ਅਮਰੀਕਾ ''ਚ ਭਾਰਤੀ ਵਿਅਕਤੀ ਨੇ ਹਮਵਤਵਨ ਦੀ ਕੀਤੀ ਹੱਤਿਆ

Thursday, May 22, 2025 - 10:31 AM (IST)

ਅਮਰੀਕਾ ''ਚ ਭਾਰਤੀ ਵਿਅਕਤੀ ਨੇ ਹਮਵਤਵਨ ਦੀ ਕੀਤੀ ਹੱਤਿਆ

ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਤੋਂ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਇੱਥੇ ਟੈਕਸਾਸ ਸੂਬੇ ਵਿੱਚ ਇੱਕ ਬੇਘਰ ਭਾਰਤੀ ਨੇ ਆਸਟਿਨ ਸਿਟੀ ਵਿੱਚ ਇੱਕ ਭਿਆਨਕ ਘਟਨਾ ਨੂੰ ਅੰਜਾਮ ਦਿੱਤਾ, ਜਿਸ ਵਿੱਚ 30 ਸਾਲਾ ਭਾਰਤੀ ਉੱਦਮੀ ਅਕਸ਼ੈ ਗੁਪਤਾ ਦੀ ਬੱਸ ਵਿੱਚ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਬੀਤੇ ਦਿਨ ਦੀ ਸ਼ਾਮ ਨੂੰ ਵਾਪਰੀ। ਅਕਸ਼ੈ ਗੁਪਤਾ ਨੂੰ ਮਾਰਨ ਵਾਲਾ ਇੱਕ ਭਾਰਤੀ ਵਿਅਕਤੀ ਸੀ। ਜਿਸ ਨੇ ਚੱਲਦੀ ਬੱਸ ਵਿੱਚ ਇਸ ਘਟਨਾ ਨੂੰ ਅੰਜਾਮ ਦੇ ਕੇ ਦਹਿਸ਼ਤ ਫੈਲਾ ਦਿੱਤੀ।  

ਇਸ ਲਈ ਜਿਵੇਂ ਹੀ ਬੱਸ ਰੋਕੀ ਗਈ, ਸਾਰੇ ਯਾਤਰੀ ਜਲਦੀ ਨਾਲ ਉਸ ਵਿੱਚੋਂ ਬਾਹਰ ਨਿਕਲ ਗਏ ਅਤੇ ਕਾਤਲ ਵੀ ਉਨ੍ਹਾਂ ਨਾਲ ਬੱਸ ਵਿੱਚੋਂ ਬਾਹਰ ਨਿਕਲ ਕੇ ਭੱਜ ਗਿਆ। ਹਾਲਾਂਕਿ ਬਾਅਦ ਵਿੱਚ ਪੁਲਸ ਨੇ ਉਸ ਨੂੰ ਫੜ ਲਿਆ। ਮ੍ਰਿਤਕ ਅਕਸ਼ੈ ਗੁਪਤਾ ਇੱਕ ਹੈਲਥ-ਟੈਕ ਸਟਾਰਟਅੱਪ ਦੇ ਸਹਿ-ਸੰਸਥਾਪਕ ਅਤੇ ਆਸਟਿਨ ਦੇ ਇੱਕ ਸਰਗਰਮ ਉੱਦਮੀ ਸਨ। ਆਸਟਿਨ ਪੁਲਸ ਵਿਭਾਗ ਅਨੁਸਾਰ ਉਸ 'ਤੇ ਬੱਸ ਵਿੱਚ ਚਾਕੂ ਨਾਲ ਹਮਲਾ ਕੀਤਾ ਗਿਆ ਸੀ। 

ਜਦੋਂ ਪੁਲਸ ਮੌਕੇ 'ਤੇ ਪਹੁੰਚੀ ਤਾਂ ਅਕਸ਼ੈ ਗੰਭੀਰ ਜ਼ਖਮੀ ਹਾਲਤ ਵਿੱਚ ਮਿਲਿਆ। ਉਸਨੂੰ ਤੁਰੰਤ ਮੁੱਢਲੀ ਸਹਾਇਤਾ ਦਿੱਤੀ ਗਈ ਅਤੇ ਉਸਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਅਕਸ਼ੈ ਨੂੰ ਮਾਰਨ ਵਾਲੇ ਵਿਅਕਤੀ ਦਾ ਨਾਮ 31 ਸਾਲਾ ਦੀਪਕ ਕੰਡੇਲ ਹੈ ਅਤੇ ਉਹ ਅਮਰੀਕਾ 'ਚ ਬੇਘਰ ਹੈ। ਜਾਂਚ ਤੋਂ ਪਤਾ ਲੱਗਾ ਕਿ ਦੀਪਕ ਬੱਸ ਵਿੱਚ ਅਕਸ਼ੈ ਦੇ ਕੋਲ ਬੈਠਾ ਸੀ ਅਤੇ ਬਿਨਾਂ ਕਿਸੇ ਭੜਕਾਹਟ ਦੇ ਉਸਨੇ ਅਕਸ਼ੈ ਦੀ ਗਰਦਨ 'ਤੇ 'ਕਸਾਈ ਸਟਾਈਲ ਵਾਲੇ ਤੇਜ਼ਧਾਰ ਦੇ ਚਾਕੂ ਨਾਲ ਹਮਲਾ ਕਰ ਦਿੱਤਾ ਅਤੇ ਉਸ ਦੀ ਮੌਤ ਹੋ ਗਈ। ਦੀਪਕ ਕੰਡੇਲ ਹੁਣ ਜੇਲ੍ਹ 'ਚ ਬੰਦ ਹੈ। ਉਸ 'ਤੇ ਪਹਿਲੀ ਡਿਗਰੀ ਦਾ ਦੋਸ਼ ਲਗਾਇਆ ਗਿਆ ਹੈ।  

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News