿਮਾ ਪਿਕਚਰਸ ਨੇ ਨਿਭਾਈ। ਸ਼ੋਅ ਦੇ ਕਾਰਜਕਾਰੀ ਨਿਰਮਾਤਾ ਐਸ.ਐਸ. ਵਿਸ਼ਵਨਾਥਨ ਨੇ ਦੱਸਿਆ ਕਿ ਮੁਕਾਬਲੇ ਤਹਿਤ ਪ੍ਰਵਾਸੀ ਕਾਮਿਆਂ ਨੂੰ ਆਪਣੇ ਹੁਨਰ ਦੀ ਵੀਡੀਓ ਭੇਜਣੀ ਸੀ ਅਤੇ ਆਯੋਜਕਾਂ ਨੂੰ 600 ਤੋਂ ਜ਼ਿਆਦਾ ਐਂਟਰੀਆਂ ਪ੍ਰਾਪਤ ਹੋਈਆਂ। ਗਣੇਸ਼ਨ ਨੇ 12 ਸਾਲ ਦੀ ਉਮਰ ਵਿਚ ਮਾਰਸ਼ਲ ਆਰਟ ਸਿੱਖਣਾ ਸ਼ੁਰੂ ਕੀਤਾ ਸੀ ਅਤੇ 2010 ਵਿਚ ਪਹਿਲੀ ਸਿਲੰਬਮ ਵਿਸ਼ਵ ਚੈਂਪੀਅਨਸ਼ਿਪ ਵਿਚ ਭਾਰਤ ਲਈ ਸਿਲਵਰ ਮੈਡਲ ਹਾਸਲ ਕੀਤਾ ਸੀ। 

ਇਹ ਵੀ ਪੜ੍ਹੋ: ਇਮਰਾਨ ਖਾਨ ਦੀਆਂ ਮੁਸ਼ਕਿਲਾਂ ਵਧੀਆਂ, ਪਾਕਿ ’ਚ ਪਾਣੀ ਦਾ ਸੰਕਟ, ਅਕਾਲ ਵਰਗੇ ਹਾਲਾਤ

ਉਨ੍ਹਾਂ ਕਿਹਾ, ‘ਵੈਬਸਾਈਟ ’ਤੇ ਵਿਗਿਆਪਨ ਦੇਖਣ ਦੇ ਬਾਅਦ ਮੈਂ ਮੁਕਾਬਲੇ ਵਿਚ ਹਿੱਸਾ ਲੈਣ ਦਾ ਫ਼ੈਸਲਾ ਕੀਤਾ। ਕੋਵਿਡ ਮਹਾਮਾਰੀ ਦੌਰਾਨ ਮੇਰਾ ਦਫ਼ਤਰ ਬੰਦ ਸੀ। ਮੈਂ ਆਪਣਾ ਸਮਾਂ ਕਿਸੇ ਕੰਮ ਵਿਚ ਲਗਾਉਣਾ ਚਾਹੁੰਦਾ ਸੀ। ਇਸ ਲਈ ਮੈਂ ਭਾਰਤੀ ਮਾਰਸ਼ਲ ਆਰਟ ਸਿਲੰਬਮ ਦੀ ਕੋਰਿਓਗ੍ਰਾਫੀ ਪੇਸ਼ ਕੀਤੀ।’ ਪਿਛਲੇ 7 ਸਾਲ ਤੋਂ ਸਿੰਗਾਪੁਰ ਵਿਚ ਰਹਿ ਰਹੇ ਗਣੇਸ਼ਨ 5 ਸਾਲ ਤੋਂ ਤਾਈਕਵਾਂਡੋ ਸਿਖਾਉਂਦੇ ਹਨ। ਉਨ੍ਹਾਂ ਕਿਹਾ, ‘ਮੈਂ ਸਿਲੰਬਮ ਨੂੰ ਇਸ ਲਈ ਚੁਣਿਆ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਬਾਰੇ ਵਿਚ ਜਾਣਨ ਅਤੇ ਆਪਣੀ ਸਿਹਤ ਦੇ ਪ੍ਰਤੀ ਜਾਗਰੂਕ ਹੋਣ।’ 

ਇਹ ਵੀ ਪੜ੍ਹੋ: ਵੱਡੀ ਖ਼ਬਰ: ਰੂਸ ’ਚ 28 ਲੋਕਾਂ ਨੂੰ ਲਿਜਾ ਰਿਹਾ ਜਹਾਜ਼ ਹੋਇਆ ਕਰੈਸ਼

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News