''ਸਫਾਈ ਵਾਲਾ'' ਭਾਰਤੀ ਇੰਜੀਨੀਅਰ ਅਮਰੀਕਾ ''ਚ ਬਣਿਆ ਅਖਬਾਰਾਂ ਦੀਆਂ ਸੁਰਖੀਆਂ (ਤਸਵੀਰਾਂ)

11/26/2015 6:16:26 PM


ਮਿਸ਼ੀਗਨ— ਅਸੀਂ ਜਿੱਥੇ ਰਹਿੰਦੇ ਹਾਂ, ਉੱਥੋਂ ਦੀ ਸਾਫ-ਸਫਾਈ ਕਰਨਾ ਸਾਡਾ ਫਰਜ਼ ਹੈ ਪਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਸਫਾਈ ਕਰਨ ਦੇ ਨਾਂ ''ਤੇ ਜੋ ਕੂੜਾ ਅਸੀਂ ਪੈਦਾ ਕਰਦੇ ਹਾਂ, ਉਹ ਹੀ ਗੰਦਗੀ ਦੀ ਅਸਲ ਵਜ੍ਹਾ ਹੈ। ਜੋ ਕੋਈ ਹੋਰ ਨਹੀਂ ਸਮਝ ਸਕਿਆ, ਉਹ ਅਮਰੀਕਾ ਵਿਚ ਮਿਸ਼ੀਗਨ ਯੂਨੀਵਰਸਿਟੀ ਵਿਚ ਪੋਸਟ ਗ੍ਰੈਜੂਏਟ ਦੀ ਪੜ੍ਹਾਈ ਕਰਨ ਵਾਲੇ ਭਾਰਤੀ ਵਿਦਿਆਰਥੀ ਦਰਸ਼ਨ ਕਰਵਤ ਨੇ ਨਾ ਸਿਰਫ ਸਮਝ ਲਿਆ ਸਗੋਂ ਆਪਣੇ ਜੀਵਨ ਵਿਚ ਉਸ ਨੂੰ ਧਾਰ ਵੀ ਲਿਆ। ਪਿੱਛਲੇ ਢਾਈ ਸਾਲਾਂ ਵਿਚ ਦਰਸ਼ਨ ਨੇ ਸਿਰਫ ਨਾ ਦੇ ਬਰਾਬਰ ਕੂੜਾ ਕੀਤਾ ਹੈ। ਦਰਸ਼ਨ ਦੇ ਮੁਤਾਬਕ ਉਨ੍ਹਾਂ ਨੇ ਰੇਡੀਓ ''ਤੇ ਇਕ ਬ੍ਰਿਟਿਸ਼ ਜੋੜੇ ਦੇ ਬਾਰੇ ਸੁਣਿਆ ਜੋ ਘਰ ਵਿਚ ਕੂੜਾ ਨਹੀਂ ਹੋਣ ਦਿੰਦੇ ਸਨ। ਬ੍ਰਿਟਿਸ਼ ਜੋੜੇ ਤੋਂ ਪ੍ਰਭਾਵਿਤ ਦਰਸ਼ਨ ਨੇ ਪਹਿਲੇ ਸਾਲ 3 ਕਿਲੋ 4 ਗ੍ਰਾਮ, ਦੂਜੇ ਸਾਲ 2 ਕਿਲੋ 70 ਗ੍ਰਾਮ ਕੂੜਾ ਕੀਤਾ। ਹਰ ਅਮਰੀਕੀ ਸਾਲ ਭਰ ਵਿਚ ਔਸਤਨ 680 ਕਿਲੋ ਕੂੜਾ ਕਰਦਾ ਹੈ। ਇਸ ਦੀ ਤੁਲਨਾ ਵਿਚ ਇਹ ਮਹਿਜ਼ 0.4 ਫੀਸਦੀ ਹੈ।


Kulvinder Mahi

News Editor

Related News