ਦੁਬਈ ਵਿਚ ਟਿਕਟ ਫਰਜ਼ੀਵਾੜਾ ਕਰਨਾ ਭਾਰਤੀ ਨੂੰ ਪਿਆ ਮਹਿੰਗਾ, ਹੋਵੇਗਾ ਡਿਪੋਰਟ

Monday, Aug 27, 2018 - 06:51 PM (IST)

ਦੁਬਈ ਵਿਚ ਟਿਕਟ ਫਰਜ਼ੀਵਾੜਾ ਕਰਨਾ ਭਾਰਤੀ ਨੂੰ ਪਿਆ ਮਹਿੰਗਾ, ਹੋਵੇਗਾ ਡਿਪੋਰਟ

ਦੁਬਈ (ਭਾਸ਼ਾ)- ਦੁਬਈ ਦੀ ਇਕ ਅਦਾਲਤ ਨੇ ਭੁਗਤਾਨ ਤੋਂ ਬਚਣ ਲਈ ਫਰਜ਼ੀ ਪਾਰਕਿੰਗ ਟਿਕਟ ਬਣਾਉਣ ਦੇ ਦੋਸ਼ ਵਿਚ ਇਕ ਭਾਰਤੀ ਨਾਗਰਿਕ ਨੂੰ ਤਿੰਨ ਮਹੀਨੇ ਦੀ ਸਜ਼ਾ ਅਤੇ ਡਿਪੋਰਟ ਕੀਤੇ ਜਾਣ ਦਾ ਹੁਕਮ ਸੁਣਾਇਆ ਹੈ। ਖਲੀਜ਼ ਟਾਈਮਜ਼ ਦੀ ਖਬਰ ਮੁਤਾਬਕ 25 ਸਾਲਾ ਭਾਰਤੀ ਵਿਅਕਤੀ ਨੇ ਸੜਕ ਅਤੇ ਟਰਾਂਸਪੋਰਟ ਅਥਾਰਿਟੀ (ਆਰ.ਟੀ.ਏ.) ਵਲੋਂ ਜਾਰੀ ਪਾਰਕਿੰਗ ਟਿਕਟ ਨਾਲ ਫਰਜ਼ੀਵਾੜਾ ਕੀਤਾ ਅਤੇ ਫੋਟੋਸ਼ਾਪ ਰਾਹੀਂ ਨਕਲੀ ਟਿਕਟ ਤਿਆਰ ਕਰ ਲਈ।

ਭਾਰਤੀ ਵਿਅਕਤੀ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਭਾਰਤੀ ਨਾਗਰਿਕ ਨੂੰ ਅਲ ਰਾਫਾ ਵਿਚ 10 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਆਰ.ਟੀ.ਏ. ਲਈ ਕੰਮ ਕਰ ਰਹੇ ਇਕ ਇੰਸਪੈਕਟਰ ਨੇ ਦੱਸਿਆ ਕਿ ਉਹ ਡਿਊਟੀ 'ਤੇ ਤਾਇਨਾਤ ਸੀ, ਜਿਸ ਵੇਲੇ ਅਲ ਕਰਮਾ ਵਿਚ ਪੇਡ ਪਾਰਕਿੰਗ ਵਾਲੀ ਥਾਂ 'ਤੇ ਕਾਰਾਂ ਦੀ ਜਾਂਚ ਕੀਤੀ ਜਾ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਇਕ ਕਾਰ ਟਿਕਟ ਦੇ ਨਾਲ ਸੀ, ਜੋ ਅਸਲੀ ਵਾਂਗ ਨਜ਼ਰ ਆ ਰਹੀ ਸੀ ਪਰ ਉਹ ਨਕਲੀ ਸੀ।


Related News